ਮੁਹਾਲੀ ਪੁਲੀਸ ਵਲੋਂ ਗਂੈਗਸਟਰ ਸਨੀ ਮਸੀਹ ਦੇ ਦੋ ਸਾਥੀ ਕਾਬੂ

ਐਸ ਏ ਐਸ ਨਗਰ, 16 ਜੁਲਾਈ (ਸ.ਬ.) ਮੁਹਾਲੀ ਪੁਲੀਸ ਵਲੋਂ ਗਂੈਗਸਟਰ ਸਨੀ ਮਸੀਹ ਦੇ ਦੋ ਸਾਥੀਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ|
ਇੱਕ ਪੱਤਰਕਾਰ ਸੰਮੇਲਨ ਵਿੱਚ ਸੰਬੋਧਨ ਕਰਦਿਆਂ ਐਸ ਐਸ ਪੀ ਮੁਹਾਲੀ ਸ੍ਰੀ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਮੁਹਾਲੀ ਪੁਲੀਸ ਨੂੰ ਇਤਲਾਹ ਮਿਲੀ ਸੀ ਕਿ ਗਂੈਗਸਟਰ ਸਨੀ ਮਸੀਹ ਦੇ ਦੋ ਸਾਥੀ ਜਸਵੀਰ ਸਿੰਘ ਵਸਨੀਕ ਧਰਮਕੋਟ ਬੱਗਾ ਅਤੇ ਵਰੁਣ ਸੂਦ ਵਸਨੀਕ ਰਤਨਗੜ੍ਹ ਮੋਰਿੰਡਾ ਇੱਕ ਕਾਰ ਵਿੱਚ ਸਵਾਰ ਹੋ ਕੇ ਘੜੂੰਆਂ ਏਰੀਏ ਵਿੱਚ ਘੁੰਮ ਰਹੇ ਹਨ| ਇਸ ਉਪਰੰਤ ਸੋਹਾਣਾ ਪੁਲੀਸ ਅਤੇ ਸੀ ਆਈ ਏ ਮੁਹਾਲੀ ਪੁਲੀਸ ਦੀ ਸਾਂਝੀ ਟੀਮ ਨੇ ਦੋਵਾਂ ਮੁਲਜਮਾਂ ਨੂ ੰ ਮਾਛੀਪੁਰ ਤੋਂ ਘੰੜੂਆਂ ਰੋਡ ਰੇਲਵੇ ਟਰੈਕ ਅੰਡਰ ਬ੍ਰਿਜ ਦੇ ਨੇੜੇ ਕਾਬੂ ਕਰ ਲਿਆ|
ਉਹਨਾਂ ਦੱਸਿਆ ਕਿ ਇਨ੍ਹਾਂ ਦੋਵਾਂ ਕੋਲੋਂ 1 ਦੇਸੀ ਕੱਟਾ, 12 ਬੋਰ, 2 ਕਾਰਤੂਸ, 1 ਖਿਡੌਣਾ ਪਿਸਟਲ, ਇੱਕ ਕਾਰ ਦੀ ਆਰ ਸੀ ਅਤੇ ਲਾਲ ਮਿਰਚਾਂ ਦਾ ਪਾਊਡਰ ਮਿਲਿਆ ਹੈ|
ਉਹਨਾਂ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਪਿਛਲੇ ਦਿਨੀਂ ਗੋਲਡੀ, ਜਸਵੀਰ ਸਿੰਘ, ਸੰਨੀ ਮਸੀਹ ਰੀਟਿਜ ਕਾਰ ਉਪਰ ਸਵਾਰ ਹੋ ਕੇ ਮੋਰਿੰਡਾ ਪਹੁੰਚੇ ਸਨ, ਗੋਲਡੀ ਨੇ ਪਹਿਲਾਂ ਹੀ ਫੋਨ ਕਰਕੇ ਵਰੁਣ ਸੂਦ ਅਤੇ ਅਮਰਪ੍ਰੀਤ ਸਿੰਘ ਨੂੰ ਤਿਆਰ ਰਹਿਣ ਲਈ ਕਿਹਾ ਸੀ ਜੋ ਇਨ੍ਹਾਂ ਨੂੰ ਮੋਰਿੰਡੇ ਤੋਂ ਲੈ ਕੇ ਚੰਡੀਗੜ੍ਹ ਲਈ ਚਲ ਪਏ ਅਤੇ ਫਿਰ ਚੰਡੀਗੜ੍ਹ ਮੁਹਾਲੀ ਵਿਖੇ ਘੁੰਮ ਕੇ ਰੇਕੀ ਕਰਦੇ ਰਹੇ ਅਤੇ ਫਿਰ ਖਰੜ ਪਹੁੰਚ ਕੇ ਇਹਨਾਂ ਨੇ ਗੱਡੀ ਵਿੱਚ ਬੈਠ ਕੇ ਹੀ ਸ਼ਰਾਬ ਪੀਤੀ ਅਤੇ ਫਿਰ ਪਹਿਲਾਂ ਤੋਂ ਹੀ ਮਿਥੀ ਯੋਜਨਾ ਮੁਤਾਬਿਕ ਇਹਨਾਂ ਨੇ ਖਰੜ ਬਨੂੰੜ ਰੋਡ ਉਪਰ ਵਰਨਾ ਗੱਡੀ ਦੇ ਅੱਗੇ ਆਪਣੀ ਰੀਟਿਜ ਲਗਾ ਕੇ ਵਰਨਾ ਕਾਰ ਰੋਕ ਲਈ ਅਤੇ ਰੀਟਿੰਜ ਕਾਰ ਵਿਚੋਂ ਸਨੀ ਮਸੀਹ, ਗੋਲਡੀ ਅਤੇ ਅਮਰਪ੍ਰੀਤ ਸਿੰਘ ਹੇਠਾਂ ਉਤਰ ਗਏ, ਸਨੀ ਮਸੀਹ ਅਤੇ ਅਮਰਪ੍ਰੀਤ ਸਿੰਘ ਕੋਲ ਪਿਸਟਲ ਸਨ, ਗੋਲਡੀ ਕੋਲ ਲੋਹੇ ਦੀ ਰਾਡ ਸੀ| ਸਨੀ ਮਸੀਹ ਨੇ ਵਰਨਾ ਕਾਰ ਸਵਾਰਾਂ ਉਪਰ ਆਪਣੇ ਪਿਸਟਲ ਰਾਹੀਂ ਫਾਇੰਰਿੰਗ ਕਰ ਦਿੱਤੀ ਸੀ, ਜੋ ਕਿ ਡਰ ਗਏ ਸਨ| ਇਹਨਾਂ ਕਾਰ ਸਵਾਰਾਂ ਕੋਲੋਂ ਵਰਨਾ ਕਾਰ ਖੋਹ ਕੇ ਸਨੇਟਾ ਸਾਈਡ ਚਲੇ ਗਏ ਸਨ| ਵਰਨਾ ਕਾਰ ਵਿੱਚ ਸਨੀ ਮਸੀਹ, ਗੋਲਡੀ, ਅਮਰਪ੍ਰੀਤ ਸਿੰਘ ਸਨ ਅਤੇ ਰੀਟਿਜ ਕਾਰ ਵਿੱਚ ਜਸਵੀਰ ਸਿੰਘ ਅਤੇ ਵਰੁਣ ਸੂਦ ਸਨ| ਇਸ ਸਾਰੇ ਪਹਿਲਾਂ ਸਨੇਟਾ ਵੱਲ ਚਲੇ ਗਏ ਅਤੇ ਰੇਲਵੇ ਬ੍ਰਿਜ ਕੋਲ ਜਾ ਕੇ ਸਲਾਹ ਕਰਕੇ ਜਸਵੀਰ ਸਿੰਘ ਅਤੇ ਵਰੁਣ ਸੂਦ ਮੋਰਿੰਡਾ ਵਿਖੇ ਵਰੁਣ ਸੂਦ ਦੇ ਘਰ ਚਲੇ ਗਏ ਸਨ ਅਤੇ ਬਾਕੀ ਮੁਲਜਮ ਖੋਹੀ ਹੋਈ ਵਰਨਾ ਕਾਰ ਵਿੱਚ ਸਵਾਰ ਹੋ ਕੇ ਰੋਪੜ ਸਾਈਡ ਚਲੇ ਗਏ ਸਨ|
