ਮੁਹਾਲੀ ਪੁਲੀਸ ਵਲੋਂ ਲੁੱਟ ਖੋਹ ਕਰਨ ਵਾਲੇ 5 ਵਿਅਕਤੀ ਕਾਬੂ, ਹਥਿਆਰ ਅਤੇ ਦੋ ਕਾਰਾਂ ਬਰਾਮਦ

ਐਸ ਏ ਐਸ ਨਗਰ,27 ਜੁਨ (ਸ. ਬ.) ਮੁਹਾਲੀ ਪੁਲੀਸ ਨੇ ਕੁਝ ਦਿਨ ਪਹਿਲਾਂ ਫੇਜ਼-7 ਵਿੱਚ ਇੱਕ ਜਵੈਲਰ ਦੀ ਦੁਕਾਨ ਦੇ ਸਿਕਿਓਰਟੀ ਗਾਰਡ ਤੋਂ ਉਸਦੀ ਰਾਈਫਲ ਖੋਹਣ ਵਾਲੇ ਚਾਰ ਮੁਲਜਮਾਂ ਨੂੰ ਕਾਬੂ ਕਰਕੇ ਉਹਨਾਂ ਤੋਂ ਚੋਰੀ ਦੀ ਕਾਰ ਵੀ ਬਰਾਮਦ ਕੀਤੀ ਹੈ|
ਅੱਜ ਇਕ ਪੱਤਰਕਾਰ ਸੰਮੇਲਨ ਵਿਚ ਸ੍ਰੀ ਕੁਲਦੀਪ ਸਿੰਘ ਚਾਹਲ ਐਸ ਐਸ ਪੀ ਮੁਹਾਲੀ ਨੇ ਦਸਿਆ ਕਿ ਥਾਣਾ ਮਟੋਰ ਦੇ ਮੁਖੀ ਇੰਸਪੈਕਟਰ  ਤਰਲੋਚਨ ਸਿੰਘ ਦੀ ਅਗਵਾਈ ਵਿਚ ਪੁਲੀਸ ਪਾਰਟੀ ਨੇ ਫੇਜ 3 ਏ ਵਿਖੇ ਨਾਕਾਬੰਦੀ ਕੀਤੀ ਹੋਈ ਸੀ ਕਿ ਪੁਲੀਸ ਪਾਰਟੀ ਨੇ ਚੰਡੀਗੜ੍ਹ ਵਾਲੇ ਪਾਸੇ ਤੋਂ ਆ ਰਹੀ ਕਰੈਟਾ ਗੱਡੀ ਵਿਚ ਸਵਾਰ ਹਰਮਨਜੋਤ ਸਿੰਘ ਵਸਨੀਕ ਮੋਗਾ,ਬਲਜਿੰਦਰ ਸਿੰਘ ਵਸਨੀਕ ਪਿੰਡ ਭੱਬਾ ਲੰਡਾ ਜਿਲਾ ਫਿਰੋਜਪੁਰ,  ਅਜੈ ਠਾਕੁਰ ਵਸਨੀਕ ਪਿੰਡ ਫਤਹਿਗੜ੍ਹ ਜਿਲਾ ਹੁਸ਼ਿਆਰਪੁਰ, ਅਨੁਜ ਜੱਗਾ ਵਸਨੀਕ ਪਾਣੀਪਤ ਹਰਿਆਣਾ ਨੂੰ ਕਾਬੂ ਕੀਤਾ | ਇਹਨਾਂ ਕੋਲੋਂ ਬਰਾਮਦ ਕਰੈਟਾ ਗੱਂਡੀ ਨੰਬਰ ਐਚ ਆਰ 03-ਯੂ-0413 ਬਰਾਮਦ ਕੀਤੀ ਗਈ| ਜਾਂਚ ਦੌਰਾਨ ਇਹ ਗਲ  ਸਾਹਮਣੇ ਆਈ ਕਿ ਇਸ ਗੱਡੀ ਉਪਰ ਇਹ ਨੰਬਰ ਜਾਅਲੀ ਲਗਾਇਆ ਹੋਇਆ ਸੀ ਜਦੋਂ ਕਿ ਇਸ ਗੱਡੀ ਦਾ ਅਸਲੀ ਨੰਬਰ  ਪੀ ਬੀ 10-ਐਫ ਐਕਸ 9997 ਹੈ| ਇਹ ਗੱਡੀ ਇਹਨਾਂ ਵਿਅਕਤੀਆਂ ਨੇ ਪਿੰਡ ਲੰਡੇ ਕੇ ਦੇ ਲਾਲ ਹੰਸ ਰਾਜ ਮੈਮੋਰੀਅਲ ਸਕੂਲ ਦੇ ਸਾਹਮਣੇ ਡਾਕਟਰ  ਰਮਿੰਦਰ ਸ਼ਰਮਾ ਤੋਂ ਉਸਦੇ ਸਿਰ ਵਿਚ ਸੱਟਾਂ ਮਾਰ ਕੇ ਖੋਹੀ ਸੀ| ਡਾਕਟਰ ਰਮਿੰਦਰ ਸ਼ਰਮਾ ਇਸ ਸਮੇਂ ਡੀ ਐਮ ਸੀ ਲੁਧਿਆਣਾ ਵਿਚ ਦਾਖਲ ਹੈ| ਇਹਨਾਂ ਹੀ ਵਿਅਕਤੀਆਂ ਨੇ ਮੁਲਜਮ ਕਰਨ ਵਸਨੀਕ  ਮੋਗਾ (ਜਿਸ ਨੂੰ ਵੀ ਗ੍ਰਿਫਤਾਰ ਕੀਤਾ ਜਾ ਚੁਕਿਆ ਹੈ) ਨਾਲ ਮਿਲ ਕੇ18 ਜੂਨ ਨੂੰ ਸਥਾਨਕ ਫੇਜ 3 ਬੀ 2 ਦੇ ਸਾਹਮਣੇ ਰਾਤ ਸਮੇਂ ਇਕ ਵਰਨਾ ਕਾਰ ਨੰਬਰ ਪੀ ਬੀ 29 ਵਾਈ 1001 ਰੰਗ ਚਿੱਟਾ ਉਪਰ ਸਵਾਰ ਹੋ ਕੇ ਸਿਕਿਓਰਟੀ ਗਾਰਡ ਦੇ ਸਿਰ ਵਿਚ ਡੰਡੇ ਮਾਰ ਕੇ ਉਸ ਦੀ ਸਿੰਗਲ ਬੋਰ ਰਾਇਫਲ ਖੋਹ ਕੇ ਲੈ ਗਏ ਸਨ| ਜਿਸ ਸਬੰਧੀ ਥਾਣਾ ਮਟੋਰ ਵਿਖੇ ਆਈ ਪੀ ਸੀ ਦੀ ਧਾਰਾ 307,392,34 ਅਧੀਨ ਮਾਮਲਾ ਦਰਜ ਕੀਤਾ ਗਿਆ ਸੀ|
ਉਹਨਾਂ ਦਸਿਆ ਕਿ ਮੁਲਜਮ ਹਰਮਨਜੋਤ ਸਿੰਘ ਪਾਸੋਂ ਖੋਹੀ ਹੋਈ ਸਿੰਗਲ ਬੋਰ ਰਾਇਫਲ ਸਮੇਤ 7 ਰੋਂਦ ਜਿੰਦਾ ਬਰਾਮਦ ਹੋਏ| ਇਸੇ ਤਰਾਂ ਮੁਲਜਮ ਬਲਵਿੰਦਰ ਸਿੰਘ ਤੋਂ 12 ਬੋਰ ਪਿਸਟਲ  ਸਮੇਤ 6 ਰੌਂਦ ਅਤੇ 32 ੋਰ ਪਿਸਟਲ ਦੇ 3 ਰੋਂਦ ਬਰਾਮਦ ਕੀਤੇ ਗਏ| ਮੁਲਜਮ ਕਰਨਵੀਰ , ਅਨੁਜ ਜੱਗਾ, ਅਜੇ ਠਾਕੁਰ ਕੋਲੋਂ 6 ਰੋਂਦ 12 ਬੋਰ ਦੇ ਬਰਾਮਦ ਹੋਏ| ਇਸੇ ਤਰਾਂ ਇਹਨਾਂ ਕੋਲੋਂ ਵਰਨਾ ਅਤੇ ਕਰੈਟਾ ਕੰਪਨੀਆਂ ਦੀਆਂ ਦੋ ਕਾਰਾਂ ਵੀ ਬਰਾਮ ਦ ਕੀਤੀਆਂ ਗਈਆਂ|
ਉਹਨਾਂ ਦਸਿਆ ਕਿ ਮੁਲਜਮ ਹਰਮਨਜੋਤ ਸਿੰਘ ਆਪਣੇ ਦੁਸ਼ਮਣ ਗਗਨਦੀਪ ਸਿੰਘ ਵਾਸੀ ਮੋਗਾ ਨੂੰ ਕਤਲ ਕਰਨਾ ਚਾਹੁੰਦਾ ਸੀ ਕਿਉਂਕਿ ਗਗਰਨਦੀਪ ਨੇ ਉਸ ਨਾਲ ਲੜਾਈ ਕਰਕੇ ਉਸਦੇ ਸੱਟਾਂ ਮਾਰੀਆਂ ਸਨ ਤੇ ਉਸਦੇ ਕਪੜੇ ਪਾੜ ਦਿਤੇ ਸਨ|

