ਮੁਹਾਲੀ ਦੀ ਡਾ. ਦਰਪਣ ਆਹਲੂਵਾਲੀਆ ਨੇ ਸਿਵਲ ਸਰਵਿਸ ਪ੍ਰੀਖਿਆਵਾਂ ਵਿੱਚ ਹਾਸਿਲ ਕੀਤਾ 80ਵਾਂ ਰੈਂਕ

ਐਸ.ਏ.ਐਸ.ਨਗਰ, 4 ਅਗਸਤ (ਸ.ਬ.) ਮੁਹਾਲੀ ਦੇ ਫੇਜ਼ 10 ਦੀ ਜੰਮਪਲ 26 ਸਾਲਾ ਡਾ. ਦਰਪਣ ਆਹਲੂਵਾਲੀਆ ਨੇ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਵਲੋਂ ਲਈ ਗਈ ਸਿਵਲ ਸਰਵਿਸਜ਼ ਪ੍ਰੀਖਿਆਵਾਂ ਵਿੱਚ 80ਵਾਂ ਰੈਂਕ ਹਾਸਿਲ ਕਰਕੇ  ਜਿਲ੍ਹੇ ਅਤੇ ਸੂਬੇ ਦਾ ਨਾਮ ਰੋਸ਼ਨ ਕੀਤਾ ਹੈ| 
ਡਾ. ਦਰਪਨ ਅਨੁਸਾਰ ਉਹਨਾਂ ਨੇ ਸਾਲ 2016-17 ਵਿੱਚ ਸਰਕਾਰੀ ਰਜਿੰਦਰਾ ਮੈਡੀਕਲ ਕਾਲਜ ਪਟਿਆਲਾ ਤੋਂ ਐਮ.ਬੀ.ਬੀ.ਐਸ. ਦੀ ਪੜ੍ਹਾਈ ਕਰਨ ਉਪਰੰਤ ਸਿਵਲ ਸਰਵਿਸਿਜ਼ ਪ੍ਰੀਖਿਆ ਦੇਣ ਦਾ ਇਰਾਦਾ ਬਣਾ ਲਿਆ ਸੀ| ਇਸ ਦੌਰਾਨ ਉਨ੍ਹਾਂ ਨੇ ਛਾਤੀ ਦੇ ਕੈਂਸਰ ਦੀ ਜਾਗਰੂਕਤਾ ਲਈ ਕੰਮ ਕਰਦੀ ਇੱਕ ਸਵੈ ਸੇਵੀ ਸੰਸਥਾ ਵਿੱਚ ਸੇਵਾ ਸ਼ੁਰੂ ਕਰ ਦਿੱਤੀ ਅਤੇ ਨਾਲ-ਨਾਲ ਹੀ ਸਿਵਿਲ ਸਰਵਿਸਿਜ਼ ਦੀਆਂ ਪ੍ਰੀਖਿਆਵਾਂ ਲਈ ਤਿਆਰੀ ਸ਼ੁਰੂ ਕਰ ਦਿੱਤੀ| ਉਹਨਾਂ ਕਿਹਾ ਕਿ ਉਹ ਆਮ ਲੋਕਾਂ ਦੀ ਸੇਵਾ ਕਰਨਾ ਚਾਹੁੰਦੀ ਹੈ ਤਾਂ ਕਿ ਉਨ੍ਹਾਂ ਦੀ ਜਿੰਦਗੀ ਵਿੱਚ ਕੁੱਝ ਸਾਰਥਕ ਰੋਲ ਅਦਾ ਕਰ ਸਕੇ| 
ਉਨ੍ਹਾਂ ਵਲੋਂ ਸਾਲ 2018 ਦੀ ਮੁੱਖ ਪ੍ਰੀਖਿਆ ਪਾਸ ਕਰ ਲਈ ਸੀ ਅਤੇ ਇੰਟਰਵਿਊ ਵੀ ਦਿੱਤੀ ਗਈ ਸੀ| ਇਸ ਵਾਰ 2019 ਦੀਆਂ ਪ੍ਰੀਖਿਆਵਾਂ ਵਿੱਚ (ਜਿਸਦਾ ਨਤੀਜਾ ਅੱਜ ਹੀ ਐਲਾਨਿਆ ਗਿਆ ਹੈ) 80ਵਾਂ ਰੈਂਕ ਪ੍ਰਾਪਤ ਕੀਤਾ ਹੈ| 
ਜਿਕਰਯੋਗ ਹੈ ਕਿ ਡਾ. ਦਰਪਣ ਦੇ ਪਿਤਾ ਡਾ. ਗੁਰਿੰਦਰ ਸਿੰਘ ਵਾਲੀਆ ਪਸ਼ੂ ਪਾਲਣ ਵਿਭਾਗ ਵਿੱਚ ਬਤੌਰ ਡਿਪਟੀ ਡਾਇਰੈਕਟਰ ਫਤਿਹਗੜ੍ਹ ਸਾਹਿਬ ਅਤੇ ਵਾਧੂ ਚਾਰਜ ਸਦਰ ਦਫਤਰ ਪਸ਼ੂ ਪਾਲਣ ਡਾਇਰੈਕਟੋਰੇਟ ਵਿਖੇ ਕੰਮ ਕਰ ਰਹੇ ਹਨ| 

Leave a Reply

Your email address will not be published. Required fields are marked *