ਮੁਹਾਲੀ ਪੁਲੀਸ ਨੇ ਦੋ ਕਾਰ ਚੋਰ ਕੀਤੇ ਕਾਬੂ

ਐਸ. ਏ. ਐਸ ਨਗਰ, 6 ਦਸੰਬਰ (ਸ.ਬ.) ਸੀ ਆਈ ਏ ਸਟਾਫ ਮੁਹਾਲੀ ਨੇ ਦੋ ਕਾਰ ਚੋਰਾਂ ਨੂੰ ਕਾਬੂ ਕੀਤਾ ਹੈ|
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜਸਕਰਨਜੀਤ ਸਿੰਘ ਤੇਜਾ ਕਪਤਾਨ ਪੁਲੀਸ ਨੇ ਦਸਿਆ ਕਿ ਸੀ ਆਈ ਏ ਸਟਾਫ ਦੇ ਏ ਐਸ ਆਈ ਰਕੇਸ਼ ਕੁਮਾਰ ਨੇ ਪੁਲੀਸ ਨੇ ਪੁਲੀਸ ਪਾਰਟੀ ਸਮੇਤ ਮੁਲਜਮ ਸੰਦੀਪ ਸਿੰਘ ਨੂੰ ਜਮਨਾ ਅਪਾਰਟਮੈਂਟ ਖਰੜ ਤੋਂ ਚੋਰੀ ਦੀ ਇਨੋਵਾ ਕਾਰ ਸਮੇਤ ਕਾਬੂ ਕੀਤਾ| ਰਿਮਾਂਡ ਦੌਰਾਨ ਉਸ ਤੋਂ 1 ਫੋਨਚੂਰਨ, 1 ਹੋਡਾਸਿਟੀ, 5 ਟਿਪਰ ਬਰਾਮਦ ਕੀਤੇ| ਸੰਦੀਪ ਦੀ ਨਿਸ਼ਾਨਦੇਹੀ ਤੇ ਪੁਲੀਸ  ਨੇ ਉਸ ਦੇ ਸਾਥੀ ਗੁਰਦਰਸ਼ਨ ਸਿੰਘ ਨੂੰ, ਜੋ ਕਿ ਅੰਬਾਲਾ ਵਿਖੇ ਕਤਲ ਦੇ ਮਾਮਲੇ ਵਿਚ ਜੇਲ ਵਿੱਚ ਬੰਦ ਸੀ, ਨੂੰ ਪਰੋਡਕਸ ਵਰੰਟ ਤੇ ਲਿਆਂਦਾ ਅਤੇ ਉਸ ਦੀ ਨਿਸ਼ਾਨਦੇਹੀ ਤੇ| ਟਰੈਨੋ ਨਿਸਾਨ ਗੱਡੀ ਖਰੜ ਵਿੱਚੋਂ ਬਰਾਮਦ ਕੀਤੀ| ਪੁਲੀਸ ਦੋਸ਼ੀਆਂ ਤੋਂ ਹੋਰ ਪੁਛਗਿਛ ਕਰ ਰਹੀ ਹੈ|

Leave a Reply

Your email address will not be published. Required fields are marked *