ਮੁਹਾਲੀ ਪੁਲੀਸ ਵੱਲੋਂ ਬਿਨਾ ਲਾਈਸੈਂਸ ਕੰਮ ਕਰਦੇ ਟ੍ਰੈਵਲ ਏਜੰਟਾਂ ਵਿਰੁੱਧ ਕਰਵਾਈ ਤੇਜ: ਰਾਜੀਵ ਕੁਮਾਰ

ਐਸ ਏ ਐਸ ਨਗਰ , 9 ਅਪ੍ਰੈਲ (ਸ.ਬ.) ਥਾਣਾ ਮਟੌਰ ਦੇ ਐਸ ਐਚ ਓ ਸ੍ਰੀ ਰਾਜੀਵ ਕੁਮਾਰ ਨੇ ਕਿਹਾ ਹੈ ਕਿ ਪੁਲੀਸ ਵਲੋਂ ਸ਼ਹਿਰ ਦੇ ਟ੍ਰੈਵਲ ਏਜੰਟਾਂ ਦੇ ਲਾਈਸੈਂਸਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਿਹੜੇ ਏਜੰਟ ਬਿਨਾਂ ਲਾਈਸੈਂਸ ਕੰਮ ਕਰ ਰਹੇ ਹਨ ਉਹਨਾਂ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ|
ਇਸ ਪੱਤਰਕਾਰ ਨਾਲ ਗਲਬਾਤ ਕਰਦਿਆਂ ਉਹਨਾਂ ਕਿਹਾ ਕਿ ਜਿਹਨਾਂ ਟ੍ਰੈਵਲ ਏਜੰਟਾਂ ਕੋਲ ਲਾਈਸਂੈਸ ਨਹੀਂ ਹਨ ਉਹਨਾਂ ਨੂੰ ਤਾੜਨਾ ਕਰਦਿਆਂ ਉਹਨਾਂ ਦੇ ਬੋਰਡ ਉਤਰਵਾ ਦਿੱਤੇ ਗਏ ਹਨ ਅਤੇ ਉਹਨਾਂ ਨੂੰ ਜਲਦੀ ਹੀ ਆਪਣੇ ਲਾਇਸੈਂਸ ਬਣਾਉਣ ਲਈ ਕਿਹਾ ਗਿਆ ਹੈ|
ਉਹਨਾਂ ਦੱਸਿਆ ਕਿ ਜਿਲ੍ਹੇ ਦੇ ਐਸ. ਐਸ. ਪੀ ਦੀਆਂ ਹਿਦਾਇਤਾਂ ਅਤੇ ਡੀ. ਐਸ. ਪੀ. ਸਿਟੀ 1 ਸ੍ਰੀ ਆਲਮ ਵਿਜੈ ਸਿੰਘ ਦੀ ਅਗਵਾਈ ਵਿੱਚ ਪੁਲੀਸ ਵਲੋਂ ਜਾਅਲੀ ਟ੍ਰੈਵਲ ਏਜੰਟਾਂ ਦੇ ਖਿਲਾਫ ਕਾਰਵਾਈ ਆਰੰਭੀ ਗਈ ਹੈ| ਉਹਨਾਂ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਕਿ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿੱਚ ਟ੍ਰੈਵਲ ਏਜੰਟਾਂ ਵਲੋਂ ਵਿਦੇਸ਼ ਭੇਜੇ ਜਾਣ ਦੇ ਨਾਮ ਉਪਰ ਨੌਜਵਾਨਾਂ ਨਾਲ ਮਾਰੀ ਗਈ ਠੱਗੀ ਦੇ ਮਾਮਲੇ ਦਰਜ ਕੀਤੇ ਗਏ ਹਨ|
ਉਹਨਾਂ ਕਿਹਾ ਕਿ ਵੱਖ ਵੱਖ ਮਾਰਕੀਟਾਂ ਵਿੱਚ ਨੌਜਵਾਨਾਂ ਵਲੋਂ ਕੀਤੀ ਜਾਂਦੀ ਹੁਲੜਬਾਜੀ ਰੋਕਣ ਲਈ ਪੁਲੀਸ ਵਲੋਂ ਪ੍ਰਬੰਧ ਕੀਤੇ ਗਏ ਹਨ ਅਤੇ ਹੁਲੜਬਾਜੀ ਕਰਨ ਵਾਲੇ ਕਿਸੇ ਵੀ ਅਨਸਰ ਨੂੰ ਬਖਸਿਆ ਨਹੀਂ ਜਾਵੇਗਾ|
ਉਹਨਾਂ ਕਿਹਾ ਕਿ ਜਿਹੜੇ ਲੋਕ ਟ੍ਰੈਵਲ ਏਜੰਟਾਂ ਦੀ ਕਿਸੇ ਠੱਗੀ ਦਾ ਸ਼ਿਕਾਰ ਹੋਏ ਹਨ ਜਾਂ ਜਿਹਨਾਂ ਦੇ ਇਲਾਕੇ ਵਿੱਚ ਮੁੰਡਿਆਂ ਵਲੋਂ ਹੁਲੜਬਾਜੀ ਕੀਤੀ ਜਾਂਦੀ ਹੈ, ਉਹ ਤੁੰਰਤ ਉਹਨਾਂ ਨਾਲ ਸੰਪਰਕ ਕਰ ਸਕਦੇ ਹਨ ਅਤੇ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਇਹਨਾਂ ਕੰਮਾਂ ਲਈ ਉਹ ਪੁਲੀਸ ਨੂੰ ਸਹਿਯੋਗ ਦੇਣ|

Leave a Reply

Your email address will not be published. Required fields are marked *