ਮੁਹਾਲੀ ਪਿੰਡ ਵਿੱਚ ਮੋਬਾਇਲ ਦੀ ਦੁਕਾਨ ਤੇ ਚੋਰੀ

ਐਸ. ਏ. ਐਸ. ਨਗਰ, 17 ਅਗਸਤ (ਸ.ਬ.) ਮੁਹਾਲੀ ਪਿੰਡ ਵਿੱਚ ਸੁਮਿਤ ਕਮਿਉਨੀਕੇਸ਼ਨ ਨਾਂ ਦੀ ਦੁਕਾਨ ਤੇ ਬੀਤੀ ਰਾਤ ਚੋਰਾਂ ਵਲੋਂ ਚੋਰੀ ਕੀਤੇ ਜਾਣ ਦੀ ਖਬਰ ਮਿਲੀ ਹੈ| ਦੁਕਾਨ ਦੇ ਮਾਲਿਕ ਸੁਮਿਤ ਕੁਮਾਰ ਨੇ ਦੱਸਿਆ ਕਿ ਉਹ ਸੈਕਟਰ -80 ਮੁਹਾਲੀ ਦਾ ਨਿਵਾਸੀ ਹੈ ਅਤੇ ਰਾਤ 10.30 ਵਜੇ ਦੇ ਕਰੀਬ ਆਪਣੀ ਦੁਕਾਨ ਬੰਦ ਕਰਕੇ ਘਰ ਗਿਆ| ਸਵੇਰੇ 7 ਵਜੇ ਦੁਕਾਨ ਦੇ ਸਾਹਮਣੇ ਢਾਬੇ ਵਾਲੇ ਨੇ ਫੋਨ ਕਰਕੇ ਦੱਸਿਆ ਕਿ ਉਹਦੀ ਦੁਕਾਨ ਦੇ ਸ਼ਟਰ ਦੇ ਤਾਲੇ ਟੁੱਟੇ ਹੋਏ ਹਨ ਅਤੇ ਸ਼ਟਰ ਵੀ ਚੁੱਕਿਆ ਹੋਇਆ ਹੈ| ਜਦੋਂ ਉਸਨੇ ਆ ਕੇ ਦੇਖਿਆ ਤੇ 100 ਨੰਬਰ ਤੇ ਪੁਲੀਸ ਨੂੰ ਫੋਨ ਕਰ ਦਿੱਤਾ| ਪਰੰਤੂ 5-6 ਵਾਰ ਫੋਨ ਕਰਨ ਤੇ ਵੀ 100 ਨੰ. ਤੇ ਕਿਸੇ ਨੇ ਫੋਨ ਨਹੀਂ ਚੁੱਕਿਆ| ਫਿਰ ਉਹ ਖੁਦ ਫੇਜ਼-1 ਦੇ ਥਾਣੇ ਗਿਆ ਅਤੇ ਚੋਰੀ ਦੀ ਸ਼ਿਕਾਇਤ ਦਰਜ ਕਰਵਾਈ| ਕਰੀਬ 1 ਘੰਟਾ ਬਾਅਦ ਪੁਲੀਸ ਮੌਕੇ ਤੇ ਪਹੁੰਚੀ|
ਪੁਲੀਸ ਵੱਲੋਂ ਦੁਕਾਨ ਦਾ ਸ਼ਟਰ ਚੱਕ ਕੇ ਦੇਖਿਆ ਤਾਂ ਕਰੀਬ 50-55 ਹਜਾਰ ਦੇ ਮੋਬਾਇਲ ਅਤੇ 7-8 ਹਜਾਰ ਦੇ ਰਿਚਾਰਜ ਕੂਪਨ ਅਤੇ 1500 ਰੁਪਏ ਨਕਦੀ, ਚੋਰਾਂ ਵੱਲੋਂ ਚੋਰੀ ਕਰ ਲਏ ਗਏ ਸਨ| ਚੋਰਾਂ ਵੱਲੋਂ ਰਿਚਾਰਜ ਕੂਪਨ ਅਤੇ ਨਕਦੀ ਦੁਕਾਨ ਦਾ ਗੱਲਾ ਤੋੜ ਕੇ ਕੱਢੇ ਗਏ ਸਨ| ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ| ਜਿਕਰਯੋਗ ਹੈ ਕਿ ਪਿੰਡ ਵਿੱਚ ਪਿਛਲੇ ਦਸ ਦਿਨਾਂ ਦੌਰਾਨ ਇਹ ਦੂਜੀ ਚੋਰੀ ਹੈ|

Leave a Reply

Your email address will not be published. Required fields are marked *