ਮੁਹਾਲੀ ਦੇ ਵਿਕਾਸ ਲਈ ਕੈਪਟਨ ਸਿੱਧੂ ਦੀ ਜਿੱਤ ਜਰੂਰੀ: ਕਾਹਲੋਂ

ਐਸ ਏ ਐਸ ਨਗਰ, 25 ਜਨਵਰੀ (ਸ.ਬ.)  ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਜਿਲ੍ਹਾ ਮੁਹਾਲੀ ਦੇ ਪ੍ਰਧਾਨ ਸ੍ਰ. ਪਰਮਜੀਤ ਸਿੰਘ ਕਾਹਲੋਂ ਵੱਲੋਂ ਅਕਾਲੀ ਭਾਜਪਾ ਗਠਜੋੜ ਦੇ ਉਮੀਦਵਾਰ ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ ਦੇ ਹੱਕ ਵਿੱਚ ਚੋਣ ਮੀਟਿੰਗ ਦਾ ਆਯੋਜਨ ਕੀਤਾ ਗਿਆ|
ਇਸ ਮੌਕੇ ਸੰਬੋਧਨ ਕਰਦਿਆਂ ਕੈਪਟਨ ਸਿੱਧੂ ਨੇ ਕਿਹਾ ਕਿ ਚੰਗੀ ਰਾਜਨੀਤੀ ਵਿੱਚ ਵਿਸ਼ਵਾਸ਼ ਰੱਖਣਾ ਤੇ ਲੋਕਾਂ ਦੀ ਸੋਚ ਮੁਤਾਬਕ ਕੰਮ ਕਰਨਾ ਉਹਨਾਂ ਨੇ ਬਜੁਰਗਾਂ ਤੋਂ ਸਿੱਖਿਆ ਹੈ|
ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਸਰਕਾਰ ਆਉਣ ‘ਤੇ ਜਿੱਥੇ ਪੰਜਾਬ ਦੇ ਗਰੀਬ ਪਰਿਵਾਰਾਂ ਨੂੰ 10 ਰੁਪਏ ਕਿਲੋ ਚੀਨੀ ਅਤੇ 25 ਰੁਪਏ ਕਿਲੋ ਘੀ ਵਰਗੀਆਂ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ ਉੱਥੇ ਹੀ ਆਉਣ ਵਾਲੇ ਸਮੇਂ ਦੌਰਾਨ 20 ਲੱਖ ਸਰਕਾਰੀ ਨੌਕਰੀਆਂ ਦਾ ਪ੍ਰਬੰਧ ਵੀ ਕੀਤਾ ਜਾ ਰਿਹਾ ਹੈ|
ਇਸ ਮੌਕੇ ਪਰਮਜੀਤ ਸਿੰਘ ਕਾਹਲੋਂ ਨੇ ਕਿਹਾ ਕਿ ਮੁਹਾਲੀ ਦੇ ਲੋਕ ਜੋਕਿ            ਪੇਡ ਪਾਰਕਿੰਗ ਕਰਕੇ ਕਾਫੀ ਪਰੇਸ਼ਾਨੀ ਝੱਲ ਰਹੇ ਸਨ, ਉਨ੍ਹਾਂ ਦੀ ਇਹ                  ਪਰੇਸ਼ਾਨੀ ਅਕਾਲੀ-ਭਾਜਪਾ ਦੇ ਕੌਂਸਲਰਾਂ ਨੇ ਮਿਲ ਕੇ ਖਤਮ ਕਰਵਾਈ| ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਆਪਣੇ ਹੱਕ ਸੱਚ ਲਈ ਹਮੇਸ਼ਾ ਲੋਕਾਂ ਦੇ ਨਾਲ ਹਨ|
