ਮੁਹਾਲੀ ਦੇ ਅਥਲੀਟਾਂ ਦੀ ਪਹਾੜੀ  ਖੇਤਰ ਵਿੱਚ ਟ੍ਰੇਨਿੰਗ ਕਰਵਾਈ

ਐਸ ਏ ਐਸ ਨਗਰ, 27 ਜੂਨ (ਸ.ਬ.) ਮੁਹਾਲੀ ਦੇ ਅਥਲੀਟਾਂ ਦੀ ਇਕ ਦਿਨ ਟੀਮ ਦੀ ਸਪੈਸ਼ਲ ਟ੍ਰੇਨਿੰਗ ਕਸੌਲੀ ਅਤੇ ਇਸ ਦੇ ਨਾਲ ਲਗਦੇ ਪਹਾੜੀ ਖੇਤਰ ਵਿੱਚ ਹੋਈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲਾ ਐਥਲੈਟਿਕਸ ਐਸੋਸੀਏਸ਼ਨ ਦੇ ਜਨਰਲ ਸਕੱਤਰ ਸ. ਸਵਰਨ ਸਿੰਘ ਨੇ ਦਸਿਆ ਕਿ ਇਸ ਟ੍ਰੇਨਿੰਗ ਵਿੱਚ 30 ਅਥਲੀਟਾਂ ਨੇ ਹਿੱਸਾ ਲਿਆ| ਉਹਨਾਂ ਕਿਹਾ ਕਿ ਅਜਿਹੀ ਟ੍ਰੇਨਿੰਗ ਅਥਲੀਟਾਂ ਲਈ ਬਹੁਤ ਜਰੂਰੀ ਹੁੰਦੀ ਹੈ|
ਉਹਨਾਂ ਕਿਹਾ ਕਿ ਇਕ ਅਥਲੀਟ ਦੇ ਲਈ ਇੰਨਡਿਊਰੈਂਸ ਅਤੇ ਬਾਡੀ ਸਟਰੈਂਥ ਲਈ ਇਹ ਸ਼ੈਸ਼ਨ ਬਹੁਤ ਜਰੂਰੀ ਹਨ ਅਤੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਲੈਵਲ ਤੇ ਕੰਪਲੀਟ ਕਰਨ ਲਈ ਇਹ ਟ੍ਰੇਨਿੰਗ ਸ਼ੈਸ਼ਨ ਰੈਗੂਲਰ ਹੋਣੇ ਚਾਹੀਦੇ ਹਨ|

Leave a Reply

Your email address will not be published. Required fields are marked *