ਮੁਹਾਲੀ ਪ੍ਰਾਪਰਟੀ ਕੰਸਲਟੈਂਟਸ ਐਸੋਸੀਏਸ਼ਨ ਵੱਲੋਂ ਕਿਸੇ ਪਾਰਟੀ ਦੀ ਹਮਾਇਤ ਨਹੀਂ: ਬੈਨੀਪਾਲ

ਐਸ.ਏ.ਐਸ.ਨਗਰ, 10 ਜਨਵਰੀ (ਸ.ਬ.) ਮੁਹਾਲੀ ਪ੍ਰਾਪਰਟੀ ਕੰਸਲਟੈਂਟਸ ਐਸੋਸੀਏਸ਼ਨ (ਐਮ ਪੀ ਸੀ ਏ) ਦੀ ਇਕ ਮੀਟਿੰਗ ਚੇਅਰਮੈਨ ਡੀ ਐਸ ਬੈਨੀਪਾਲ ਦੀ ਅਗਵਾਈ ਵਿੱਚ ਹੋਈ ਜਿਸ ਵਿੱਚ ਮਤਾ ਪਾਸ ਕੀਤਾ ਗਿਆ ਕਿ ਐਸੋਸੀਏਸ਼ਨ ਵੱਲੋਂ ਆਉਣ ਵਾਲੀਆਂ ਚੋਣਾਂ ਦੌਰਾਨ ਕਿਸੇ ਵੀ ਉਮੀਦਵਾਰ ਦਾ ਸਮਰਥਨ ਜਾਂ ਵਿਰੋਧ ਨਹੀਂ ਕੀਤਾ ਜਾਵੇਗਾ| ਐਸੋਸੀਏਸ਼ਨ ਦੇ ਪ੍ਰਧਾਨ ਸ੍ਰ. ਐਸ ਐਸ ਵਾਲੀਆ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਮ ਪੀ ਸੀ ਏ ਇਕ ਗੈਰ ਰਾਜਨੀਤਿਕ ਸੰਸਥਾ ਹੈ, ਇਹ        ਐਸੋਸੀਏਸ਼ਨ ਨਾ ਤਾਂ ਕਿਸੇ ਰਾਜਸੀ ਪਾਰਟੀ ਦਾ ਸਮਰਥਨ ਕਰਦੀ ਹੈ ਅਤੇ ਨਾ ਹੀ ਕਿਸੇ ਪਾਰਟੀ ਦਾ ਵਿਰੋਧ ਕਰਦੀ ਹੈ| ਇਸ ਦੇ ਮੈਂਬਰ ਵੱਖ-ਵੱਖ ਪਾਰਟੀਆਂ ਨਾਲ ਸਬੰਧ ਰਖਦੇ ਹਨ, ਜਿਹੜੀ ਵੀ ਸਰਕਾਰ ਆਉਂਦੀ ਹੈ ਐਸੋਸੀਏਸ਼ਨ ਉਸ ਨਾਲ ਰਲਕੇ ਸਮਾਜ ਭਲਾਈ ਦੇ ਕੰਮ ਕਰਦੀ ਹੈ| ਉਹਨਾਂ ਕਿਹਾ ਕਿ ਐਸੋਸੀJੈਸ਼ਨ  ਦਾ ਕੋਈ ਵੀ ਮੈਂਬਰ ਆਪਣੇ ਪੱਧਰ ਤੇ ਕਿਸੇ ਵੀ ਪਾਰਟੀ ਦਾ ਸਮਰਥਨ ਕਰ ਸਕਦਾ ਹੈ ਪਰ ਐਸੋਸੀਏਸ਼ਨ ਦਾ ਨਾਮ ਕਿਸੇ ਪਾਰਟੀ ਨਾਲ ਨਹੀਂ ਜੋੜ ਸਕਦਾ| ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਸੁਰਿੰਦਰ ਸਿੰਘ ਵਾਲੀਆਂ, ਜਨਰਲ ਸਕੱਤਰ ਐਮ ਪੀ ਸਿੰਘ ਆਨੰਦ, ਵਿੱਤ ਸਕੱਤਰ ਗੁਰਪ੍ਰੀਤ ਸਿੰਘ, ਪ੍ਰੈਸ ਸਕੱਤਰ ਅਮਨਦੀਪ ਸਿਘ ਗੁਲਾਟੀ ਵੀ ਮੌਜੂਦ ਸਨ| ਜਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਵਿਧਾਇਕ ਬਲਬੀਰ ਸਿਘ ਸਿੱਧੂ ਨੂੰ ਪ੍ਰਾਪਰਟੀ ਐਸੋਸੀਏਸ਼ਨ ਦਾ ਇਕ ਵਫਦ ਮਿਲਿਆ ਸੀ ਤੇ           ਐਸੋਸੀਏਸ਼ਨ ਵੱਲੋਂ ਕਾਂਗਰਸ ਨੂੰ ਸਮਰਥਣ ਦੇਣ ਦੀਆਂ ਖਬਰਾਂ ਮੀਡੀਆਂ ਵਿੱਚ ਆਈਆਂ ਸਨ, ਪਰ ਹੁਣ ਪ੍ਰਾਪਰਟੀ ਐਸੋਸੀਏਸ਼ਨ ਨੇ ਕਿਸੇ ਵੀ ਪਾਰਟੀ ਨੂੰ ਸਮਰਥਣ ਦੇਣ ਤੋਂ ਇਨਕਾਰ ਕਰ ਦਿਤਾ ਹੈ|

Leave a Reply

Your email address will not be published. Required fields are marked *