ਉਹਨਾਂ ਕਿਹਾ ਕਿ ਜਾਂਚ ਵਿੱਚ ਸਾਹਮਣੇ ਆਇਆ ਕਿ ਗੋਲਡੀ ਦੇਸੀ ਦਵਾਈਆਂ ਦੇਣ ਦਾ ਕੰਮ ਦੋਰਾਹਾ ਵਿਖੇ ਕਰਦਾ ਹੈ ਅਤੇ ਇਸ ਨੂੰ ਡਾਕਟਰ ਵੀ ਕਹਿੰਦੇ ਹਨ| ਇਹ ਮਾਰਚ ਵਿਚ ਵੀ ਇਕ ਐਗਜਾਈਲੋ ਗੱਡੀ ਖੋਹ ਕਰਨ ਦੇ ਮਾਮਲੇ ਵਿੱਚ ਥਾਣਾ ਕਲਾਨੌਰ ਗੁਰਦਾਸਪੁਰ ਵਿੱਚ ਗ੍ਰਿਫਤਾਰ ਹੋਇਆ ਸੀ, ਜਿਸ ਦੌਰਾਨ ਇਸਦੇ ਹੋਰ 3 ਸਾਥੀ ਵੀ ਫੜੇ ਗਏ ਸਨ, ਗੋਲਡੀ ਜੂਨ 2018 ਵਿੱਚ ਹੀ ਜਮਾਨਤ ਉਪਰ ਬਾਹਰ ਆਇਆ ਸੀ|
ਉਹਨਾਂ ਕਿਹਾ ਕਿ ਇਹ ਮੁਲਜਮ ਪਹਿਲਾਂ ਕਿਸੇ ਵੀ ਗੱਡੀ ਦੇ ਕਾਗਜ ਚੋਰੀ ਕਰ ਲੈਂਦੇ ਸਨ ਫਿਰ ਉਸੇ ਹੀ ਮਾਰਕੇ ਦੀ ਗੱਡੀ ਚੋਰੀ ਕਰਕੇ ਉਸ ਉਪਰ ਚੋਰੀ ਦੇ ਕਾਗਜਾਂ ਵਾਲਾ ਨੰਬਰ ਲਗਾ ਕੇ ਜੰਮੂ ਕਸ਼ਮੀਰ ਵਿੱਚ ਵੇਚ ਦਿੰਦੇ ਸਨ| 13 ਜੁਲਾਈ ਨੂੰ ਰਾਤ ਨੂੰ ਸੋਹਾਣਾ ਇਲਾਕੇ ਵਿਚੋਂ ਇਹਨਾਂ ਨੇ ਜਿਹੜੀ ਵਰਨਾ ਕਾਰ ਖੋਹੀ ਸੀ, ਉਸ ਉਪਰ ਵੀ ਇਹਨਾਂ ਨੇ ਹੋਰ ਨੰਬਰ ਲਗਾ ਲਿਆ ਸੀ, ਜਿਸਦਾ ਆਰ ਸੀ ਵੀ ਇਹਨਾਂ ਤੋਂ ਬਰਾਮਦ ਹੋਈ ਸੀ|
ਜਿਕਰਯੋਗ ਹੈ ਕਿ ਇਹ ਮੁਲਜਮ ਜਦੋਂ 13 ਜੁਲਾਈ ਨੂੰ ਲਾਂਡਰਾ ਬਨੂੜ ਰੋਡ ਉਪਰ ਇਕ ਵਰਨਾ ਕਾਰ ਖੋਹ ਕੇ ਹਿਮਾਚਲ ਪ੍ਰਦੇਸ਼ ਦੇ ਨੈਣਾ ਦੇਵੀ ਇਲਾਕੇ ਵੱਲ ਭਜੇ ਸਨ ਤਾਂ ਪੁਲੀਸ ਨੇ ਇਹਨਾਂ ਦਾ ਪਿਛਾ ਕੀਤਾ ਸੀ, ਨੈਣੀ ਦੇਵੀ ਇਲਾਕੇ ਵਿੱਚ ਹੋਏ ਮੁਕਾਬਲੇ ਵਿਚ ਸਨੀ ਮਸੀਹ ਮਾਰਿਆ ਗਿਆ ਸੀ| ਉਸ ਮੌਕੇ ਗੋਲਡੀ ਮਸੀਹ ਅਤੇ ਅਮਰਪ੍ਰੀਤ ਸਿੰਘ ਨੂੰ ਪੁਲੀਸ ਨੇ ਕਾਬੂ ਕਰ ਲਿਆ ਸੀ, ਇਹਨਾਂ ਦੇ ਦੋ ਹੋਰ ਸਾਥੀਆਂ ਨੂੰ ਅੱਜ ਪੁਲੀਸ ਨੇ ਕਾਬੂ ਕਰ ਲਿਆ ਹੈ| ਪੁਲੀਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ|

Leave a Reply

Your email address will not be published. Required fields are marked *