ਮੁਹਾਲੀ ਪੁਲੀਸ ਵਲੋਂ ਵਾਹਨ ਚੋਰ ਗਿਰੋਹ ਦੇ ਤਿੰਨ ਮੈਂਬਰ ਕਾਬੂ ਅੱਧੀ ਦਰਜਨ ਤੋਂ ਵੱਧ ਦੋਪਹੀਆ ਵਾਹਨ ਬਰਾਮਦ

ਐਸ ਏ ਐਸ ਨਗਰ, 27 ਜਨਵਰੀ ( ਜਸਵਿੰਦਰ ਸਿੰਘ) ਮੁਹਾਲੀ ਪੁਲੀਸ ਵਲੋਂ ਵਾਹਨ ਚੋਰ ਗਿਰੋਹ ਦੇ ਤਿੰਨ ਮੈਂਬਰ ਕਾਬੂ ਕਰਕੇ ਅੱਧੀ ਦਰਜਨ ਤੋਂ ਵੱਧ ਦੋਪਹੀਆ ਵਾਹਨ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ। ਇਸ ਸੰਬੰਧੀ ਥਾਣਾ ਫੇਜ਼ 8 ਵਿਖੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਡੀ ਐਸ ਪੀ ਸਿਟੀ 2 ਸ੍ਰੀ ਦੀਪ ਕਮਲ ਅਤੇ ਐਸ ਐਚ ਓ ਇੰਸਪੈਕਟਰ ਰਾਜੇਸ਼ ਅਰੋੜਾ ਨੇ ਦੱਸਿਆ ਕਿ ਇਹਨਾਂ ਵਾਹਨ ਚੋਰਾਂ ਨੂੰ ਪੁਲੀਸ ਵਲੋਂ ਚਲਾਈ ਜਾ ਰਹੀ ਮੁਹਿੰਮ ਦੌਰਾਨ ਕਾਬੂ ਕੀਤਾ ਗਿਆ ਹੈ।

ਉਹਨਾਂ ਦੱਸਿਆ ਕਿ ਪੁਲੀਸ ਵਲੋਂ ਸਹਾਇਕ ਥਾਣੇਦਾਰ ਸz. ਭੁਪਿੰਦਰ ਸਿੰਘ ਦੀ ਅਗਵਾਈ ਵਿੱਚ ਲੱਗੇ ਇੱਕ ਨਾਕੇ ਦੌਰਾਨ ਦੋ ਮੋਨੇ ਨੌਜਵਾਨਾਂ (ਜਿਹੜੇ ਇੱਕ ਮੋਟਰ ਸਾਈਕਲ ਤੇ ਚੰਡੀਗੜ ਵੱਲ ਨੂੰ ਜਾ ਰਹੇ ਸਨ) ਨੂੰ ਸ਼ਕ ਦੇ ਆਧਾਰ ਤੇ ਰੋਕਿਆ ਗਿਆ ਸੀ ਅਤੇ ਇਹ ਨੌਜਵਾਨ ਪੁਲੀਸ ਨੂੰ ਵਾਹਨ ਦੇ ਕਾਗਜਾਤ ਨਹੀਂ ਦਿਖਾ ਪਾਏ ਸੀ ਜਿਸਤੇ ਪੁਲੀਸ ਨੇ ਇਹਨਾਂ ਨੂੰ ਕਾਬੂ ਕਰ ਲਿਆ ਅਤੇ ਪੁੱਛਗਿੱਛ ਦੌਰਾਨ ਇਹਨਾਂ ਨੌਜਵਾਨਾਂ ਬਲਜਿੰਦਰ ਸਿੰਘ ਵਾਸੀ ਮਾਲੋਵਾਲਾ, ਜਿਲਾ ਫਿਰੋਜਪੁਰ ਅਤੇ ਜਗਸੀਰ ਸਿੰਘ ਉਰਫ ਕਾਲਾ ਵਾਸੀ ਪਿੰਡ ਜਲਵੇਹੜਾ, ਜਿਲਾ ਮਾਨਸਾ ਨੇ ਦੱਸਿਆ ਕਿ ਉਹਨਾਂ ਨੇ ਇਹ ਮੋਟਰਸਾਇਕਲ ਪਿੰਡ ਕੁੰਭੜਾ ਸੈਕਟਰ 68 ਮੁਹਾਲੀ ਤੋਂ ਚੋਰੀ ਕੀਤਾ ਹੈ ਜਿਸਨੂੰ ਉਹ ਪਿੰਡ ਬੁੜੈਲ ਸੈਕਟਰ 45 ਚੰਡੀਗੜ ਵਿਖੇ ਵੇਚਣ ਜਾ ਰਹੇ ਸੀ।

ਉਹਨਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਇਹਨਾਂ ਦੋਵਾਂ ਨੇ ਮੰਨਿਆ ਕਿ ਉਹਨਾਂ ਦਾ ਇਕ ਚੋਰ ਗਿਰੋਹ ਹੈ ਜਿਸਦੇ ਕੁੱਲ 5 ਮੈਂਬਰ ਹਨ। ਇਸ ਗਿਰੋਹ ਦਾ ਮੁਖੀਆ ਬੇਅੰਤ ਸਿੰਘ ਉਰਫ ਹੈਪੀ ਹੈ ਅਤੇ ਉਹ ਪਹਿਲਾਂ ਵਾਹਨ ਚੋਰੀ ਕਰਕੇ ਬੱਸ ਸਟੈਂਡ ਫੇਜ਼ 8 ਮੁਹਾਲੀ ਦੇ ਆਲੇ ਦੁਆਲੇ ਖੜ੍ਹਾ ਦਿੰਦੇ ਸੀ, ਜਿਹਨਾ ਨੂੰ ਬਾਅਦ ਵਿੱਚ ਬੇਅੰਤ ਸਿੰਘ ਉਰਫ ਹੈਪੀ ਪੰਜਾਬ ਦੇ ਵੱਖ-ਵੱਖ ਕਸਬਿਆਂ ਵਿੱਚ ਲਿਜਾ ਕੇ ਵੇਚ ਦਿੰਦਾ ਸੀ। ਗਿਰੋਹ ਦੇ ਬਾਕੀ ਦੋ ਮੈਂਬਰ ਜਗਦੀਸ਼ ਸਿੰਘ ਵਾਸੀ ਸੈਕਟਰ 52 , ਚੰਡੀਗੜ੍ਹ ਅਤੇ ਪਵਨਪ੍ਰੀਤ ਸਿੰਘ ਵਾਸੀ ਪਿੰਡ ਝਾੜੀਵਾਲਾ ਜਿਲਾ ਫਰੀਦਕੋਟ (ਜੋ ਇਸ ਵੇਲੇ ਅਤੇ ਪਿੰਡ ਕੁੰਭੜਾ ਵਿੱਚ ਪੀ ਜੀ ਵਿੱਚ ਰਹਿੰਦਾ ਹੈ) ਤੋਂ ਹਨ।

ਉਹਨਾਂ ਦੱਸਿਆ ਕਿ ਇਹਨਾਂ ਚੋਰਾਂ ਨੇ ਪੁਲੀਸ ਰਿਮਾਂਡ ਦੌਰਾਨ ਕਬੂਲ ਕੀਤਾ ਹੈ ਕਿ ਬੀਤੀ 11 ਦਸੰਬਰ ਨੂੰ ਪਾਣੀ ਵਾਲੀ ਟੈਂਕੀ, ਪਿੰਡ ਕੁਭੜਾ ਨੇੜਿਉਂ ਬੁਲਟ ਮੋਟਰਸਾਇਕਲ ਰਲ ਕੇ ਚੋਰੀ ਕੀਤਾ ਸੀ ਅਤੇ ਇਹ ਮੋਟਰਸਾਇਕਲ ਹੁਣ ਬੇਅੰਤ ਸਿੰਘ ਉਰਫ ਹੈਪੀ ਵਾਸੀ ਪਿੰਡ ਜੋਗਾ ਜਿਲਾ ਮਾਨਸਾ ਕੋਲ ਹੈ ਅਤੇ ਉਹ ਹੁਣ ਉਸਨੂੰ ਵੇਚਣ ਲਈ ਗਿਆ ਹੋਇਆ ਹੈ। ਪੁਲੀਸ ਵਲੋਂ ਇਹਨਾਂ ਦੀ ਨਿਸ਼ਾਨਦੇਹੀ ਤੇ ਇੱਕ ਐਕਟਿਵਾ ਅਤੇ ਮੋਟਰਸਾਇਕਲ (ਜੋ ਚੋਰੀ ਕਰਕੇ ਬੱਸ ਸਟੈਂਡ ਫੇਜ਼ 8 ਨੇੜੇ ਖੜੇ ਕੀਤੇ ਸੀ) ਵੀ ਬਰਾਮਦ ਕਰ ਲਏ ਹਨ।

ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਇਹਨਾ ਦੀ ਪੁੱਛਗਿਛ ਦੇ ਆਧਾਰ ਤੇ ਪੁਲੀਸ ਵਲੋਂ 26 ਜਨਵਰੀ ਨੂੰ ਵਾਈਂ. ਪੀ. ਐਸ. ਚੌਂਕ ਤੇ ਜਗਦੀਸ਼ ਸਿੰਘ ਵਾਸੀ ਸੈਕਟਰ 52, ਚੰਡੀਗੜ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ ਜੋ ਇੱਕ ਐਕਟਿਵਾ ਸਕੂਟਰ ਨੰਬਰ ਨੂੰ ਰੇੜ ਕੇ ਲਿਜਾ ਰਿਹਾ ਸੀ। ਪੁਲੀਸ ਨੇ ਉਸਤੋਂ ਇੱਕ ਸਕੂਟਰੀ (ਜੋ ਗੂੱਗਾ ਮਾੜੀ ਕੁੰਭੜਾ ਦੀ ਪਾਰਕਿੰਗ ਵਿਚ ਚੋਰੀ ਕਰਕੇ ਖੜੀ ਕੀਤੀ ਹੈ) ਵੀ ਬਰਾਮਦ ਕੀਤੀ ਹੈ।

ਉਹਨਾਂ ਦੱਸਿਆ ਕਿ ਪੁਲੀਸ ਵਲੋਂ ਇਹਨਾਂ ਵਿਅਕਤੀਆਂ ਦੇ ਖਿਲਾਫ ਆਈ ਪੀ ਸੀ ਦੀ ਧਾਰਾ 379, 41 ਅਧੀਨ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਇਹਨਾਂ ਦੇ ਦੋ ਸਾਥੀਆਂ ਬੇਅੰਤ ਸਿੰਘ ਉਰਫ ਹੈਪੀ ਵਾਸੀ ਪਿੰਡ ਜੋਗਾ ਜਿਲਾ ਮਾਨਸਾ ਅਤੇ ਪਵਨਪ੍ਰੀਤ ਸਿੰਘਾ ਸੰਘਾ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *