ਮੁਹਾਲੀ ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ ਦੇ 27 ਵੇਂ ਸਥਾਪਨਾ ਦਿਵਸ ਮੌਕੇ 27 ਪੌਦੇ ਲਗਾਏ

ਐਸ. ਏ. ਐਸ. ਨਗਰ, 20 ਅਪ੍ਰੈਲ (ਸ.ਬ.) ਮੁਹਾਲੀ ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ ਦੇ 27ਵੇਂ ਸਥਾਪਨਾ ਦਿਵਸ ਮੌਕੇ ਚੇਅਰਮੈਨ ਹਰਜਿੰਦਰ ਸਿੰਘ ਧਵਨ ਦੀ ਅਗਵਾਈ ਵਿੱਚ ਜਿਲ੍ਹਾ ਪ੍ਰਸ਼ਾਸ਼ਕੀ ਕੰਪਲੈਕਸ ਮੁਹਾਲੀ ਵਿਖੇ ਛਾਂ ਦਾਰ ਦਰਖੱਤਾਂ ਦੇ 27 ਪੌਦੇ ਲਗਾਏ ਗਏ| ਪਹਿਲਾਂ ਪੌਦਾ ਲਗਾਉਣ ਦੀ ਰਸਮ ਐਸ ਡੀ ਐਮ ਅਨੂਪ੍ਰੀਤਾ ਜੌਹਲ ਅਤੇ ਸਹਾਇਕ ਕਮਿਸ਼ਨਰ ਸ਼ਿਕਾਇਤਾਂ ਨਯਨ ਭੁੱਲਰ ਨੇ ਅਦਾ ਕੀਤੀ|
ਇਸ ਮੌਕੇ  ਸੰਬੋਧਨ ਕਰਦਿਆਂ   ਚੇਅਰਮੈਨ ਸ੍ਰੀ ਧਵਨ ਨੇ ਕਿਹਾ ਕਿ ਮੁਹਾਲੀ ਜਿਲ੍ਹਾ ਵਿੱਚ ਕੰਕਰੀਟ ਦੇ ਪਹਾੜ ਬਣ ਚੁੱਕੇ ਹਨ, ਹੁਣ ਸਮੇਂ ਦੀ ਮੰਗ ਹੈ ਕਿ ਵਾਤਾਵਰਣ ਦੀ ਸੰਭਾਲ ਲਈ ਉਪਰਾਲੇ ਕੀਤੇ ਜਾਣ| ਉਹਨਾਂ ਕਿਹਾ ਕਿ ਸਾਨੂੰ ਇਸ ਜਿਲੇ ਵਿੱਚ ਵੱਧ ਤੋਂ ਵੱਧ ਪੌਦੇ ਲਗਾਏ ਜਾਣੇ ਚਾਹੀਦੇ ਹਨ|
ਇਸ ਮੌਕੇ ਸੰਬੋਧਨ ਕਰਦਿਆਂ ਐਸੋਸੀਏਸ਼ਨ  ਦੇ ਜਨਰਲ ਸਕੱਤਰ ਸ. ਹਰਪ੍ਰੀਤ ਸਿੰਘ ਡਡਵਾਲ ਨੇ ਕਿਹਾ ਕਿ ਹਰ ਮਨੁੱਖ ਨੂੰ ਆਪਣੀ ਜਿੰਦਗੀ ਵਿੱਚ ਘੱਟੋ- ਘੱਟ ਇਕ ਰੁੱਖ ਜਰੂਰ ਲਾਉਣਾ ਚਾਹੀਦਾ ਹੈ| ਰੁੱਖ ਲਾਉਣੇ ਅਸਲ ਵਿੱਚ ਖੂਨਦਾਨ ਨਾਲੋਂ ਵੀ ਮਹਾਨ ਕੰਮ ਹੈ| ਉਹਨਾਂ ਕਿਹਾ ਕਿ ਰੁੱਖ ਲਾਉਣ ਨਾਲ ਵਾਤਾਵਰਣ ਸ਼ੁੱਧ ਰਹਿੰਦਾ ਹੈ ਅਤੇ ਇਸ ਲਈ ਸਾਨੂੰ  ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ|
ਇਸ ਮੌਕੇ ਐਸੋਸੀਏਸ਼ਨ ਦੇ ਸੀ. ਮੀਤ ਪ੍ਰਧਾਨ ਸੁਰਿੰਦਰ ਸਿੰਘ ਮਹੰਤ, ਵਿੱਤ ਸਕੱਤਰ ਪਲਵਿੰਦਰ ਸਿੰਘ ਪੱਪੀ, ਮੁੱਖ ਸਲਾਹਕਾਰ ਅਜੀਤ ਕੁਮਾਰ ਪਵਾਰ, ਮੀਤ ਪ੍ਰਧਾਨ ਅਮਿਤ ਮਰਵਾਹਾ, ਸੰਗਠਨ ਸੈਕਟਰੀ ਕੰਵਲਪ੍ਰੀਤ ਸਿੰਘ ਜਿੰਮੀ, ਮੈਂਬਰ ਦਵਿੰਦਰ ਸਿੰਘ ਬੇਦੀ, ਕਰਨ ਸਿੰਘ, ਭੁਪਿੰਦਰ ਸਿੰਘ ਜੌਹਲ ਵੀ ਮੌਜੂਦ  ਹਨ|

Leave a Reply

Your email address will not be published. Required fields are marked *