ਮੁਹਾਲੀ ਪ੍ਰਾਪਰਟੀ ਕੰਸਲਟੈਂਟਸ ਐਸੋਸੀਏਸ਼ਨ ਦੀ ਕਾਰਜਕਾਰਨੀ ਭੰਗ

ਮੁਹਾਲੀ ਪ੍ਰਾਪਰਟੀ ਕੰਸਲਟੈਂਟਸ ਐਸੋਸੀਏਸ਼ਨ ਦੀ ਕਾਰਜਕਾਰਨੀ ਭੰਗ
ਨਵੀਂ ਚੋਣ ਕਰਵਾਉਣ ਲਈ ਸੁਰਿੰਦਰ ਸਿੰਘ ਮਹੰਤ, ਤੀਰਥ ਸਿੰਘ ਗੁਲਾਟੀ ਅਤੇ ਏ ਕੇ ਪਵਾਰ ਨੂੰ ਚੋਣ ਕਮਿਸ਼ਨਰ ਥਾਪਿਆ
ਐਸ ਏ ਐਸ ਨਗਰ, 23 ਮਾਰਚ (ਸਮੀਰ) ਮੁਹਾਲੀ ਪ੍ਰਾਪਰਟੀ ਕੰਸਲਟੈਂਟਸ ਐਸੋਸੀਏਸ਼ਨ ਦੀ ਸਾਲਾਨਾ ਜਨਰਲ ਮੀਟਿੰਗ (ਏ ਜੀ ਐਮ ਮੀਟਿੰਗ) ਪ੍ਰਧਾਨ ਭੁਪਿੰਦਰ ਸਿੰਘ ਸਭਰਵਾਲ ਦੀ ਅਗਵਾਈ ਵਿੱਚ ਹੋਈ, ਜਿਸ ਵਿੱਚ ਐਸੋਸੀਏਸ਼ਨ ਦੀ ਮੌਜੂਦਾ ਕਾਰਜਕਾਰਨੀ ਨੂੰ ਭੰਗ ਕਰਕੇ ਨਵੇਂ ਸਿਰੇ ਤੋਂ ਚੋਣ ਕਰਵਾਉਣ ਦੀ ਪ੍ਰਕਿਆ ਆਰੰਭਣ ਦਾ ਐਲਾਨ ਕੀਤਾ ਗਿਆ| ਇਸ ਮੌਕੇ ਸੁਰਿੰਦਰ ਸਿੰਘ ਮਹੰਤ, ਸ੍ਰ. ਤੀਰਥ ਸਿੰਘ ਗੁਲਾਟੀ ਅਤੇ ਸ੍ਰੀ ਏ ਕੇ ਪਵਾਰ (ਗੋਗੀ) ਨੂੰ ਚੋਣ ਕਮਿਸ਼ਨਰ ਬਣਾਇਆ ਗਿਆ| ਇਹ ਤਿੰਨੇ ਚੋਣ ਕਮਿਸ਼ਨਰ ਅਗਲੇ ਦਿਨਾਂ ਦੌਰਾਨ ਚੋਣ ਪ੍ਰੋਗਰਾਮ ਦਾ ਐਲਾਨ ਕਰਣਗੇ|
ਮੀਟਿੰਗ ਦੌਰਾਨ ਸੰਸਥਾ ਦੇ ਜਨਰਲ ਸਕੱਤਰ ਸ੍ਰ. ਹਰਪ੍ਰੀਤ ਸਿੰਘ ਡਡਵਾਲ ਨੇ ਸੰਸਥਾ ਵਲੋਂ ਪਿਛਲੇ ਸਮੇਂ ਦੌਰਾਨ ਕਰਵਾਏ ਗਏ ਕੰਮਾਂ ਦਾ ਲੇਖਾ ਜੋਖਾ ਪੇਸ਼ ਕੀਤਾ ਅਤੇ ਸੰਸਥਾ ਦੇ ਮੈਂਬਰਾਂ ਵਲੋਂ ਦਿੱਤੇ ਗਏ ਸਹਿਯੋਗ ਲਈ ਉਹਨਾਂ ਦਾ ਧੰਨਵਾਦ ਕੀਤਾ| ਇਸ ਮੌਕੇ ਸੰਸਥਾ ਦੇ ਫਾਊਂਡਰ ਪ੍ਰਧਾਨ ਸ੍ਰੀ ਐਨ ਕੇ ਮਰਵਾਹਾ ਅਤੇ ਸਾਬਕਾ ਪ੍ਰਧਾਨ ਸ੍ਰੀ ਅਸ਼ੋਕ ਗੋਇਲ ਨੇ ਆਪਣੇ ਸੰਬੋਧਨ ਦੌਰਾ ਸੰਸਥਾ ਨੂੰ ਹੋਰ ਮਜਬੂਤ ਕਰਨ ਦੀ ਲੋੜ ਤੇ ਜੋਰ ਦਿੱਤਾ|
