ਮੁਹਾਲੀ ਪੁਲੀਸ ਵੱਲੋਂ ਵੱਖ-ਵੱਖ ਵਾਹਨਾਂ ਤੋਂ 95 ਲੱਖ ਦੀ ਨਗਦੀ ਬਰਾਮਦ

ਐਸ.ਏ.ਐਸ.ਨਗਰ, 19 ਜਨਵਰੀ (ਸ.ਬ.)ਮੁਹਾਲੀ ਪੁਲੀਸ ਵੱਲੋਂ ਚੋਣਾਂ ਨੂੰ ਲੈ ਕੇ ਥਾਂ-ਥਾਂ ਕੀਤੀ ਗਈ ਨਾਕੇਬੰਦੀ ਦੌਰਾਨ ਵਰਤੀ ਜਾ ਰਹੀ ਸੱਖਤੀ ਦੌਰਾਨ ਅੱਜ ਥਾਣਾ ਮਟੌਰ ਦੀ ਪੁਲੀਸ ਵੱਲੋਂ ਇੱਕ ਸਵਿਫਟ ਡਿਜਾਇਰ ਕਾਰ ਦੀ ਤਲਾਸ਼ੀ ਦੌਰਾਨ ਉਸ ਵਿੱਚੋਂ 80 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ|
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਨਾਕੇਬੰਦੀ ਦੌਰਾਨ ਪੁਲੀਸ ਵੱਲੋਂ ਸਵਿਫਟ ਡਿਜਾਇਰ ਕਾਰ ਐਚ.ਆਰ.21 ਏ. 2020 ਨੂੰ ਰੋਕਿਆ ਗਿਆ ਤਾਂ ਉਸ ਵਿਚੋਂ 80 ਲੱਖ ਦੀ ਨਕਦੀ ਬਰਾਮਦ ਹੋਈ| ਕਾਰ ਵਿੱਚ ਸਵਾਰ ਨੇਪਾਲ ਸਿੰਘ ਨਾਮ ਦੇ ਵਿਅਕਤੀ ਨੇ ਪੁਲੀਸ ਕਰਮਚਾਰੀਆਂ ਨੂੰ ਦੱਸਿਆਂ ਕਿ ਉਹ ਇਲਾਹਬਾਦ ਬੈਂਕ ਦਾ ਕਰਮਚਾਰੀ ਹੈ ਅਤੇ ਚੰਡੀਗੜ੍ਹ ਦੀ ਬ੍ਰਾਂਚ ਤੋਂ ਲੈ ਕੇ ਇਹ ਪੈਸਾ ਟੋਹਾਣਾ ਦੀ ਬ੍ਰਾਂਚ ਵਿੱਚ ਲੈ ਕੇ ਜਾ ਰਿਹਾ ਹੈ ਪਰੰਤੂ ਉਹ ਇਸ ਸੰਬੰਧੀ ਲੋੜੀਂਦੇ ਦਸਤਾਵੇਜ ਨਹੀਂ ਵਿਖਾ ਪਾਇਆ ਜਿਸਤੇ ਪੁਲੀਸ ਵੱਲੋਂ ਆਪਣੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ|
ਐਸ.ਐਸ.ਪੀ.ਮੁਹਾਲੀ ਸ੍ਰ. ਕੁਲਦੀਪ ਸਿੰਘ ਚਾਹਲ ਨੇ ਇਸ ਸੰਬੰਧੀ  ਸੰਪਰਕ ਕਰਨ ਤੇ ਦੱਸਿਆ ਕਿ ਪੁਲੀਸ ਵੱਲੋਂ ਇਸ ਮਾਮਲੇ ਵਿੱਚ ਜਾਂਚ ਤੋਂ ਬਾਅਦ ਇਹ ਰਕਮ ਆਮਦਨ ਕਰ ਵਿਭਾਗ ਦੇ ਅਧਿਕਾਰੀਆਂ ਦੇ ਹਵਾਲੇ ਕਰ ਦਿੱਤੀ ਗਈ ਹੈ|  ਇਸੇ ਦੌਰਾਨ ਥਾਣਾ ਫੇਜ਼-1 ਦੀ ਪੁਲੀਸ ਵੱਲੋਂ ਇੱਕ ਵਾਹਨ ਦੀ ਤਲਾਸ਼ੀ ਦੌਰਾਨ 15 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ | ਐਸ ਐਸ ਪੀ ਸ੍ਰ. ਕੁਲਦੀਪ ਚਾਹਲ  ਨੇ ਦੱਸਿਆ ਕਿ ਪੁਲੀਸ ਵੱਲੋਂ ਰਕਮ ਨੂੰ ਜਬਤ ਕਰਕੇ ਆਮਦਨ ਕਰ ਵਿਭਾਗ ਦੇ ਅਧਿਕਾਰੀਆਂ ਨੂੰ ਸੱਦਿਆ ਗਿਆ ਹੈ|

Leave a Reply

Your email address will not be published. Required fields are marked *