ਮੁਹਾਲੀ ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ ਨੇ ਕੀਤੀ ਮੰਗ

ਵਾਤਾਵਰਨ ਦੀ ਰਾਖੀ ਲਈ ਕਾਲੋਨਾਈਜਰਾਂ ਅਤੇ ਡਿਵੈਲਪਰਾਂ ਉੱਪਰ ਵਿਕਸਿਤ ਕਰਨ ਵਾਲੀ ਥਾਂ ਤੇ 10ਵੇਂ ਹਿਸੇ ਵਿੱਚ ਦਰਖਤ ਲਗਾਉਣ ਦੀ ਸ਼ਰਤ ਲਗਾਏ ਸਰਕਾਰ

ਮੁਹਾਲੀ ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ ਨੇ ਕੀਤੀ ਮੰਗ
ਐਸ.ਏ.ਐਸ.ਨਗਰ, 24 ਅਪ੍ਰੈਲ (ਸ.ਬ.) ਮੁਹਾਲੀ ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸੂਬੇ ਵਿੱਚ ਲੱਗਣ ਵਾਲੇ ਰਿਹਾਇਸ਼ੀ ਪ੍ਰੋਜੈਕਟਾਂ ਲਈ ਇਹ ਜਰੂਰੀ ਕੀਤਾ ਜਾਵੇ ਕਿ ਉਹ ਆਪਣੇ ਪ੍ਰੋਜੈਕਟ ਦੀ ਕੁਲ ਜਮੀਨ ਦੀ 10 ਫੀਸਦੀ ਜਮੀਨ ਉਪਰ ਛਾਂਦਾਰ ਅਤੇ ਵਾਤਾਵਰਨ ਲਈ ਚੰਗੇ ਦਰਖਤ ਲਗਾਉਣ ਤਾਂ ਜੋ ਲਗਾਤਾਰ ਹੁੰਦੇ ਵਿਕਾਸ ਕਾਰਜਾਂ ਕਾਰਨ ਵਾਤਾਵਰਨ ਦੇ ਹੁੰਦੇ ਨੁਕਸਾਨ ਦੀ ਭਰਪਾਈ ਕੀਤੀ ਜਾ ਸਕੇ|
ਸੰਸਥਾ ਦੇ ਪ੍ਰਧਾਨ ਸ੍ਰ. ਤੇਜਿੰਦਰ ਸਿੰਘ ਪੂਨੀਆ ਅਤੇ ਹੋਰ ਅਹੁਦੇਦਾਰਾਂ ਸ੍ਰ.ਹਰਜਿੰਦਰ ਸਿੰਘ ਧਵਨ  (ਚੇਅਰਮੈਨ), ਸ੍ਰ. ਸੁਰਿੰਦਰ ਸਿੰਘ ਮਹੰਤ (ਸੀ.ਮੀਤ.ਪ੍ਰਧਾਨ) ਸ੍ਰੀ ਅਮਿਤ ਮਰਵਾਹਾ (ਮੀਤ ਪ੍ਰਧਾਨ), ਸ੍ਰ. ਹਰਪ੍ਰੀਤ ਸਿੰਘ ਡਡਵਾਲ (ਜਨਰਲ ਸਕੱਤਰ) ਸ੍ਰ. ਪਲਵਿੰਦਰ ਸਿਘ ਪੱਪੀ (ਵਿੱਤ ਸਕੱਤਰ) ਸ੍ਰ. ਕੰਵਲਪ੍ਰੀਤ ਸਿਘ ਜਿੰਮੀ (ਸੰਗਠਨ ਸਕੱਤਰ) ਅਤੇ ਮੁੱਖ ਸਲਾਹਕਾਰ ਸ੍ਰੀ ਏ. ਕੇ ਪਵਾਰ ਨੇ ਇੱਥੇ ਸਥਾਨਕ ਪੱਤਰਕਾਰ ਨਾਲ ਗੱਲਬਾਤ ਦੌਰਾਨ ਕਿਹਾ ਕਿ ਸਾਨੂੰ ਅੱਜ ਵਿਕਾਸ ਦੀ ਜਿੰਨੀ ਲੋੜ ਹੈ ਉਨੀ ਹੀ ਲੋੜ ਵਾਤਾਵਰਣ ਨੂੰ ਬਚਾਉਣ ਅਤੇ ਗਲੋਬਲ ਵਾਰਮਿੰਗ ਦੇ ਖਤਰੇ ਤੇ ਕਾਬੂ ਕਰਨ ਦੀ ਵੀ ਹੈ ਜਿਸ ਲਈ ਵੱਧ ਤੋਂ ਵੱਧ ਦਰਖਤ ਲਗਾਏ ਜਾਣੇ ਜਰੂਰੀ ਹਨ| ਸੰਸਥਾ ਦੇ ਪ੍ਰਧਾਨ ਸ੍ਰੀ ਪੂਨੀਆ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਸ਼ਹਿਰ ਵਿੱਚ ਖਾਲੀ ਪਈਆਂ ਥਾਵਾਂ ਤੇ ਵੱਧ ਤੋਂ ਵੱਧ ਦਰਖਤ ਲਗਾਏ ਜਾਣ ਅਤੇ ਇਹ ਦਰਖਤ ਸਜਾਵਟੀ ਨਾ ਹੋ  ਕੇ ਵਾਤਾਵਰਨ ਨੂੰ ਸੰਭਾਲਣ ਵਾਲੇ ਹੋਣ| ਉਹਨਾਂ ਕਿਹਾ ਕਿ ਪਿਛਲੀ ਸਰਕਾਰ ਵੱਲੋਂ ਨਵੀਂ ਬਣੀ ਏਅਰਪੋਰਟ ਰੋਡ ਤੇ 50 ਲੱਖ ਰੁਪਏ ਖਰਚ ਕੇ ਜਿਹੜੇ ਸਜਾਵਟੀ ਦਰਖਤ ਲਗਾਏ ਗਏ ਹਨ ਉਹਨਾਂ ਦਾ ਵਾਤਾਵਰਨ ਨੂੰ ਕੋਈ ਫਾਇਦਾ ਨਹੀਂ ਹੈ|
ਇਸ ਮੌਕੇ ਸੰਸਥਾ ਦੇ ਚੇਅਰਮੈਨ ਸ੍ਰ. ਹਰਜਿੰਦਰ ਸਿੰਘ ਧਵਨ ਨੇ ਸੰਸਥਾ ਦੀ ਨਵੀਂ ਟੀਮ ਦੀ ਪੱਤਰਕਾਰਾਂ ਨਾਲ ਜਾਣ ਪਹਿਚਾਣ ਕਰਵਾਉਂਦਿਆਂ ਮੀਡੀਆਂ ਨੂੰ ਅਪੀਲ ਕੀਤੀ ਕਿ ਜਦੋਂ ਵੀ ਪ੍ਰਾਪਰਟੀ ਨਾਲ ਜੁੜੇ ਮਸਲੇ ਤੇ ਕੋਈ ਖਬਰ ਛਾਪੀ ਜਾਵੇ ਤਾਂ ਇਸ ਸੰਬੰਧੀ ਐਸੋਸੀਏਸ਼ਨ ਦਾ ਪੱਖ ਵੀ ਜਰੂਰ ਲਿਆ ਜਾਵੇ|
ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸੋਸੀਏਸ਼ਨ ਦੇ ਫਾਉਂਡਰ ਪ੍ਰਧਾਨ ਸ੍ਰ. ਐਨ.ਕੇ. ਮਰਵਾਹਾ, ਸ੍ਰ. ਭੁਪਿੰਦਰ ਸਿਘ ਸਭਰਵਾਲ, ਸ੍ਰ. ਨਵਦੀਪ ਸਿੰਘ ਧਵਨ, ਸ੍ਰ.ਦਵਿੰਦਰ ਸਿੰਘ ਬੇਦੀ, ਸ੍ਰ. ਇਕਬਾਲ ਸਿੰਘ ਸੰਧੂ, ਸ੍ਰ. ਭੁਪਿੰਦਰ ਸਿੰਘ ਜੌਹਲ ਵੀ ਹਾਜਿਰ ਸਨ| ਇੱਕਤਰਤਾ ਦੌਰਾਨ ਵਪਾਰ ਮੰਡਲ ਮੁਹਾਲੀ ਦੇ ਪ੍ਰਧਾਨ ਸ੍ਰ. ਕੁਲਵੰਤ ਸਿੰਘ ਚੌਧਰੀ ਅਤੇ ਜਨਰਲ ਸੱਕਤਰ ਸ੍ਰ. ਸਰਬਜੀਤ ਸਿੰਘ ਪਾਰਸ ਵਿਸ਼ੇਸ਼ ਤੌਰ ਤੇ ਹਾਜਿਰ ਸਨ|

Leave a Reply

Your email address will not be published. Required fields are marked *