ਮੁਹਾਲੀ ਦੇ ਸਾਬਕਾ ਐਮ ਸੀ ਬਰਨਾਲਾ ਨੂੰ ਸਦਮਾ, ਭਰਾ ਦੀ ਮੌਤ

ਐਸ ਏ ਐਸ ਨਗਰ, 28 ਦਸੰਬਰ (ਸ.ਬ.) ਮੁਹਾਲੀ ਫੇਜ਼ 11 ਦੇ ਸਾਬਕਾ ਕੌਂਸਲਰ ਸ੍ਰ. ਸੁਖਮਿੰਦਰ ਸਿੰਘ ਬਰਨਾਲਾ ਦੇ ਛੋਟੇ ਭਰਾ ਪ੍ਰਮਿੰਦਰ ਸਿੰਘ ਜੌਹਲ ਦੀ ਬੀਤੇ ਦਿਨ ਪੀ ਜੀ ਆਈ ਵਿੱਚ ਮੌਤ ਹੋ ਗਈ ਜਿਸ ਨਾਲ ਪਰਿਵਾਰ ਬਹੁਤ ਸਦਮੇ ਵਿਚ ਹੈ| ਸੁਖਮਿੰਦਰ ਸਿੰਘ ਬਰਨਾਲਾ ਆਪਣੇ ਬੇਟੇ ਕੋਲ ਆਸਟ੍ਰੇਲੀਆ ਗਏ ਹੋਏ ਸਨ, ਜੋ ਕਿ ਤੁਰੰਤ ਆਪਣੇ ਪਿੰਡ ਸੰਘੇੜਾ ਨੇੜੇ ਬਰਨਾਲਾ ਪਹੁੰਚ ਗਏ ਹਨ| ਪ੍ਰਮਿੰਦਰ ਸਿੰਘ ਜੌਹਲ ਦਾ ਭੋਗ 31 ਦਸੰਬਰ ਨੂੰ ਉਹਨਾਂ ਦੇ ਗ੍ਰਹਿ ਪਿੰਡ ਸੰਘੇੜਾ ਨੇੜੇ ਬਰਨਾਲਾ ਵਿਖੇ ਦੁਪਹਿਰ ਇਕ ਵਜੇ ਹੋਵੇਗਾ|

Leave a Reply

Your email address will not be published. Required fields are marked *