ਇਸੇ ਤਰਾਂ ਮੁਲਜਮ ਬਲਵਿੰਦਰ ਸਿੰਘ ਵੀ ਆਪਣੇ ਹੀ ਪਿੰਡ ਦੇ ਗੁਰਪ੍ਰੀਤ ਸਿੰਘ ਸਰਪੰਚ ਦਾ ਕਤਲ ਕਰਨਾ ਚਾਹੁੰਦਾ ਸੀ ਕਿਉਂਕਿ ਗੁਰਪ੍ਰੀਤ ਸਿੰਘ ਨੇ ਉਸਦੀ ਕਈ ਵਾਰ ਕੁਟਮਾਰ ਕੀਤੀ ਸੀ ਤੇ ਉਸ ਉਪਰ ਕਈ ਮੁਕਦਮੇ ਦਰਜ ਕਰਵਾਏ ਸਨ| ਇਹ ਮੁਲਜਮ ਦੋਵੇਂ ਖੋਹੀਆਂ ਹੋਈਆਂ ਕਾਰਾਂ ਵੇਚਣ ਦੀ ਫਿਰਾਕ ਵਿਚ ਸਨ ਅਤੇ  ਇਹ ਮੁਲਜਮ ਹਰ ਵਾਰਦਾਤ ਕਰਨ ਸਮੇਂ ਸਿਰ ਵਿਚ ਡੰਡੇ ਦੇ ਵਾਰ ਕਰਕੇ ਲੁੱੱਟ ਖੋਹ ਕਰਦੇ ਸਨ|
ਉਹਨਾਂ ਦਸਿਆ ਕਿ ਮੁਲਜਮ ਬਲਜਿੰਦਰ ਸਿੰਘ ਅਤੇ ਹਰਮਨਜੋਤ ਸਿੰਘ ਖਿਲਾਫ ਪਹਿਲਾਂ ਵੀ ਕਈ ਮੁਕਦਮੇ ਫਿਰੋਜਪੁਰ ਅਤੇ ਮੋਗਾ ਵਿਚ ਦਰਜ ਹਨ| ਉਹਨਾਂ ਕਿਹਾ ਕਿ ਮੁਲਜਮਾਂ ਦੀ ਪੁਛਗਿਛ ਦੌਰਾਨ ਹੋਰ ਵੀ ਅਹਿਮ ਸੁਰਾਗ ਮਿਲਣ ਦੀ ਸੰਭਾਵਨਾ ਹੈ|

ਇਹਨਾਂ ਮੁਲਜਮਾਂ ਨੂੰ ਕਾਬੂ ਕਰਨ ਵਿੱਚ ਕਾਂਸਟੇਬਲ ਨਿਰਪਤ ਸਿੰਘ ਦਾ ਅਹਿਮ ਰੋਲ ਰਿਹਾ| ਪ੍ਰਾਪਤ ਜਾਣਕਾਰੀ ਅਨੁਸਾਰ ਮੁਲਜਮਾਂ ਨੇ ਜਿਸ ਦਿਨ ਸਿਕਿਓਰਟੀ ਗਾਰਡ ਤੋਂ ਰਾਈਫਲ ਖੋਹੀ ਸੀ, ਉਸ ਤੇ ਕੁਝ ਸਮਾਂ ਪਹਿਲਾਂ ਇਹ ਸਾਰੇ ਮੁਲਾਜਮ ਉਥੇ ਰੇਕੀ ਕਰ ਰਹੇ ਸਨ| ਉਸ ਸਮੇਂ ਕਾਂਸਟੇਬਲ ਨਿਰਪਤ ਸਿੰਘ ਉਥੇ ਗਸਤ ਤੇ ਸੀ| ਨਿਰਪਤ ਸਿੰਘ ਨੇ ਜਦੋਂ ਇਹਨਾਂ ਮੁਲਜਮਾਂ ਨੂੰ ਕਾਰ ਵਿੱਚ ਤਿੰਨ ਚਾਰ ਵਾਰ ਉਥੇ ਗੇੜੇ ਮਾਰਦਿਆਂ ਵੇਖਿਆ ਤਾਂ ਉਸਨੇ ਇਹਨਾਂ ਨੂੰ ਰੋਕ ਕੇ ਪੁਛਗਿਛ ਕੀਤੀ ਤਾਂ ਇਹ ਮੁਲਜਮ ਉਸ ਤੋਂ ਮਾਫੀ ਮੰਗਕੇ ਉਥੋਂ ਚਲੇ ਗਏ ਕਾਂਸਟੇਬਲ ਨਿਰਪਤ ਸਿੰਘ ਨੇ ਇਹਨਾਂ ਦੀ ਕਾਰ ਦਾ ਨੰਬਰ ਨੋਟ ਕਰ ਲਿਆ| ਵਾਰਦਾਤ ਹੋਣ ਤੋਂ ਬਾਅਦ ਉਸ ਨੰਬਰ ਨੂੰ ਟਰੇਸ ਕਰਨ ਕਰਕੇ ਹੀ ਮੁਲਜਮਾਂ ਦੀ ਪਹਿਚਾਣ ਹੋ ਸਕੀ ਤੇ ਇਹ ਪੁਲੀਸ ਦੇ ਕਾਬੂ ਆ ਗਏ|

Leave a Reply

Your email address will not be published. Required fields are marked *