ਇਸੇ ਦੌਰਾਨ ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ ਨੇ ਅੱਜ ਪਿੰਡ ਦਾਉਂ ਵਿਖੇ ਲੋਕਾਂ ਦੇ ਇੱਕਠ ਨੂੰ ਸੰਬੋਧਿਤ ਕੀਤਾ| ਕੈਪਟਨ ਸਿੱਧੂ ਇੱਥੇ ਅਵਤਾਰ ਸਿੰਘ ਗੋਸਲ ਵੱਲੋਂ ਦਿੱਤੇ ਗਏ ਸੱਦੇ ਉੱਤੇ ਆਪਣਾ ਚੋਣ ਪ੍ਰਚਾਰ ਕਰਨ ਲਈ ਪਹੁੰਚੇ ਸਨ|
ਇਸ ਮੌਕੇ ਕੈਪਟਨ ਸਿੱਧੂ ਨੇ ਕਿਹਾ ਕਿ ਉਨ੍ਹਾਂ ਦੇ ਸਹਿਯੋਗ ਨਾਲ ਅਕਾਲੀ-ਭਾਜਪਾ ਦੀ ਤਾਕਤ ਹੋਰ ਦੋਗੁਣੀ ਹੋ ਗਈ ਹੈ|  ਉਨ੍ਹਾਂ ਕਿਹਾ ਕਿ ਕੇਂਦਰ ਵਿੱਚ ਮੋਦੀ ਸਰਕਾਰ ਹਾਲੇ ਵੀ ਤਿੰਨ ਸਾਲ ਹੈ ਜੇਕਰ ਪੰਜਾਬ ਵਿੱਚ ਅਕਾਲੀ-ਭਾਜਪਾ ਸਕਰਾਰ ਨੂੰ ਪੰਜ ਸਾਲ ਹੋਰ ਸੇਵਾ ਕਰਨ ਦਾ ਮੌਕਾ ਮਿਲਦਾ ਹੈ ਤਾਂ ਕੇਂਦਰ ਸਰਕਾਰ ਨਾਲ ਮਿਲਕੇ ਆਉਣ ਵਾਲੇ ਪੰਜ ਸਾਲਾਂ ਦੌਰਾਨ ਮੁਹਾਲੀ ਵਿੱਚ ਰਿਕਾਰਡ ਤੋੜ ਵਿਕਾਸ ਕੀਤਾ ਜਾਵੇਗਾ|
ਇਸ ਮੌਕੇ ਉਨ੍ਹਾਂ ਨਾਲ ਮਾਰਕਿਟ ਕਮੇਟੀ ਦੇ ਚੇਅਰਮੈਨ ਬਲਜੀਤ ਸਿੰਘ ਕੁੰਭੜਾ, ਚੇਅਰਮੈਨ ਬਲਾਕ ਸਮਿਤੀ ਰੇਸ਼ਮ ਸਿੰਘ, ਐਮਡੀ ਲੇਬਰ ਫੈਡ ਪਰਮਿੰਦਰ ਸੋਹਾਣਾ, ਲਾਭ ਸਿੰਘ, ਫਤੇਹ ਸਿੰਘ ਸਿੱਧੂ, ਜਗਜੀਤ ਸਿੰਘ ਗੋਰਾ ਖਾਨ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਚੰਡੀਗੜ, ਐਮਸੀ ਕਮਲਜੀਤ ਸਿੰਘ ਰੂਬੀ, ਬੀਜੇਪੀ ਦੇ ਸਾਬਕਾ ਜਿਲਾ ਪ੍ਰਧਾਨ ਸੁੱਖਵਿੰਦਰ ਗੋਲਡੀ, ਫੂਲਰਾਜ ਸਿੰਘ, ਐਮਸੀ ਅਰੁਣ ਸ਼ਰਮਾ, ਵਪਾਰ ਮੰਡਲ ਦੇ ਚੇਅਰਮੈਨ ਸ਼ੀਤਲ ਸਿੰਘ, ਬਲਬੀਰ ਸਿੰਘ ਭਮਰਾ, ਸਤਬੀਰ ਧਨੋਆ, ਪ੍ਰਕਾਸ਼ ਵਤੀ ਤੋਂ ਇਲਾਵਾ ਇਲਾਕਾ ਵਾਸੀ ਵੱਡੀ ਗਿਣਤੀ ਵਿੱਚ ਮੌਜੂਦ ਸਨ|

Leave a Reply

Your email address will not be published. Required fields are marked *