ਮੁਹਾਲੀ ਪੁਲੀਸ ਵਲੋਂ ਚੋਣਾਂ ਅਤੇ ਗਣਤੰਤਰ ਦਿਵਸ ਸੰਬੰਧੀ ਫਲੈਗ ਮਾਰਚ ਦਾ ਆਯੋਜਨ

ਐਸ.ਏ.ਐਸ. ਨਗਰ, 24 ਜਨਵਰੀ (ਸ.ਬ.) ਵਿਧਾਨਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਆਮ ਲੋਕਾਂ ਵਿੱਚ ਕਾਨੂੰਨ ਵਿਵਸਥਾ ਪ੍ਰਤੀ ਭਰੋਸਾ ਬਹਾਲ ਰੱਖਣ ਲਈ ਜ਼ਿਲ੍ਹਾ ਪੁਲੀਸ ਵੱਲੋਂ ਅੱਜ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿੱਚ ਫਲੈਗ ਮਾਰਚ ਕੱਢਿਆ ਗਿਆ| ਮੁਹਾਲੀ ਪੁਲੀਸ ਦੇ ਡੀ.ਐਸ.ਪੀ ਸ੍ਰ. ਆਲਮ ਵਿਜੈ ਸਿੰਘ ਦੀ ਅਗਵਾਈ ਵਿੱਚ ਕੱਢੇ ਗਏ ਇਸ ਫਲੈਗ ਮਾਰਚ ਵਿੱਚ ਪੰਜਾਬ ਪੁਲੀਸ ਦੀ ਟੁਕੜੀ ਤੋਂ ਇਲਾਵਾ ਨੀਮ ਫੌਜੀ ਦਸਤਿਆਂ ਦੇ ਜਵਾਨ ਅਤੇ ਅਧਿਕਾਰੀ ਵੀ ਹਾਜ਼ਿਰ ਸਨ|
ਇਹ ਫਲੈਗ ਮਾਰਚ ਉਦਯੋਗਿਕ            ਖੇਤਰ ਫੇਜ਼-8 ਥਾਣੇ ਤੋਂ ਆਰੰਭ ਹੋਇਆ| ਇਹ ਫਲੈਗ ਮਾਰਚ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਲੰਘ ਦੇ ਵਾਪਸ ਉਸੇ ਥਾਂ ਤੇ ਸਮਾਪਤ ਹੋਇਆ|
ਇਸ ਮੌਕੇ ਗੱਲ ਕਰਦਿਆਂ ਡੀ.ਐਸ. ਪੀ. ਸ੍ਰੀ ਆਲਮ ਵਿਜੈ ਸਿੰਘ ਨੇ ਕਿਹਾ ਕਿ ਵਿਧਾਨਸਭਾ ਚੋਣਾਂ ਅਤੇ ਗਣਤੰਤਰ ਦਿਵਸ ਦੀ ਆਮਦ ਨੂੰ ਮੁੱਖ ਰੱਖਦਿਆਂ ਇਸ ਫਲੈਗ ਮਾਰਚ ਦਾ ਆਯੋਜਨ ਕੀਤਾ ਜਾ ਰਿਹਾ ਹੈ ਤਾਂ ਜੋ ਸ਼ਹਿਰ ਵਾਸੀਆਂ ਵਿਚ ਸਰੁੱਖਿਆ ਦੀ ਭਾਵਨਾ ਵਧੇ ਅਤੇ ਉਹਨਾਂ ਦਾ ਕਾਨੂੰਨ ਅਤੇ ਵਿਵਸਥਾ ਵਿਚ ਭਰੋਸਾ ਕਾਇਮ ਰਹੇ|

Leave a Reply

Your email address will not be published. Required fields are marked *