ਮੁਹਾਲੀ ਪੁਲੀਸ ਵਲੋਂ ਸ਼ਹਿਰ ਵਿੱਚ ਫਲੈਗ ਮਾਰਚ

ਐਸ.ਏ.ਐਸ. ਨਗਰ 27 ਜਨਵਰੀ (ਸ.ਬ.) ਮੁਹਾਲੀ ਪੁਲੀਸ ਵਲੋਂ ਡੀ. ਐਸ. ਪੀ. ਗਗਨ ਭੁੱਲਰ ਦੀ ਆਗਵਾਈ ਵਿੱਚ ਅੱਜ ਸ਼ਹਿਰ ਵਿੱਚ ਫਲੈਗ ਮਾਰਚ ਕੱਢਿਆ ਗਿਆ| ਇਹ ਫਲੈਗ ਮਾਰਚ ਫੇਜ਼-8 ਪੁਲੀਸ ਥਾਣਾ ਤੋਂ ਸ਼ੁਰੂ ਹੋਇਆ ਅਤੇ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਤੋਂ ਹੁੰਦਿਆਂ ਹੋਇਆ ਸੈਕਟਰ-66 ਸੋਹਾਣਾ ਥਾਣੇ ਜਾ ਕੇ ਸਮਾਪਤ ਹੋਇਆ| ਡੀ. ਐਸ. ਪੀ. ਗਗਨ ਭੁੱਲਰ ਨੇ ਦੱਸਿਆ ਕਿ ਚੋਣਾਂ ਦੌਰਾਨ ਲੋਕਾਂ ਵਿੱਚ ਭਰੋਸਾ ਅਤੇ ਸਰੁੱਖਿਆ ਦੀ ਭਾਵਨਾ ਪੈਦਾ ਕਰਨ ਲਈ ਇਹ ਫਲੈਗ ਮਾਰਚ ਕੱਢਿਆ ਗਿਆ|

Leave a Reply

Your email address will not be published. Required fields are marked *