ਮੁਹਾਲੀ ਦੀਆਂ ਦੋ ਖਿਡਾਰਨਾਂ ਨੈਸ਼ਨਲ ਟ੍ਰੈਨਿੰਗ ਲਈ ਚੁਣੀਆਂ

ਐਸ ਏ ਐਸ ਨਗਰ, 11 ਨਵੰਬਰ (ਸ.ਬ.) ਮੁਹਾਲੀ ਦੀਆਂ ਦੋ ਅਥਲੀਟ ਲੜਕੀਆਂ ਨਿਹਾਰਿਕਾ ਅਤੇ  ਸ਼ਰਮੀਲਾ ਨੂੰ ਨੈਸ਼ਨਲ ਟੀਮਾਂ ਦੇ ਨਾਲ ਟ੍ਰੈਨਿੰਗ ਦੇ ਲਈ ਬੁਲਾਇਆ ਗਿਆ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਇਹਨਾਂ ਬੱਚੀਆਂ ਨੂੰ ਕੋਚਿੰਗ ਦੇ ਰਹੇ ਸਪੋਰਟਸ ਅਥਾਰਟੀ ਆਫ ਇੰਡੀਆ ਤੋਂ ਰਿਟਾਇਡ ਕੋਚ  ਅਤੇ ਜਿਲ੍ਹਾ ਅਥਲੈਟਿਕਸ ਐਸੋਸੀਏਸ਼ਨ ਦੇ ਜਨਰਲ ਸਕੱਤਰ ਸ ਸਵਰਨ ਸਿੰਘ ਨੇ ਦਸਿਆ ਕਿ  ਇਹਨਾਂ ਖਿਡਾਰਨਾਂ ਨੂੰ ਉਥੇ ਨੈਸ਼ਨਲ ਟੀਮਾਂ ਦੇ ਨਾਲ ਹੀ ਇੰਟਰਨੈਸ਼ਨਲ ਮੁਕਾਬਲਿਆਂ ਦੀ ਟ੍ਰੇਨਿੰਗ ਦਿਤੀ ਜਾਵੇਗੀ|
ਉਹਨਾਂ ਕਿਹਾ ਕਿ ਇਹਨਾਂ ਖਿਡਾਰਨਾਂ ਦੀ ਕਈ ਸਾਲਾਂ ਦੀ ਅਣਥੱਕ ਮਿਹਨਤ ਅਤੇ ਲਗਨ ਦਾ ਹੀ ਨਤੀਜਾ ਹੈ ਕਿ ਇਹਨਾਂ ਦੀ ਚੋਣ ਨੈਸ਼ਨਲ ਟੀਮਾਂ ਨਾਲ ਟ੍ਰੈਨਿੰਗ ਲਈ ਹੋਈ ਹੈ| ਇਹਨਾਂ ਖਿਡਾਰਨਾਂ ਨੇ ਆਪਣੇ ਮਾਪਿਆਂ ਦੇ ਨਾਲ ਨਾਲ ਸ਼ਹਿਰ ਦਾ ਨਾਮ ਵੀ ਰੌਸ਼ਣ ਕੀਤਾ ਹੈ|
ਉਹਨਾਂ ਦਸਿਆ ਕਿ ਉਹਨਾਂ ਵਲੋਂ ਬਾਲ ਖਿਡਾਰੀਆਂ ਨੂੰ ਟ੍ਰੈਨਿੰਗ ਦੇਣ ਲਈ ਉਚੇਚੇ ਯਤਨ ਕੀਤੇ ਜਾ ਰਹੇ ਹਨ ਤਾਂ ਕਿ ਇਹ ਖਿਡਾਰੀ ਵੱਡੇ ਹੋਕੇ ਖੇਡ ਮੁਕਾਬਲਿਆਂ ਵਿਚ ਮੈਡਲ ਜਿੱਤ ਸਕਣ|
ਜਿਕਰਯੋਗ ਹੈ ਕਿ ਕੋਚ ਸ ਸਵਰਨ ਸਿੰਘ ਵੈਟਰਨ ਅਥਲੀਟ ਹੋਣ ਦੇ ਨਾਲ ਹੀ ਸਪੋਰਟਸ ਅਥਾਰਿਟੀ ਆਫ ਇੰਡੀਆਂ ਤੋਂ ਕੋਚ ਰਿਟਾਇਰ ਹੋ ਚੁਕੇ ਹਨ | ਰਿਟਾਇਰਮੈਂਟ ਤੋਂ ਬਾਅਦ ਉਹ ਮੁਹਾਲੀ ਸ਼ਹਿਰ ਦੇ ਨਿੱਕੇ ਬੱਚਿਆਂ ਤੋਂ  ਲੈ ਕੇ ਵੈਟਰਨ ਅਥਲੀਟਾਂ ਤਕ ਨੂੰ ਬਿਨਾ ਕੋਈ ਫੀਸ ਲਿਆਂ ਅਥਲੈਟਿਕਸ ਦੀ ਟ੍ਰੈਨਿੰਗ ਦੇ ਰਹੇ ਹਨ| ਉਹਨਾਂ ਕੋਲੋਂ ਟ੍ਰੈਨਿੰਗ ਲੈ ਚੁਕੇ ਖਿਡਾਰੀ ਜਿਲਾ ਪੱਧਰ, ਸਟੇਟ ਪੱਧਰ ਤੋਂ ਲੈ ਕੇ ਰਾਸ਼ਟਰੀ ਪੱਧਰ ਤੱਕ ਮੱਂਲਾਂ ਮਾਰ ਚੁਕੇ ਹਨ|

Leave a Reply

Your email address will not be published. Required fields are marked *