ਮੁਹਾਲੀ ਪੁਲੀਸ ਨੇ ਕਰਜਾ ਦਿਵਾਉਣ ਦਾ ਝਾਂਸਾ ਦਿਵਾਉਣ ਵਾਲੇ ਯੂਕੋ ਬੈਂਕ ਖਰੜ ਦੇ ਸਾਬਕਾ ਸੀਨੀਅਰ ਬਰਾਂਚ ਮੈਨੇਜਰ ਰਾਜੇਸ਼ ਖੰਨਾ ਨੂੰ ਕੀਤਾ ਗ੍ਰਿਫਤਾਰ

ਐਸ ਏ ਐਸ ਨਗਰ, 10 ਨਵੰਬਰ (ਸ.ਬ.) ਮੁਹਾਲੀ ਪੁਲੀਸ ਨੇ ਕਰਜਾ ਦਿਵਾਉਣ ਦੇ ਬਹਾਨੇ ਭੋਲੇ ਭਾਲੇ ਲੋਕਾ ਨਾਲ 3 ਕਰੋੜ 58 ਲੱਖ 68 ਹਜਾਰ ਰੁਪਏ ਦੀ ਠੱਗੀ ਮਾਰਨ ਵਾਲੇ ਯੂਕੋ ਬੈਂਕ ਖਰੜ ਦੇ ਸਾਬਕਾ ਸੀਨੀਅਰ ਬ੍ਰਾਂਚ ਮੈਨੇਜਰ ਰਾਜੇਸ਼ ਖੰਨਾ ਨੂੰ ਗ੍ਰਿਫਤਾਰ ਕੀਤਾ ਹੈ| ਇਸ ਸਬੰਧੀ ਐਸ ਐਸ ਪੀ ਦਫਤਰ ਦੇ ਬੁਲਾਰੇ ਨੇ ਦੱਸਿਆ ਕਿ   ਰਾਜੇਸ਼ ਖੰਨਾ ਸਤੰਬਰ 2012 ਤੋਂ ਨਵੰਬਰ 2013 ਤੱਕ ਯੂਕੋ ਬੈਂਕ ਖਰੜ ਵਿੱਚ ਬਤੌਰ ਸੀਨੀਅਰ ਬਰਾਂਚ ਮੈਨੇਜਰ ਤਾਇਨਾਤ ਰਿਹਾ ਹੈ| ਜਿਸ ਨੇ ਆਪਣੀ ਤਾਇਨਾਤੀ ਦੋਰਾਨ ਆਪਣੇ ਏਜੰਟਾਂ ਦਵਿੰਦਰ ਕੁਮਾਰ ਵਾਸੀ ਪੰਚਕੂਲਾ, ਕਰਨਵੀਰ ਸਿੰਘ ਵਾਸੀ ਖਰੜ ਅਤੇ ਵਿਵੇਕ ਕੁਮਾਰ ਵਾਸੀ ਨਵਾਂ ਗਰਾਂਓ ਨਾਲ ਮਿਲੀ ਭੁਗਤ ਕਰਕੇ ਆਮ ਪਬਲਿਕ ਦੇ ਭੋਲੇ ਭਾਲੇ ਵਿਅਕਤੀਆਂ ਨੂੰ ਪਰਸਨਲ ਜਾਂ ਵਹੀਕਲ ਲੋਨ ਦਿਵਾਉਣ ਦਾ ਝਾਂਸ ਦੇ ਕੇ ਤੇ ਉਨ੍ਹਾਂ ਵਿਅਕਤੀਆਂ ਦੇ ਰਿਹਾਇਸ਼ੀ ਪਰੂਫ ਹਾਸਲ ਕਰਕੇ ਲੋਨ ਪਾਸ ਨਹੀਂ ਹੋਣ ਬਾਰੇ ਕਹਿ ਦਿੰਦੇ ਸੀ ਤੇ ਉਨ੍ਹਾਂ ਰਿਹਾਇਸ਼ੀ ਪਰੂਫਾਂ ਨਾਲ ਬਾਕੀ ਜਾਅਲੀ ਕਾਗਜਾਤ (ਜਾਅਲੀ ਆਈ ਟੀ ਆਰ, ਜਾਅਲੀ ਕੁਟੇਸ਼ਨ, ਜਾਅਲੀ ਇੰਸੋਰੈਸ, ਜਾਅਲੀ ਆਰਜੀ ਵਹੀਕਲ ਨੰਬਰ) ਤਿਆਰ ਕਰਕੇ ਕੁੱਲ 28 ਵਹੀਕਲ ਲੋਨ ਪਾਸ ਕਰਕੇ ਅਤੇ ਵੱਖ -2 ਬੈਕਾਂ ਵਿੱਚ ਮਹਾਂਵੀਰ ਆਟੋ ਮੋਬਾਇਲ ਪਿੰਡ ਤੇ ਡਾਕ ਭੰਗਰੋਟੂ, ਮੰਡੀ (ਹਿਮਾਚਲ) ਹਿਮਗਿਰੀ ਹਿਊਡਈ  ਫੇਜ਼-9 ਐਸ.ਏ.