ਮੁਹਾਲੀ ਦੀਆਂ ਖਿਡਾਰਨਾਂ ਦੀ ਗੰਟੂਰ ਚੈਂਪੀਅਨਸ਼ਿਪ ਲਈ ਚੋਣ

ਐਸ ਏ ਐਸ ਨਗਰ, 28 ਜੂਨ (ਸ.ਬ.) ਮੁਹਾਲੀ ਸ਼ਹਿਰ ਦੀਆਂ ਦੋ ਅਥਲੀਟ ਕੁੜੀਆਂ ਨਿਹਾਰਿਕਾ ਵਸ਼ਿਸ਼ਟ ਅਤੇ ਨਵਨੀਤ ਕੌਰ ਨੇ ਲੁਧਿਆਣਾ ਵਿਖੇ ਸੀਨੀਅਰ ਨੈਸ਼ਨਲ ਇੰਟਰ ਸਟੇਟ ਚੈਂਪੀਅਨਸ਼ਿਪ ਦੇ ਲਈ ਹੋਏ ਟਰਾਇਲਾਂ ਵਿਚ ਕੁਆਲੀਫਾਈ ਕਰ ਲਿਆ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਕੋਚ ਸ੍ਰ. ਸਵਰਨ ਸਿੰਘ ਨੇ ਦਸਿਆ ਕਿ ਇਹ ਚੈਂਪੀਅਨਸ਼ਿਪ ਗੰਟੂਰ ਵਿਖੇ 15 ਜੁਲਾਈ ਤੋਂ ਸ਼ੁਰੂ ਹੋ ਰਹੀ ਹੈ| ਨਿਹਾਰਿਕਾ ਵਸ਼ਿਸ਼ਟ ਟ੍ਰਿਪਲ ਜੰਪ ਵਿਚ ਅਤੇ ਨਵਨੀਤ ਕੌਰ ਦਸ ਹਜਾਰ ਮੀਟਰ ਦੌੜ ਵਿਚ ਪੰਜਾਬ ਦੀ ਪ੍ਰਤੀਨਿਧਤਾ ਕਰਨਗੀਆਂ|
ਇਸੇ ਦੌਰਾਨ ਚੰਡੀਗੜ੍ਹ ਵਿਖੇ ਮੈਰੀਨ ਅਕੈਡਮੀ ਦੁਆਰਾ ਕਰਵਾਈ ਗਈ ਮੈਰਾਥਨ ਦੌੜ, ਜੋ ਕਿ ਚੰਡੀਮੰਦਰ ਤੋਂ ਸੁਖਨਾ ਝੀਲ ਤਕ ਕਰਵਾਈ ਗਈ, ਵਿਚ ਮੁਹਾਲੀ ਦੇ ਸੁਮੀਤ ਕੁਮਾਰ ਨੇ 51 ਹਜਾਰ ਦਾ ਪਹਿਲਾ ਇਨਾਮ ਜਿਤਿਆ ਹੈ| ਇਸ ਦੌੜ ਵਿਚ ਚਾਰ ਕੈਟਾਗਿਰੀ ਜਨਰਲ, ਸੀਫੇਰਜ, ਔਰਤਾਂ ਅਤੇ ਸੀਨੀਅਰ ਸਿਟੀਜਨ ਵਿਚ ਕੁਲ 800 ਅਥਲੀਟਾਂ ਨੇ ਹਿਸਾ ਲਿਆ|  ਦੂਜਾ 21 ਹਜਾਰ ਦਾ ਇਨਾਮ ਸੰਦੀਪ ਅਤੇ ਤੀਜਾ 11 ਹਜਾਰ ਦਾ ਇਨਾਮ ਪ੍ਰਕਾਸ਼ ਨੇ ਜਿਤਿਆ|
ਜਿਕਰਯੋਗ ਹੈ ਕਿ ਮੁਹਾਲੀ ਦੇ ਇਹ ਅਥਲੀਟ ਕੋਚ ਸ੍ਰ. ਸਵਰਨ ਸਿੰਘ ਦੀ ਅਗਵਾਈ ਵਿਚ ਪਿਛਲੇ 8 ਸਾਲ ਤੋਂ ਪ੍ਰੈਕਟਿਸ ਕਰ ਰਹੇ ਹਨ|

Leave a Reply

Your email address will not be published. Required fields are marked *