ਮੁਹਾਲੀ ਦੇ ਵਿੱਚ ਬਣੇਗਾ ਭਾਜਪਾ ਦਾ ਮੇਅਰ : ਸਾਹਿਬੀ ਆਨੰਦ
ਐਸ.ਏ.ਐਸ.ਨਗਰ, 3 ਫਰਵਰੀ (ਸ.ਬ.) ਵਾਰਡ ਨੰਬਰ 12 ਤੋਂ ਭਾਜਪਾ ਦੇ ਉਮੀਦਵਾਰ ਸ੍ਰੀ ਸਾਹਿਬੀ ਆਨੰਦ ਨੇ ਕਿਹਾ ਹੈ ਕਿ ਮੁਹਾਲੀ ਕਾਰਪੋਰੇਸ਼ਨ ਚੋਣਾਂ ਵਿੱਚ ਭਾਜਪਾ ਬਹੁਮਤ ਨਾਲ ਜਿੱਤੇਗੀ ਅਤੇ ਮੁਹਾਲੀ ਵਿੱਚ ਭਾਜਪਾ ਦਾ ਮੇਅਰ ਬਣੇਗਾ। ਉਹਨਾਂ ਕਿਹਾ ਕਿ ਕਾਂਗਰਸ, ਅਕਾਲੀ ਦਲ ਅਤੇ ਆਜ਼ਾਦ ਗਰੁੱਪ ਦੇ ਉਮੀਦਵਾਰਾਂ ਨੂੰ ਮੂੰਹ ਦੀ ਖਾਣੀ ਪਵੇਗੀ। ਉਨ੍ਹਾਂ ਕਿਹਾ ਕਿ ਉਹ ਵਾਰਡ ਵਾਸੀਆਂ ਦੀ ਸੇਵਾ ਵਿਚ ਦਿਨ ਰਾਤ ਹਾਜਰ ਰਹੇ ਹਨ ਅਤੇ ਅੱਗੇ ਵੀ ਰਹਿਣਗੇ। ਉਹਨਾਂ ਕਿਹਾ ਕਿ ਕਿਸੇ ਵੀ ਵਾਰਡ ਵਾਸੀ ਦਾ ਦੁੱਖ ਓਨਾ ਦਾ ਦੁੱਖ ਹੈ, ਇਸ ਲਈ ਉਹ ਪੂਰੀ ਮਿਹਨਤ ਕਰਨਗੇ ਕਿ ਵਾਰਡ ਵਿੱਚ ਖੁਸ਼ਹਾਲੀ ਰਹੇ।