ਮੁਹਾਲੀ ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ  ਦਾ ਵਫਦ ਵਧੀਕ ਮੁੱਖ ਪ੍ਰਸ਼ਾਸਕ ਨੂੰ ਮਿਲਿਆ

ਐਸ ਏ ਐਸ ਨਗਰ, 7 ਜੂਨ (ਸ.ਬ.) ਮੁਹਾਲੀ ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ ਦੀ ਸੰਸਥਾ ਦੇ ਪ੍ਰਧਾਨ ਸ੍ਰ. ਤਜਿੰਦਰ ਸਿੰਘ ਪੂਨੀਆ ਦੀ ਅਗਵਾਈ ਹੇਠ ਇੱਕ ਵਫਦ ਗਮਾਡਾ ਦੇ ਵਧੀਕ ਮੁੱਖ ਪ੍ਰਸ਼ਾਸਕ ਸ੍ਰੀ ਸੰਦੀਪ ਹੰਸ ਨੂੰ ਮਿਲਿਆ ਅਤੇ ਉਹਨਾਂ ਨਾਲ ਪ੍ਰਾਪਰਟੀ ਸਲਾਹਕਾਰਾਂ ਨੂੰ ਪੇਸ਼ ਆਉਂਦੀਆਂ ਮੁਸ਼ਕਲਾਂ ਬਾਰੇ ਵਿਚਾਰ ਚਰਚਾ ਕੀਤੀ| ਇਸ ਮੌਕੇ ਵਫਦ ਦੇ ਆਗੂਆਂ ਨੇ ਸ੍ਰੀ ਸੰਦੀਪ ਹੰਸ  ਨੂੰ ਗਮਾਡਾ ਮੁਹਾਲੀ ਦਾ ਵਧੀਕ ਮੁੱਖ ਪ੍ਰਸ਼ਾਸਕ ਦਾ ਅਹੁਦਾ ਸੰਭਾਲਣ ਤੇ ਜੀ ਆਇਆ ਨੂੰ ਆਖਦਿਆਂ ਉਹਨਾਂ ਨੇ ਸੰਸਥਾ ਵਲੋਂ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ ਅਤੇ ਮੰਗ ਕੀਤੀ ਕਿ ਪ੍ਰਾਪਰਟੀ ਸਲਾਹਕਾਰਾਂ ਨੂੰ ਦਫਤਰੀ ਕੰਮ ਦੌਰਾਨ ਆਉਣ ਵਾਲੀਆਂ ਮੁਸ਼ਕਿਲਾਂ ਦੇ ਹਲ ਲਈ ਲੋੜੀਂਦੇ ਕਦਮ ਚੁਕਣ|  ਸੰਸਥਾ ਦੇ ਜਨਰਲ ਸਕੱਤਰ ਸ੍ਰ. ਹਰਪ੍ਰੀਤ ਸਿੰਘ ਡਡਵਾਲ ਨੇ ਦਸਿਆਂ ਕਿ ਵਧੀਕ ਮੁੱਖ ਪ੍ਰਸ਼ਾਸਕ ਸ੍ਰ. ਸੰਦੀਪ ਹੰਸ ਨੇ ਸੰਸਥਾ ਨੂੰ ਭਰੋਸਾ ਦਿੱਤਾ ਕਿ ਉਹ ਇਸ ਸੰਬੰਧੀ ਲੋੜੀਂਦੀ ਕਾਰਵਾਈ ਨੂੰ ਯਕੀਨੀ ਬਣਾਉਣਗੇ|
ਵਫਦ ਵਿੱਚ ਸੰਸਥਾ ਦੇ ਚੇਅਰਮੈਨ ਸ੍ਰ. ਹਰਜਿੰਦਰ ਸਿੰਘ ਧਵਨ, ਚੀਫ ਅਡਵਾਈਜਰ ਸ੍ਰੀ ਏ.ਕੇ.ਪਵਾਰ, ਮੀਤ ਪ੍ਰਧਾਨ ਸ੍ਰੀ ਅਮਿਤ ਮਰਵਾਹਾ, ਖਜਾਨਚੀ ਸ੍ਰੀ ਪਲਵਿੰਦਰ ਸਿੰਘ ਪੱਪੀ, ਸ੍ਰ. ਭੁਪਿੰਦਰ ਸਿੰਘ ਸਭਰਵਾਲ, ਸ੍ਰ. ਦਵਿੰਦਰ ਸਿੰਘ ਅਤੇ ਸ੍ਰ. ਚਰਨਜੀਤ ਸਿੰਘ ਵੀ ਸ਼ਾਮਿਲ ਸਨ|

Leave a Reply

Your email address will not be published. Required fields are marked *