ਮੁਹਾਲੀ ਪੁਲੀਸ ਸ਼ਹਿਰ ਵਿੱਚ ਫਲੈਗ ਮਾਰਚ ਕੱਢਿਆ

ਐਸ. ਏ. ਐਸ ਨਗਰ, 5 ਜਨਵਰੀ (ਸ.ਬ.) ਅੱਜ ਮੁਹਾਲੀ ਪੁਲੀਸ ਵਲੋਂ ਪਰਮਿੰਦਰ ਸਿੰਘ ਭੰਡਾਲ ਐਸ ਪੀ ਸ਼ਹਿਰੀ ਦੀ ਅਗਵਾਈ ਵਿੱਚ ਸ਼ਹਿਰ ਵਿਚ ਫਲੈਗ ਮਾਰਚ ਕੱਢਿਆ ਗਿਆ, ਜਿਸ ਵਿੱਚ ਸੀ ਆਰ ਪੀ ਐਫ ਦੀਆਂ ਦੋ ਕੰਪਨੀਆਂ ਵੀ ਸ਼ਾਮਿਲ ਹੋਈਆਂ| ਇਸ ਫਲੈਗ ਮਾਰਚ ਦੌਰਾਨ ਪੁਲੀਸ ਅਧਿਕਾਰੀਆਂ ਨੇ ਆਮ ਜਨਤਾ ਵਿੱਚ ਵਿਸ਼ਵਾਸ ਦੀ ਭਾਵਨਾ ਪੈਦਾ ਕਰਨ ਦਾ ਯਤਨ ਕੀਤਾ ਅਤੇ ਲੋਕਾਂ ਨੂੰ ਬਿਨਾ ਕਿਸੇ ਡਰ ਭੈਅ ਦੇ ਆਪਣੀ ਵੋਟ ਪਾਉਣ ਲਈ ਕਿਹਾ| ਇਸੇ ਦੌਰਾਨ ਐਸ ਐਸ ਪੀ ਕੁਲਦੀਪ ਸਿੰਘ ਚਾਹਲ ਨੇ ਅੱਜ ਸ਼ਹਿਰ ਵੱਚ ਤੈਨਾਤ ਪੀ ਸੀ ਆਰ ਜਵਾਨਾਂ ਦੀ ਵੈਲਫੇਅਰ ਮੀਟਿੰਗ ਕੀਤੀ ਅਤੇ  ਜਵਾਨਾਂ ਵਲੋਂ ਦਸੀਆ ਗਈਆਂ ਸਮੱਸਿਆਵਾਂ ਨੂੰ ਮੌਕੇ ਉਪਰ ਹੀ ਹੱਲ ਕੀਤਾ ਗਿਆ| ਇਸ ਮੌਕੇ ਜਵਾਨਾਂ ਨ ੂੰ ਆਪਣੀ ਡਿਊਟੀ ਲਗਨ ਅਤੇ ਮਿਹਨਤ ਨਾਲ ਨਿਭਾਉਣ ਲਈ ਕਿਹਾ ਗਿਆ|

Leave a Reply

Your email address will not be published. Required fields are marked *