ਮੀਟਿੰਗ ਦੌਰਾਨ ਕੁੱਝ ਮੈਂਬਰਾਂ ਵਲੋਂ ਮੌਜੂਦਾ ਕਾਰਜਕਾਰਨੀ ਦੀ ਕਾਰਗੁਜਾਰੀ ਤੇ ਕਿੰਤੂ ਵੀ ਕੀਤਾ ਗਿਆ ਅਤੇ ਕਿਹਾ ਗਿਆ ਕਿ ਉਹਨਾਂ ਵਲੋਂ ਰਜਿਸਟਰੀਆਂ ਮੌਕੇ ਮੰਗੀ ਜਾ ਰਹੀ ਰਿਸ਼ਵਤ ਦਾ ਮੁੱਦਾ ਵੱਡੇ ਪੱਧਰ ਤੇ ਚੁੱਕਿਆ ਗਿਆ ਸੀ ਪਰੰਤੂ ਇਹ ਮੁੱਦਾ ਹੱਲ ਨਹੀਂ ਹੋਇਆ| ਕੁੱਝ ਮੈਂਬਰਾਂ ਦਾ ਕਹਿਣਾ ਸੀ ਕਿ ਇਸ ਦੌਰਾਨ ਜੀ ਐਸ ਟੀ ਸਬੰਧੀ ਉਲਝਣ ਵੀ ਆਉਂਦੀ ਰਹੀ ਹੈ ਕਿਉਂਕਿ ਕੇਂਦਰ ਸਰਕਾਰ ਨੇ ਪ੍ਰਾਪਰਟੀ ਤੇ 5 ਫੀਸਦੀ ਜੀ ਐਸ ਟੀ ਲਗਾਇਆ ਹੈ ਜਦੋਂ ਕਿ ਪੂਡਾ ਵਿਚ ਜੀ ਐਸ ਟੀ 18 ਫੀਸਦੀ ਦੇ ਹਿਸਾਬ ਨਾਲ ਵਸੂਲਿਆ ਜਾ ਰਿਹਾ ਹੈ| ਕੁੱਝ ਮੈਂਬਰਾਂ ਦਾ ਕਹਿਣਾ ਸੀ ਕਿ ਸੰਸਥਾ ਮੈਂਬਰਾਂ ਨੂੰ ਰੇਰਾ ਬਾਰੇ ਅਜੇ ਤਕ ਪੂਰੀ ਜਾਣਕਾਰੀ ਮੁਹਈਆ ਨਹੀਂ ਕਰਵਾ ਪਾਈ ਹੈ| ਇਸ ਦੌਰਾਨ ਇਹ ਫੈਸਲਾ ਕੀਤਾ ਗਿਆ ਕਿ ਇਸ ਵਾਰ ਕੋਈ ਮੁੱਖ ਚੋਣ ਕਮਿਸ਼ਨਰ ਨਹੀਂ ਬਣਾਇਆ ਜਾਵੇਗਾ ਅਤੇ ਤਿੰਨੇ ਚੋਣ ਕਮਿਸ਼ਨਰਾਂ ਦਾ ਅਹੁਦਾ ਬਰਾਬਰ ਰਹੇਗਾ| ਮੈਂਬਰਾਂ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਪ੍ਰਧਾਨ ਸ੍ਰ. ਭੁਪਿੰਦਰ ਸਿੰਘ ਸਭਰਵਾਲ ਵਲੋਂ ਸ੍ਰ. ਸੁਰਿੰਦਰ ਸਿੰਘ ਮਹੰਤ, ਸ੍ਰ. ਤੀਰਥ ਸਿੰਘ ਗੁਲਾਟੀ ਅਤੇ ਸ੍ਰੀ ਏ ਕੇ ਪਵਾਰ (ਗੋਗੀ) ਨੂੰ ਚੋਣ ਕਮਿਸ਼ਨਰ ਬਣਾਉਣ ਦਾ ਐਲਾਨ ਕੀਤਾ ਗਿਆ|

Leave a Reply

Your email address will not be published. Required fields are marked *