ਮੁਹਾਲੀ ਦੇ ਜੰਮਪਲ ਦੀਪਕ ਆਨੰਦ ਦੇ ਉਟਾਰੀਓ ਦਾ ਐਮ ਪੀ ਚੁਣੇ ਜਾਣ ਤੇ ਆਨੰਦ ਪਰਿਵਾਰ ਨੇ ਵੰਡੇ ਲੱਡੂ

ਐਸ. ਏ. ਐਸ ਨਗਰ, 8 ਜੂਨ (ਸ.ਬ.)ਕਨੇਡਾ ਦੇ ਉਂਟਾਰੀਓ ਸੂਬੇ ਦੀਆਂ ਚੋਣਾਂ ਵਿੱਚ ਮਿਸ਼ੀਗੁਆ ਮਾਲਟਨ ਤੋਂ ਮੁਹਾਲੀ ਦੇ ਜੰਮਪਲ ਸ੍ਰੀ ਦੀਪਕ ਆਨੰਦ ਦੇ ਐਮ ਪੀ ਚੁਣੇ ਜਾਣ ਤੇ ਅੱਜ ਆਨੰਦ ਪਰਿਵਾਰ ਦੇ ਮੈਂਬਰਾਂ ਵੱਲੋਂ ਉਹਨਾਂ ਦੀ ਜਿੱਤ ਦੀ ਖੁਸ਼ੀ ਵਿੱਚ ਲੱਡੂ ਵੰਡੇ ਗਏ| ਸ੍ਰੀ ਦੀਪਕ ਆਨੰਦ ਮੁਹਾਲੀ ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਸ੍ਰੀ ਸ਼ਲਿੰਦਰ ਆਨੰਦ ਅਤੇ ਐਸੋਸੀਏਸ਼ਨ ਦੇ ਕੈਸ਼ੀਅਰ ਸ੍ਰੀ ਜਤਿੰਦਰ ਆਨੰਦ ਦੇ ਭਰਾ ਹਨ| ਫੇਜ਼-3 ਏ ਦੇ ਇੱਕ ਮੱਧ ਵਰਗੀ ਪਰਿਵਾਰ ਨਾਲ ਸਬੰਧਿਤ ਸ੍ਰੀ ਦੀਪਕ ਆਨੰਦ ਕਨੇਡਾ ਦੀ ਪ੍ਰੋਗਰੈਸਿਵ ਕੰਜਰਵੇਟਿਵ ਪਾਰਟੀ (ਜਿਸ ਨੂੰ ਉਂਟਾਰੀਓ ਸੂਬੇ ਵਿੱਚ ਪੂਰਨ ਬਹੁਮਤ ਹਾਸਿਲ ਹੋਇਆ ਹੈ) ਨਾਲ ਸਬੰਧਿਤ ਹਨ| ਇਸ ਮੌਕੇ ਸ੍ਰੀ ਦੀਪਕ ਆਨੰਦ ਦੇ ਪਿਤਾ ਸ੍ਰੀ ਐਸ ਐਲ ਆਨੰਦ ਅਤੇ ਮਾਤਾ ਸ੍ਰੀਮਤੀ ਸੰਤੋਸ਼ ਆਨੰਦ ਅਤੇ ਆਨੰਦ ਪਰਿਵਾਰ ਦੇ ਸ੍ਰੀਮਤੀ ਸਵੀਟੀ ਆਨੰਦ, ਸ੍ਰੀਮਤੀ ਅਨੁਰਾਧਾ ਆਨੰਦ, ਸ੍ਰੀ ਧਰਮਿੰਦਰ ਆਨੰਦ, ਸ੍ਰੀ ਸੈਹਬੀ ਆਨੰਦ (ਮਿਉਂਸਪਲ ਕੌਂਸਲਰ) ਸ੍ਰੀਪਾਲ ਮਕੋਲ ਅਤੇ ਵੱਡੀ ਗਿਣਤੀ ਵਸਨੀਕ ਹਾਜਿਰ ਸਨ|

Leave a Reply

Your email address will not be published. Required fields are marked *