ਮੁਹਾਲੀ ਨੇ ਜਲੰਧਰ ਨੂੰ 2-1 ਨਾਲ ਹਰਾ ਕੇ ਜਿੱਤਿਆ ਹਾਕੀ ਦਾ ਫਾਈਨਲ ਮੁਕਾਬਲਾ

ਐਸ. ਏ. ਐਸ. ਨਗਰ, 24 ਜਨਵਰੀ (ਸ.ਬ.) ਖੇਡ ਵਿਭਾਗ ਪੰਜਾਬ ਵੱਲੋਂ ਕਰਵਾਈਆਂ ਜਾ ਰਹੀਆਂ ਪੰਜਾਬ ਰਾਜ ਖੇਡਾਂ ਅੰਡਰ-18 (ਲੜਕੇ) ਸਮਾਪਤ ਹੋ ਗਈਆਂ| ਇਨ੍ਹਾਂ ਖੇਡਾਂ ਵਿੱਚ ਪੰਜਾਬ ਭਰ ਤੋਂ 18 ਜ਼ਿਲ੍ਹਿਆਂ ਦੀਆਂ ਟੀਮਾਂ ਨੇ ਭਾਗ ਲਿਆ|
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫਸਰ ਸ. ਕਰਤਾਰ ਸਿੰਘ ਨੇ ਦੱਸਿਆ ਕਿ ਤੀਜੇ ਦਿਨ ਹਾਕੀ ਦੇ ਫਾਈਨਲ ਮੁਕਾਬਲੇ ਅੰਤਰ ਰਾਸ਼ਟਰੀ ਹਾਕੀ ਸਟੇਡੀਅਮ ਸੈਕਟਰ-63 ਅਤੇ ਤੈਰਾਕੀ ਮੁਕਾਬਲੇ ਖੇਡ ਭਵਨ ਸੈਕਟਰ 78 ਵਿਖੇ ਕਰਵਾਏ ਗਏ| ਉਨ੍ਹਾਂ ਖੇਡਾਂ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਹਾਲੀ ਨੇ ਜਲੰਧਰ ਨੂੰ 2-1 ਨਾਲ ਹਰਾ ਕੇ ਹਾਕੀ ਦਾ ਫਾਈਨਲ ਮੁਕਾਬਲਾ ਜਿੱਤਿਆ ਜਦੋਂਕਿ ਲੁਧਿਆਣਾ ਗੁਰਦਾਸਪੁਰ ਨੂੰ 4-0 ਨਾਲ ਹਰਾ ਕੇ ਤੀਜੇ ਸਥਾਨ ਤੇ ਰਿਹਾ|
ਇਸੇ ਤਰ੍ਹਾਂ ਤੈਰਾਕੀ ਵਿੱਚ ਪਟਿਆਲਾ ਨੇ 59 ਪੁਆਇੰਟ ਲੈ ਕੇ ਪਹਿਲਾ, ਜਲੰਧਰ ਨੇ 36 ਪੁਆਇੰਟ ਲੈ ਕੇ ਦੂਜਾ ਅਤੇ ਮੁਹਾਲੀ ਨੇ 29 ਪੁਆਇੰਟ ਲੈ ਕੇ ਤੀਜਾ ਸਥਾਨ ਹਾਸਲ ਕੀਤਾ|

Leave a Reply

Your email address will not be published. Required fields are marked *