ਮੁਹਾਲੀ ਪਿੰਡ ਵਿੱਚ ਨਾਜਾਇਜ ਕਬਜਿਆਂ ਦੀ ਭਰਮਾਰ

ਐਸ ਏ ਐਸ ਨਗਰ, 31 ਜਨਵਰੀ (ਆਰ ਪੀ ਵਾਲੀਆ) ਸਥਾਨਕ ਮੁਹਾਲੀ ਪਿੰਡ ਵਿੱਚ ਨਾਜਾਇਜ ਕਬਜਿਆਂ ਦੀ ਭਰਮਾਰ ਹੈ| ਇਸ ਪਿੰਡ ਵਿੱਚ ਵੈਲਡਿੰਗ ਦੀਆਂ ਦੁਕਾਨਾਂ, ਟਰੰਕਾਂ ਦੀਆਂ ਦੁਕਾਨਾਂ ਤੇ ਹੋਰ ਸਮਾਨ ਵੇਚਣ ਵਾਲਿਆਂ ਨੇ ਸੜਕਾਂ ਕਿਨਾਰੇ ਸਮਾਨ ਰੱਖ ਕੇ ਨਾਜਾਇਜ ਕਬਜੇ ਕੀਤੇ ਹੋਏ ਹਨ, ਜਿਸ ਕਾਰਨ ਲੋਕਾਂ ਦੇ ਲੰਘਣ ਲਈ ਰਸਤਾ ਤੰਗ ਹੋ ਗਿਆ ਹੈ ਅਤੇ ਆਮ ਲੋਕਾਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ|
ਇਸੇ ਤਰ੍ਹਾਂ ਮੁਹਾਲੀ ਪਿੰਡ ਦੀ ਮਾਰਕੀਟ ਦੇ ਸਾਹਮਣੇ ਫੁੱਟਪਾਥ ਤੇ ਰੇਤਾ ਬਜਰੀ ਇੱਟਾਂ ਵੇਚਣ ਵਾਲਿਆਂ ਨੇ ਇੱਟਾਂ ਆਦਿ ਰੱਖ ਕੇ ਨਜਾਇਜ ਕਬਜੇ ਕੀਤੇ ਹੋਏ ਹਨ| ਦਿਨੋਂ ਦਿਨ ਇਹਨਾਂ ਨਜਾਇਜ ਕਬਜਿਆਂ ਦੀ ਗਿਣਤੀ ਵੱਧਦੀ ਜਾ ਰਹੀ ਹੈ| ਇਲਾਕਾ ਵਾਸੀਆਂ ਨੇ ਮੰਗ ਕੀਤੀ ਹੈ ਕਿ ਇਹਨਾਂ ਨਾਜਾਇਜ ਕਬਜਿਆਂ ਨੂੰ ਤੁਰੰਤ ਹਟਾਇਆ ਜਾਵੇ|

Leave a Reply

Your email address will not be published. Required fields are marked *