ਮੁਹਾਲੀ ਭਾਜਪਾ ਮੰਡਲ-2 ਦੀ ਮੀਟਿੰਗ ਆਯੋਜਿਤ

ਐਸ.ਏ.ਐਸ.ਨਗਰ, 14 ਅਗਸਤ (ਜਸਵਿੰਦਰ ਸਿੰਘ) ਮੁਹਾਲੀ ਭਾਜਪਾ ਮੰਡਲ-2 ਦੀ ਇੱਕ ਵਿਸ਼ੇਸ਼ ਮੀਟਿੰਗ ਜਿਲ੍ਹਾ ਦਫਤਰ ਫੇਜ਼ 11 ਵਿਖੇ ਜਿਲ੍ਹਾ ਜਨਰਲ ਸਕੱਤਰ ਏਕਤਾ ਨਾਗਪਾਲ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਮੁਹਾਲੀ ਵਿੱਚ ਹੋਣ ਵਾਲੀਆਂ ਨਗਰ ਨਿਗਮ ਦੀਆਂ ਚੋਣਾਂ ਬਾਰੇ ਵਿਚਾਰ ਚਰਚਾ ਕੀਤੀ ਗਈ|
ਇਸ ਮੌਕੇ ਏਕਤਾ ਨਾਗਪਾਲ ਨੇ ਕਿਹਾ ਕਿ ਸਥਾਨਕ ਆਗੂ ਆਪੋ ਆਪਣੇ ਵਾਰਡ ਦੇ ਵਸਨੀਕਾਂ ਦੇ ਘਰ-ਘਰ ਜਾ ਕੇ ਪਾਰਟੀ ਦੀਆਂ ਨੀਤੀਆਂ ਅਤੇ ਕੰਮਾਂ ਤੋਂ ਜਾਣੂ ਕਰਵਾਉਣ ਅਤੇ ਪਾਰਟੀ ਦੀ ਮਜਬੂਤੀ ਲਈ ਕੰਮ ਕਰਨ| ਇਸ ਮੌਕੇ ਮੰਡਲ-2 ਦੇ ਪ੍ਰਧਾਨ ਮਦਨ ਗ.ੋਇਲ ਅਤੇ ਜਨਰਲ ਸਕੱਤਰ ਸੰਜੀਵ ਜੋਸ਼ੀ ਨੇ ਉਨ੍ਹਾਂ ਨੂੰ ਭਰੋਸਾ ਦਵਾਇਆ ਕਿ ਉਹ ਪਾਰਟੀ ਵਲੋਂ ਚੁਣੇ ਗਏ ਉਮੀਦਵਾਰਾਂ ਨੂੰ ਜਿਤਾਉਣ ਲਈ ਆਪਣਾ ਪੂਰਾ ਸਹਿਯੋਗ ਦੇਣਗੇ|  ਇਸ ਮੌਕੇ ਮੰਡਲ ਇੰਚਾਰਜ ਮੈਡਮ ਪ੍ਰਵੇਸ਼ ਸ਼ਰਮਾ, ਹੁਸ਼ਿਆਰ ਚੰਦ ਸਿੰਗਲਾ, ਰਾਕੇਸ਼ ਰਾਣਾ, ਕੁਲਦੀਪ ਮੰਜੋਲਾ, ਕ੍ਰਿਸ਼ਨਾ, ਸੀਮਾ ਰਾਣੀ, ਜਤਿੰਦਰ ਗੋਇਲ, ਰਘੁਵੀਰ ਚੌਧਰੀ ਅਤੇ ਪ੍ਰੀਤਮ ਰਾਣਾ ਹਾਜਿਰ ਸਨ|   

Leave a Reply

Your email address will not be published. Required fields are marked *