ਮੁਹਾਲੀ ਪੁਲੀਸ ਵੱਲੋਂ ਫੇਜ 3 ਬੀ 2 ਦੀ ਮਾਰਕੀਟ ਦੀ ਚੈਕਿੰਗ

ਐਸ ਏ ਐਸ ਨਗਰ, 26 ਜੂਨ (ਸ. ਬ.) ਮੁਹਾਲੀ ਪੁਲੀਸ ਵੱਲੋਂ ਫੇਜ 3 ਬੀ 2 ਦੀ ਮਾਰਕੀਟ ਵਿੱਚ ਵਿਸ਼ੇਸ਼ ਚੈਕਿੰਗ ਕੀਤੀ ਗਈ|
ਇਸ ਮੌਕੇ ਪੁਲੀਸ ਮੁਲਾਜਮਾਂ ਨੇ  ਮਾਰਕੀਟ ਵਿਚ ਖੜੇ ਨੌਜਵਾਨਾਂ ਦੇ ਆਈ ਡੀ ਪਰੂਫ ਚੈਕ ਕੀਤੇ ਅਤੇ ਉਹਨਾਂ ਦੇ ਵਾਹਨਾਂ ਦੇ ਕਾਗਜਾਤ ਚੈਕ ਕਰਕੇ ਵਾਹਨਾਂ ਦੀ ਵੀ ਜਾਂਚ ਕੀਤੀ|  ਇਸ ਮੌਕੇ ਅਧੂਰੇ ਕਾਗਜ ਵਾਲੇ ਵਾਹਨ ਚਾਲਕਾਂ ਦੇ ਚਲਾਨ ਵੀ ਕੀਤੇ ਗਏ| ਇਸ ਤੋਂ ਇਲਾਵਾ ਇਸ ਮਾਰਕੀਟ ਵਿੱਚ ਦੋ ਦੋ ਤਿੰਨ ਤਿੰਨ ਵਾਰ ਗੇੜੇ ਮਾਰਨ ਵਾਲੇ  ਨੌਜਵਾਨਾਂ ਉਪਰ ਵੀ ਪੁਲੀਸ ਨੇ ਨਿਗਰਾਨੀ ਰੱਖੀ ਤਾਂ ਕਿ ਸ਼ਰਾਰਤੀ ਅਨਸਰਾਂ ਨੂੰ ਕਾਬੂ ਕੀਤਾ ਜਾਵੇ|
ਇਸ ਮੌਕੇ ਮੌਜੂਦ ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਇਸ ਤਰ੍ਹਾਂ ਦੀ ਮੁਹਿੰਮ ਅਗਲੇ ਦਿਨਾਂ ਦੌਰਾਨ ਵੀ ਜਾਰੀ ਰਹੇਗੀ|

Leave a Reply

Your email address will not be published. Required fields are marked *