ਮੁਹਾਲੀ ਨੂੰ ਖੁਲੇ ਤੋਂ ਸੌਚ ਮੁਕਤ ਕਰਨ ਦੇ ਦਾਅਵੇ ਝੂਠੇ : ਸੁਰਜੀਤ ਕੌਰ ਸੋਢੀ

ਐਸ ਏ ਐਸ ਨਗਰ, 5 ਸਤੰਬਰ (ਸ.ਬ.) ਵਾਰਡ ਨੰਬਰ 22 ਦੀ ਕੌਂਸਲਰ ਸ੍ਰੀਮਤੀ ਸੁਰਜੀਤ ਕੌਰ ਸੋਢੀ ਨੇ ਨਗਰ ਨਿਗਮ ਵਲੋਂ ਸ਼ਹਿਰ ਨੂੰ ਖੁੱਲੇ ਵਿੱਚ ਸ਼ੌਚ ਮੁਕਤ ਕਰਨ ਦੇ ਦਾਅਵੇ ਨੂੰ ਝੂਠਾ ਕਰਾਰ ਦਿੱਤਾ ਹੈ| ਉਹਨਾਂ ਕਿਹਾ ਕਿ ਸ਼ਹਿਰ ਦੇ 49 ਵਾਰਡ ਖੁੱਲੇ ਤੋਂ ਸ਼ੌਚ ਮੁਕਤ ਹੋ ਸਕਦੇ ਹਨ ਅਤੇ ਇਹਨਾਂ ਵਾਰਡਾਂ ਦੇ ਕੌਂਸਲਰਾਂ ਵਲੋਂ ਆਪਣੇ ਵਾਰਡ ਦੇ ਖੁਲੇ ਵਿੱਚ ਸ਼ੌਚ ਮੁਕਤ ਹੋਣ ਬਾਰੇ ਘੋਸ਼ਣਾ ਪੱਤਰ ਵੀ ਦਿੱਤੇ ਹੋ ਸਕਦੇ ਹਨ ਪਰੰਤੂ ਉਹਨਾਂ ਦੇ ਵਾਰਡ (ਸੈਕਟਰ 70 ) ਵਿੱਚ ਹੁਣੇ ਵੀ ਖੁੱਲੇ ਵਿੱਚ ਸ਼ੌਚ ਦੀ ਸਮੱਸਿਆ ਜਾਰੀ ਹੈ| ਉਹਨਾਂ ਕਿਹਾ ਕਿ ਖਾਲੀ ਪਲਾਟਾਂ, ਐਚ ਆਈ ਜੀ ਮਕਾਨਾਂ ਵਿੱਚ ਗੰਦਗੀ ਦੀ ਭਰਮਾਰ ਹੈ ਅਤੇ ਪ੍ਰਵਾਸੀ ਲੇਬਰ, ਰੇਹੜੀਆਂ ਵਾਲੇ ਇਹਨਾਂ ਥਾਵਾਂ ਦੀ ਸ਼ੌਚ ਲਈ ਵਰਤੋਂ ਕਰਦੇ ਹਨ| ਇਸਤੋਂ ਇਲਾਵਾ ਸੈਕਟਰ 70 ਦੇ ਵਸਨੀਕ (ਜਿਹਨਾਂ ਨੇ ਆਪਣੇ ਘਰਾਂ ਵਿੱਚ ਪਾਲਤੂ ਜਾਨਵਰ ਰੱਖੇ ਹੋਏ ਹਨ) ਆਪਣੇ ਪਾਲਤੂ ਜਾਨਵਰਾਂ ਨੂੰ ਖੁਲੇ ਵਿੱਚ ਸ਼ੌਚ ਕਰਵਾ ਕੇ ਗੰਦਗੀ ਵਿੱਚ ਵਾਧਾ ਕਰਦੇ ਹਨ|
ਉਹਨਾਂ ਕਿਹਾ ਕਿ ਉਹਨਾਂ ਨੇ ਇਸ ਸੰਬੰਧੀ ਨਗਰ ਨਿਗਮ ਨੂੰ ਆਪਣੇ ਵਾਰਡ ਦੇ ਖੁੱਲੇ ਤੋਂ ਸ਼ੌਚ ਮੁਕਤ ਹੋਣ ਬਾਰੇ ਘੋਸ਼ਣਾ ਪੱਤਰ ਦੇਣ ਤੋਂ ਵੀ ਇਨਕਾਰ ਕਰ ਦਿੱਤਾ ਹੈ ਅਤੇ ਇਸ ਸੰਬੰਧੀ ਉਹਨਾਂ ਵਲੋਂ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਵੱਖ ਵੱਖ (ਮੇਲਾਂ ਰਾਂਹੀ) ਪੱਤਰਾਂ ਰਾਂਹੀ ਸੂਚਿਤ ਕੀਤਾ ਗਿਆ ਪਰ ਵਿਭਾਗ ਵਲੋਂ ਨਾ ਤਾ ਕੋਈ ਕਰਵਾਈ ਕੀਤੀ ਗਈ ਨਾ ਹੀ ਲਿਖੇ ਗਏ ਪੱਤਰਾਂ ਦਾ ਜਵਾਬ ਦਿੱਤਾ ਗਿਆ| ਉਹਨਾਂ ਕਿਹਾ ਕਿ ਸੈਕਟਰ 70 ਵਿੱਚ ਕੋਈ ਵੀ ਪਬਲਿਕ ਟਾਇਲਟ ਨਹੀਂ ਹੈ ਜਿਸ ਕਾਰਨ ਬਾਹਰੋਂ ਆਉਣ ਵਾਲੇ ਲੋਕ, ਮਜਦੂਰ, ਰੇਹੜੀਆਂ ਵਾਲੇ ਖੁਲੀ ਥਾਂ ਦੀ ਵਰਤੋਂ ਕਰਦੇ ਹਨ| ਉਹਨਾਂ ਮੰਗ ਕੀਤੀ ਹੈ ਕਿ ਵਾਰਡ ਨੰਬਰ 22 ਨੂੰ ਖੁਲੇ ਤੋਂ ਸ਼ੌਚ ਮੁਕਤ ਘੋਸ਼ਿਤ ਨਾ ਕੀਤਾ ਜਾਵੇ|

Leave a Reply

Your email address will not be published. Required fields are marked *