ਮੁਹਾਲੀ ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ ਦੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ  ਵਿੱਚ ਮੁੱਦੇ ਵਿਚਾਰੇ

ਐਸ ਏ ਐਸ ਨਗਰ,9 ਜੂਨ (ਸ.ਬ.)ਮੁਹਾਲੀ ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ  ਦੀ ਕਾਰਜਕਾਰਨੀ ਕਮੇਟੀ ਦੀ  ਇਕ ਮੀਟਿੰਗ ਸੰਸਥਾ ਦੇ ਪ੍ਰਧਾਨ ਤੇਜਿੰਦਰ ਸਿੰਘ ਪੂਨੀਆ ਦੀ ਪ੍ਰਧਾਨਗੀ ਹੇਠ ਹੋਈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਜਨਰਲ ਸਕੱਤਰ  ਸ੍ਰ. ਹਰਪ੍ਰੀਤ ਸਿੰਘ ਡਡਵਾਲ ਨੇ ਦਸਿਆ ਕਿ ਇਸ ਮੀਟਿੰਗ ਦੀ ਸ਼ੁਰੂਆਤ ਵਿਚ  ਸੰਸਥਾ ਦੇ ਜਥੇਬੰਦਕ ਸਕੱਤਰ ਸ੍ਰ. ਕੰਵਲਪ੍ਰੀਤ ਸਿੰਘ ਜਿੰਮੀ ਦੇ ਪਿਤਾ ਸ ਹਰਪਾਲ ਸਿੰਘ ਅਤੇ ਸੰਸਥਾ ਦੇ ਮੈਂਬਰ  ਜਸਵਿੰਦਰ ਸਿੰਘ ਦੇ ਪਿਤਾ ਸ ਕਰਤਾਰ ਸਿੰਘ ਦੇ ਪਿਛਲੇ ਦਿਨੀਂ ਅਕਾਲ ਚਲਾਣੇ ਉਪਰ 2 ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਦਿਤੀ ਗਈ|
ਉਹਨਾਂ ਦਸਿਆ ਕਿ ਮੀਟਿੰਗ ਦੌਰਾਨ ਪ੍ਰਾਪਰਟੀ ਸਲਾਹਕਾਰਾਂ ਨੂੰ ਦਰਪੇਸ਼ ਮਸਲਿਆਂ ਬਾਰੇ ਵਿਚਾਰ ਚਰਚਾ ਕੀਤੀ ਗਈ ਅਤੇ ਫੈਸਲਾ ਕੀਤਾ ਗਿਆ ਕਿ ਪ੍ਰਾਪਰਟੀ ਸਲਾਹਕਾਰਾਂ ਦੇ ਮੁੱਦਿਆਂ ਦੇ ਹੱਲ ਲਈ ਸੰਸਥਾ ਦਾ ਇਕ ਵਫਦ ਹਾਊਸਿੰਗ ਵਿਭਾਗ ਦੀ ਸਕੱਤਰ ਵਿੰਨੀ ਮਹਾਜਨ ਨੂੰ ਜਾ ਕੇ ਮਿਲੇਗਾ|  ਇਸ ਮੌਕੇ ਸੰਸਥਾ ਦੇ ਚੇਅਰਮੈਨ ਹਰਜਿੰਦਰ ਸਿੰਘ ਧਵਨ ਨੇ ਸਮੂਹ ਮੈਂਬਰਾਂ ਨੂੰ ਮਿਲ ਕੇ ਸੰਸਥਾ ਦੀ ਬਿਹਤਰੀ ਲਈ ਕੰਮ ਕਰਨ ਲਈ ਪ੍ਰੇਰਿਤ ਕੀਤਾ ਉਹਨਾਂ ਕਿਹਾ ਕਿ ਜੇ ਸੰਸਥਾ ਦੇ ਮੈਂਬਰਾਂ ਦੇ ਕੋਈ ਅੰਦਰੂਨੀ ਮਸਲੇ ਹੋਣ ਤਾਂ ਉਹਨਾਂ ਮਸਲਿਆਂ ਨੂੰ ਸੰਸਥਾ ਵਿਚ ਮਿਲ ਬੈਠਕੇ ਵਿਚਾਰ ਕਰਕੇ ਹਲ ਕੀਤਾ ਜਾ ਸਕਦਾ ਹੈ| ਇਸ ਮੌਕੇ ਏ ਕੇ ਪਵਾਰ ਮੁੱਖ ਸਲਾਹਕਾਰ, ਅਮਿਤ ਮਰਵਾਹਾ, ਪਲਵਿੰਦਰ ਸਿੰਘ ਪੱਪੀ, ਭੁਪਿੰਦਰ ਸਿੰਘ ਸਭਰਵਾਲ, ਰਜਨੀਸ਼ ਸਿੰਘ, ਬਲਜੀਤ ਸਿੰਘ ਘੁਲਾਲ, ਚਰਨਕੰਵਲ ਸਿੰਘ, ਦਵਿੰਦਰ ਸਿੰਘ ਬੇਦੀ, ਚਰਨਜੀਤ ਸਿੰਘ ਹਨੀ, ਤਾਰਾ ਸਿੰਘ , ਆਈ ਡੀ ਸਿੰਘ, ਅਮਿਤ ਉਬਰਾਏ, ਨਰਿੰਦਰ ਸਿੰਘ, ਜਤਿੰਦਰ  ਆਨੰਦ, ਤੇਜਿੰਦਰ ਬਾਜਵਾ ਵੀ ਮੌਜੂਦ ਸਨ|

Leave a Reply

Your email address will not be published. Required fields are marked *