ਮੁਹਾਲੀ ਦੇ ਵਿਕਾਸ ਲਈ ਫੰਡਾਂ ਦੀ ਕੋਈ ਘਾਟ ਨਹੀਂ : ਰਿਸ਼ਵ ਜੈਨ ਸਾਬਕਾ ਸੀਨੀਅਰ ਡਿਪਟੀ ਮੇਅਰ ਵਲੋਂ ਫੇਜ਼ 11 ਵਿੱਚ ਨਵੀਂ ਪਾਰਕਿੰਗ ਦਾ ਉਦਘਾਟਨ
ਐਸ ਏ ਐਸ ਨਗਰ, 24 ਨਵੰਬਰ (ਸ.ਬ.) ਮੁਹਾਲੀ ਸ਼ਹਿਰ ਦੇ ਵਿਕਾਸ ਲਈ ਫੰਡਾਂ ਦੀ ਕੋਈ ਘਾਟ ਨਹੀਂ ਹੈ ਅਤੇ ਨਗਰ ਨਿਗਮ ਵਲੋਂ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ| ਇਹ ਗੱਲ ਨਗਰ ਨਿਗਮ ਦੇ ਸਾਬਕਾ ਸੀਨੀਅਰ ਡਿਪਟੀ ਮੇਅਰ ਸ਼੍ਰੀ ਰਿਸ਼ਵ ਜੈਨ ਨੇ ਸਥਾਨਕ ਫੇਜ਼ 11 ਵਿੱਚ ਉਹਨਾਂ ਦੇ ਖੇਤਰ ਵਿੱਚ ਆਉਂਦੀ ਪਾਰਕਿੰਗ ਦੀ ਸਮੱਸਿਆ ਦੇ ਹੱਲ ਲਈ 15 ਲੱਖ ਦੀ ਲਾਗਤ ਨਾਲ ਬਣਾਈ ਗਈ ਨਵੀਂ ਪਾਰਕਿੰਗ ਦਾ ਉਦਘਾਟਨ ਕਰਦਿਆਂ ਆਖੀ| ਉਹਨਾਂ ਕਿਹਾ ਕਿ ਇਸ ਪਾਰਕਿੰਗ ਦੇ ਬਣਨ ਨਾਲ ਇਲਾਕਾ ਨਿਵਾਸੀਆਂ ਨੂੰ ਆਪਣੇ ਵਾਹਨ ਖੜੇ ਕਰਨ ਵਿੱਚ ਆਉਂਦੀ ਪਰੇਸ਼ਾਨੀ ਤੋਂ ਵੱਡੀ ਰਾਹਤ ਮਿਲੇਗੀ|
ਇਸ ਮੌਕੇ ਸਾਬਕਾ ਐਮ ਸੀ ਜਸਬੀਰ ਸਿੰਘ ਮਾਣਕੂ, ਗੁਰਦੁਆਰਾ ਸਾਹਿਬ ਦੇ ਚੇਅਰਮੈਨ ਹਰਪਾਲ ਸਿੰਘ ਸੋਢੀ, ਮਾਰਕੀਟ ਯੂਨੀਅਨ ਦੇ ਪ੍ਰਧਾਨ ਸੋਹਨ ਲਾਲ ਅਤੇ ਹੋਰ ਮੈਂਬਰ, ਜਸਵਿੰਦਰ ਸ਼ਰਮਾ, ਪਵਨ ਜਗਦੰਬਾ, ਗੁਰਮੇਲ ਸਿੰਘ, ਰਾਜ ਕੁਮਾਰ ਸ਼ਾਹੀ, ਚਮਨ ਲਾਲ, ਗੁਰਜੰਟ ਸਿੰਘ, ਰਾਜ ਕੁਮਾਰ, ਰਣਵੀਰ ਸਿੰਘ, ਓਮਰਾਜ ਸਿੰਘ, ਭਜਨ ਲਾਲ, ਰਮੇਸ਼ ਕੁਮਾਰ ਸਰਨਾ, ਫ਼ਤਿਹ ਸਿੰਘ, ਬਾਬੂ ਰਾਮ, ਮੁਖ਼ਤਿਆਰ ਸਿੰਘ, ਸੱਜਣ ਬਲੱਗਣ, ਦਲਜੀਤ ਸਿੰਘ ਮੌਜੂਦ ਸਨ|