ਮੁਹਾਲੀ ਪੁਲੀਸ ਵਲੋਂ ਫਿਰੌਤੀਆਂ ਮੰਗਣ ਅਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਕਰਨ ਵਾਲੇ ਸੰਪਤ ਨਹਿਰਾ ਗਿਰੋਹ ਦੇ 5 ਮੈਂਬਰ ਹਥਿਆਰਾਂ ਸਮੇਤ ਕਾਬੂ

ਮੁਹਾਲੀ ਪੁਲੀਸ ਵਲੋਂ ਫਿਰੌਤੀਆਂ ਮੰਗਣ ਅਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਕਰਨ ਵਾਲੇ ਸੰਪਤ ਨਹਿਰਾ ਗਿਰੋਹ ਦੇ 5 ਮੈਂਬਰ ਹਥਿਆਰਾਂ ਸਮੇਤ ਕਾਬੂ
ਸੈਕਟਰ 71 ਤੋਂ ਅਗਵਾ ਕੀਤੇ ਵਰਿੰਦਰ ਸਿੰਘ ਦੇ ਮਾਮਲੇ ਵਿੱਚ ਆਏ ਕਾਬੂ, ਪਿੰਡ ਸਨੇਟਾ ਦੇ ਪੈਟਰੋਲ ਪੰਪ ਤੋਂ ਹਥਿਆਰਾਂ ਦੀ ਨੋਕ ਤੇ ਖੋਹੇ ਸਨ 60 ਹਜਾਰ ਰੁਪਏ
ਐਸ ਏ ਐਸ ਨਗਰ, 13 ਜੂਨ (ਸ.ਬ.) ਮੁਹਾਲੀ ਪੁਲੀਸ ਨੇ ਦੋ ਦਿਨ ਪਹਿਲਾਂ ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਦੇ ਪਿੰਡ ਪਿੰਡ ਪਰਖਾਣ ਵਾਲਾ ਥਾਣਾ ਮਲੋਟ ਦੇ ਵਸਨੀਕ ਵਰਿੰਦਰ ਸਿੰਘ ਨੂੰ ਸੈਕਟਰ 71 ਤੋਂ ਅਗਵਾ ਕੀਤੇ ਜਾਣ ਦੇ ਮਾਮਲੇ ਵਿੱਚ ਫਿਰੌਤੀਆਂ ਮੰਗਣ ਅਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਕਰਨ ਵਾਲੇ ਸੰਪਤ ਨਹਿਰਾ ਗਿਰੋਹ ਦੇ 5 ਮੈਂਬਰਾਂ ਨੂੰ ਕਾਬੂ ਕਰਕੇ ਉਹਨਾਂ ਕੋਲੋਂ ਹਥਿਆਰ, ਅਗਵਾ ਕਰਨ ਸਮੇਂ ਵਰਤੀ ਗਈ ਕਾਰ ਅਤੇ ਪੰਚਕੂਲਾ ਤੋਂ ਖੋਹੀ ਇੱਕ ਵਰਨਾ ਕਾਰ ਵੀ ਬਰਾਮਦ ਕੀਤੀ ਹੈ|
ਜਿਲ੍ਹ ਦੇ ਐਸ ਐਸ ਪੀ ਸ੍ਰੀ ਕੁਲਦੀਪ ਸਿੰਘ ਚਾਹਲ ਨੇ ਅੱਜ ਇੱਥੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ ਵਰਿੰਦਰ ਸਿੰਘ ਦੇ ਅਗਵਾ ਮਾਮਲੇ ਵਿੱਚ ਪੁਲੀਸ ਵਲੋਂ ਥਾਣਾ ਮਟੌਰ ਵਿਖੇ ਆਈ ਪੀ ਸੀ ਦੀ ਧਾਰਾ 464, 465, 323, 342, 307, 148, 149 ਅਤੇ ਅਸਲ ਐਕਟ ਦੀ ਧਾਰਾ 25-54-59 ਅਧੀਨ ਮਾਮਲਾ ਦਰਜ ਕਰਕੇ ਇਸ ਮਾਮਲੇ ਲਈ ਜਿੰਮੇਵਾਰ ਲੋਕਾਂ ਨੂੰ ਟ੍ਰੇਸ ਕਰਨ ਲਈ ਸੀ. ਆਈ. ਏ ਸਟਾਫ ਮੁਹਾਲੀ ਅਤੇ ਥਾਣਾ ਮਟੌਰ ਦੀ ਸਾਂਝੀ ਟੀਮ ਗਠਿਤ ਕੀਤੀ ਗਈ ਸੀ| ਇਸ ਟੀਮ ਵਲੋਂ ਰਮਨਦੀਪ ਸਿੰਘ ਉਰਫ ਭਾਊ ਵਾਸੀ ਪਿੰਡ ਖੰਡੂਰ ਥਾਣਾ ਮੱਥੂ ਜਿਲ੍ਹਾ ਫਿਰੋਜਪੁਰ, ਸ਼ੁਭਨਵਦੀਪ ਸਿੰਘ ਉਰਫ ਸ਼ੁਭ ਵਾਸੀ ਪਿੰਡ ਮੰਡਿਆਲਾ ਥਾਣਾ ਚਾਟੀਵਿੰਡ ਤਹਿ ਅਤੇ ਜਿਲ੍ਹਾ ਅੰਮ੍ਰਿਤਸਰ ਸਾਹਿਬ, ਜਸਪ੍ਰੀਤ ਸਿੰਘ ਉਰਫ ਜੱਸੂ ਵਾਸੀ ਪਿੰਡ ਕੇਸਰੀ ਥਾਣਾ ਸਾਹਾ ਜਿਲ੍ਹਾ ਅੰਬਾਲਾ, ਗੁਰਵਿੰਦਰ ਸਿੰਘ ਉਰਫ ਗੁਰੀ (ਬਿੰਦਰੀ) ਵਾਸੀ ਪਿੰਡ ਕੇਸਰੀ ਥਾਣਾ ਸਾਹਾ ਜਿਲ੍ਹਾ ਅੰਬਾਲਾ ਅਤੇ ਦਿਨੇਸ਼ ਕੁਮਾਰ ਮਾਗੇਰਾਮ ਵਾਸੀ ਪਿੰਡ ਹਰਪਾਲੂ ਤਾਲ ਜਿਲ੍ਹਾ ਚੂਰੂ (ਰਾਜਸਥਾਨ) ਨੂੰ ਰਾਧਾਸਵਾਮੀ ਚੌਂਕ ਮੁਹਾਲੀ ਤੋਂ ਹਥਿਆਰਾਂ ਸਮੇਤ ਕਾਬੂ ਕੀਤਾ ਹੈ| ਇਹਨਾਂ ਦੋਸ਼ੀਆਂ ਕੋਲੋਂ 2 ਪਿਸਟਲ 315 ਬੋਰ ਸਮੇਤ 10 ਜਿੰਦਾ ਰੌਂਦ 315 ਬੌਰ ਅਤੇ 1 ਪਿਸਟਲ 32 ਸਮੇਤ 6 ਜਿੰਦਾ ਰੌਦ 32 ਬੋਰ, ਇੱਕ ਕਿਰਪਾਲ ਅਤੇ ਉਕਤ ਵਾਰਦਾਤ ਸਮੇਂ ਵਰਤੀ ਗਈ ਆਈ 20 ਕਾਰ ਬਰਾਮਦ ਹੋਈ ਹੈ|
ਉਹਨਾਂ ਦੱਸਿਆ ਕਿ ਇਹ ਸਾਰੇ ਵਿਅਕਤੀ ਫਿਰੌਤੀਆਂ ਮੰਗਣ ਅਤੇ ਲੁੱਟਾਂ ਖੋਹਾ ਦੀਆਂ ਵਾਰਦਾਤਾਂ ਕਰਨ ਵਾਲੇ ਸੰਪਤ ਨਹਿਰਾ ਗਿਰੋਹ ਦੇ ਮੈਂਬਰ ਹਨ| ਇਹਨਾਂ ਗ੍ਰਿਫਤਾਰ ਕੀਤੇ ਦੋਸ਼ੀਆਂ ਨੇ ਪੁੱਛਗਿੱਛ ਦੌਰਾਨ ਮੰਨਿਆ ਹੈ ਕਿ ਇਹਨਾਂ ਨੇ ਇੱਕ ਵਰਨਾ ਕਾਰ ਨੰਬਰ ਐਸ ਆਰ 01-ਏ-5601 ਦੇਵੀ ਲਾਲ ਪਾਰਕ ਪੰਚਕੂਲਾ ਹਰਿਆਣਾ ਤੋਂ ਹਥਿਆਰਾਂ ਦੀ ਨੋਕ ਤੇ ਖੋਹੀ ਸੀ| ਇਹਨਾਂ ਦੋਸ਼ੀਆਂ ਤੋਂ ਇੱਕ ਵਰਨਾ ਕਾਰ ਵੀ ਬਰਾਮਦ ਕੀਤੀ ਗਈ ਹੈ ਅਤੇ ਦੋਸ਼ੀਆਂ ਨੇ ਮੰਨਿਆ ਕਿ ਇਹਨਾਂ ਨੇ ਪਿੰਡ ਸਨੇਟਾ ਦੇ ਐਚ. ਪੀ ਪੈਟਰੋਲ ਪੰਪ ਤੋਂ ਹਥਿਆਰ ਦੀ ਨੋਕ ਤੇ 60 ਹਜਾਰ ਰੁਪਏ ਖੋਹੇ ਸਨ ਅਤੇ ਇਹਨਾਂ ਨੇ ਸੈਕਟਰ-7 ਪੰਚਕੂਲਾ ਤੋਂ ਕਿਸੇ ਵਿਅਕਤੀ ਨੂੰ ਅਗਵਾ ਵੀ ਕਰਨਾ ਸੀ|
ਉਹਨਾਂ ਦੱਸਿਆ ਕਿ ਦੋਸ਼ੀਆਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਇਹਨਾਂ ਤੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ| ਇਸ ਮੌਕੇ ਐਸ.ਪੀ.(ਜਾਂਚ) ਸ੍ਰੀ ਹਰਵੀਰ ਸਿੰਘ ਅਟਵਾਲ, ਸੀ.ਆਈ.ਏ. ਦੇ ਇੰਚਾਰਜ ਇੰਸਪੈਕਟਰ ਤਰਲੋਚਨ ਸਿੰਘ, ਮੁੱਖ ਥਾਣਾ ਅਫਸਰ ਮਟੌਰ ਸ੍ਰੀ ਰਾਜੀਵ ਕੁਮਾਰ ਵੀ ਮੌਜੂਦ ਸਨ|

Leave a Reply

Your email address will not be published. Required fields are marked *