ਮੁਹਾਲੀ ਪੁਲੀਸ ਵਲੋਂ ਮੁਜਰਮਾਂ ਦਾ ਗਿਰੋਹ ਕਾਬੂ


ਐਸ ਏ ਐਸ ਨਗਰ, 21 ਅਕਤੂਬਰ (ਜਸਵਿੰਦਰ ਸਿੰਘ) ਮੁਹਾਲੀ ਪੁਲੀਸ ਵਲੋਂ ਬੀਤੀ 17 ਅਕਤੂਬਰ ਨੂੰ ਰੇਲਵੇ ਸਟੇਸ਼ਨ ਰੋਡ ਟੀ ਪੁਆਇੰਟ ਇੰਡ.                   ਏਰੀਆ, ਫੇਜ 9 ਮੁਹਾਲੀ ਤੋਂ 200 ਗ੍ਰਾਮ ਗਾਂਜਾ ਅਤੇ ਹੋਰ ਸਮਾਨ  ਸਮੇਤ ਗ੍ਰਿਫਤਾਰ ਕੀਤੇ ਗਏ ਸਾਗਰ ਵਸਨੀਕ ਯੂ ਪੀ ਹਾਲ ਵਸਨੀਕ ਸੈਕਟਰ 52 ਚੰੰਡੀਗੜ੍ਹ ਤੋਂ ਕੀਤੀ ਗਈ ਪੁੱਛਗਿੱਛ ਦੇ ਆਧਾਰ ਤੇ ਉਸਦੇ ਤਿੰਨ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਹੈ| 
ਅੱਜ ਇਕ ਪੱਤਰਕਾਰ ਸੰਮੇਲਨ ਵਿੱਚ ਸੰਬੋਧਨ ਕਰਦਿਆਂ ਐਸ ਪੀ ਸਿਟੀ ਸ੍ਰ. ਹਰਮਨਦੀਪ ਸਿੰਘ ਹਾਂਸ ਨੇ ਦੱਸਿਆ ਪੁਲੀਸ ਵਲੋਂ ਬੀਤੀ 17  ਅਕਤੂਬਰ ਨੂੰ ਸਾਗਰ ਨਾਮ ਦੇ ਇਸ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ 200 ਗ੍ਰਾਮ ਗਾਂਜਾ, ਖਾਲੀ ਪੋਲੀਥੀਨ ਦੇ ਲਿਫਾਫਿਆਂ ਦੀ ਇਕ ਗੱਥੀ, ਦੋ ਖੰਜਰ, ਇਕ ਹੈਂਡ ਮੈਟਲ ਕਟਰ, 4 ਮੋਬਾਇਲ ਅਤੇ ਤਿੰਨ ਚਾਬੀਆਂ ਬਰਾਮਦ ਕੀਤੀਆਂ ਸਨ| 
ਉਹਨਾਂ ਦਸਿਆ ਕਿ ਸਾਗਰ ਦੀ ਨਿਸ਼ਾਨਦੇਹੀ ਉਪਰ ਮੁਹਾਲੀ ਪੁਲੀਸ ਵਲੋਂ ਉਸਦੇ ਇੱਕ ਹੋਰ ਸਾਥੀ ਕਿਸ਼ਨ ਵਸਨੀਕ ਰਾਮ ਦਰਬਾਰ ਚੰਡੀਗੜ੍ਹ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ ਚੋਰੀ ਦਾ ਮੋਟਰਸਾਈਕਲ ਨੰਬਰ ਪੀ ਬੀ 65 ਏ ਐਮ 3016 ਟੀ ਵੀ ਐਸ ਬਰਾਮਦ ਕੀਤਾ| 
ਉਹਨਾਂ ਦਸਿਆ ਕਿ ਇਹਨਾਂ ਦੋਵਾਂ ਮੁਲਜਮਾਂ ਤੋਂ ਸੀ ਆਈ ਏ ਸਟਾਫ ਮੁਹਾਲੀ ਵਿਖੇ ਕੀਤੀ ਗਈ ਪੁੱਛਗਿੱਛ ਦੇ ਆਧਾਰ ਤੇ ਇਸ ਗਿਰੋਹ ਦੇ ਦੋ ਹੋਰ ਮੈਂਬਰਾਂ  ਰਾਹੁਲ ਕੁਮਾਰ ਵਸਨੀਕ ਲਾਲੜੂ ਅਤੇ ਸੁਖਮਾਨ ਸਿੰਘ ਵਸਨੀਕ ਲਾਲੜੂ ਨੂੰ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ ਚੋਰੀ ਦੀਆਂ ਦੋ ਕਾਰਾਂ ਜੈਨ ਅਤੇ ਅਲਟੋ, 2 ਮੋਟਰਸਾਈਕਲ ਬੁਲਟ ਅਤੇ ਸਪਲੈਂਡਰ, ਇਕ ਲੈਪਟਾਪ, 2 ਐਲ ਸੀ ਡੀ ਅਤੇ ਇਕ ਪਿਸਤੌਲ 315ਬੋਰ ਅਤੇ 315 ਜਿੰਦਾ ਰੌਂਦ ਬਰਾਮਦ ਕੀਤੇ ਹਨ| ਇਹਨਾਂ ਵਿਅਕਤੀਆਂ ਨੂੰ ਅਦਾਲਤ ਵਿਚ ਪੇਸ਼ ਕਰਕੇ ਇਹਨਾਂ ਦਾ 3 ਦਿਨਾਂ ਦਾ ਪੁਲੀਸ ਰਿਮਾਂਡ ਲਿਆ ਗਿਆ ਹੈ|

Leave a Reply

Your email address will not be published. Required fields are marked *