ਐਸ. ਨਗਰ, ਕ੍ਰਿਸ਼ਨਾ ਆਟੋ ਜੋਨ ਇੰਡਸਟਰੀਅਲ ਏਰੀਆ ਚੰਡੀਗੜ੍ਹ, ਪਾਇਨਰ ਟੋਓਇਟਾ, ਅਥਰਾਈਜਡ ਡੀਲਰ ਈ.ਐਮ.ਐਮ, ਪੀ ਮੋਟਰ ਲਿਮ: ਇੰਡਸਟਰੀਅਲ  ਏਰੀਆ ਫੇਜ਼ 1 ਚੰਡੀਗੜ੍ਹ, ਟਰਾਈਸਿਟੀ ਆਟੋਜ਼, ਮਾਰਤੀ ਸੰਜੂਕੀ ਜੀਰਕਪੁਰ,  ਏ.ਬੀ.ਆਟੋਮੋਬਾਇਲਜ਼ ਇੰਡਸਟਰੀਅਲ ਫੇਜ਼-7, ਐਸ.ਏ.ਐਸ. ਨਗਰ ਅਤੇ         ਏ.ਬੀ. ਆਟੋ ਮੋਬਾਇਲਜ਼, ਇੰਡਸਟਰੀਅਲ ਏਰੀਆ ਫੇਜ਼ 2 ਚੰਡੀਗੜ੍ਹ ਵੱਖ ਵੱਖ ਕੰਪਨੀਆਂ ਦੇ ਨਾਮ ਤੇ ਜਾਅਲੀ ਖਾਤੇ ਖੁਲਵਾ ਕੇ ਅਤੇ ਉਨ੍ਹਾਂ ਖਾਤਿਆਂ ਵਿਚ ਡਰਾਫਟਾਂ ਨੂੰ ਜਮ੍ਹਾਂ ਕਰਵਾ ਕੇ ਅਤੇ ਉਨ੍ਹਾਂ ਜਾਅਲੀ ਖਾਤਿਆਂ ਵਿਚੋਂ ਰਕਮ ਡਰਾਅ ਕਰਵਾਕੇ 3 ਕਰੋੜ 58 ਲੱਖ 68 ਹਜ਼ਾਰ ਰੁਪਏ ਦੀ ਠੱਗੀ ਮਾਰੀ ਹੈ| ਬੁਲਾਰੇ ਨੇ ਦੱਸਿਆ ਕਿ ਇਸ ਸਬੰਧੀ ਪੁਲੀਸ ਵੱਲੋਂ ਰਾਜੇਸ਼ ਖੰਨਾ ਦੇ ਖਿਲਾਫ ਥਾਣਾ ਖਰੜ ਵਿਖੇ ਆਈ ਪੀ ਸੀ ਦੀ ਧਾਰਾ 406, 419, 420, 465, 467,468, 471, 120ਬੀ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ| ਉਹਨਾਂ ਦੱਸਿਆ ਕਿ ਰਾਜੇਸ਼ ਖੰਨਾ ਨੇ ਆਪਣੀ ਤਾਇਨਾਤੀ ਦੌਰਾਨ ਕੁੱਲ 113 ਵਹੀਕਲ ਲੋਨ ਪਾਸ ਕੀਤੇ ਸਨ| ਜਿਨ੍ਹਾਂ ਸਬੰਧੀ ਵੀ ਤਫਤੀਸ਼ ਕੀਤੀ ਜਾ ਰਹੀ ਹੈ| ਜਦੋਂ ਕਿ ਬੈਂਕ ਦਾ ਪਿਛਲੇ ਪੰਜ ਸਾਲਾਂ ਦੇ ਰਿਕਾਰਡ ਨੂੰ ਚੈੱਕ ਕਰਨ ਤੋਂ ਪਾਇਆ ਗਿਆ ਕਿ ਯੂ ਕੋ ਬੈਂਕ ਬਰਾਂਚ ਖਰੜ ਵੱਲੋਂ ਇੱਕ ਸਾਲ ਵਿੱਚ ਤਿੰਨ ਤੋਂ ਵੱਧ ਲੋਨ ਪਾਸ ਨਹੀ ਕੀਤੇ ਗਏ ਹਨ| ਮੁਲਜਮ ਰਾਜੇਸ ਖੰਨਾ ਪਾਸੋਂ ਪੁੱਛਗਿਛ ਜਾਰੀ ਹੈ| ਬਾਕੀ ਦੋਸ਼ੀਆਂ ਦੀ ਤਲਾਸ ਜਾਰੀ ਹੈ|

Leave a Reply

Your email address will not be published. Required fields are marked *