ਮੁਹਾਲੀ ਮੇਰਾ ਆਪਣਾ ਸ਼ਹਿਰ, ਇੱਥੇ ਆ ਕੇ ਮਿਲਦੀ ਹੈ ਖੁਸ਼ੀ : ਦੀਪਕ ਆਨੰਦ

ਐਸ ਏ ਐਸ ਨਗਰ, 1ਜਨਵਰੀ (ਸ.ਬ.) ਮੁਹਾਲੀ ਮੇਰਾ ਆਪਣਾ ਸ਼ਹਿਰ ਹੈ ਅਤੇ ਇੱਥੇ ਆ ਕੇ ਮੈਨੂੰ ਜਿਹੜੀ ਖੁਸ਼ੀ ਮਿਲਦੀ ਹੈ ਉਸਨੂੰ ਸ਼ਬਦਾ ਵਿੱਚ ਬਿਆਨ ਕਰਨਾ ਔਖਾ ਹੈ| ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕੈਨੇਡਾ ਦੇ ਮਿਸੀਸਾਗਾ ਤੋਂ ਐਮ ਪੀ (ਅਤੇ ਕਨੇਡਾ ਜਾਣ ਤੋਂ ਪਹਿਲਾਂ ਮੁਹਾਲੀ ਦੇ ਵਸਨੀਕ ਰਹੇ) ਸ੍ਰੀ ਦੀਪਕ ਆਨੰਦ ਨੇ ਮੁਹਾਲੀ ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ ਵਲੋਂ ਉਹਨਾਂ ਦੇ ਸਨਮਾਨ ਸਮਾਗਮ ਮੌਕੇ ਸੰਬੋਧਨ ਕਰਦਿਆਂ ਕੀਤਾ| ਉਹਨਾਂ ਕਿਹਾ ਕਿ ਮੁਹਾਲੀ ਦੇ ਪ੍ਰਾਪਰਟੀ ਸਲਾਹਕਾਰਾਂ ਵਲੋਂ ਮੈਨੂੰ ਜੋ ਮਾਣ ਸਨਮਾਣ ਦਿਤਾ ਗਿਆ ਹੈ, ਉਸ ਲਈ ਮੈਂ ਉਹਨਾਂ ਦਾ ਰਿਣੀ ਰਹਾਂਗਾ| ਉਹਨਾਂ ਕਿਹਾ ਕਿ ਉਹ ਭਾਵੇਂ ਮਿਸੀਸਾਗਾ ਰਹਿੰਦੇ ਹਨ ਪਰ ਉਹਨਾਂ ਦਾ ਦਿਲ ਮੁਹਾਲੀ ਵਿੱਚ ਧੜਕਦਾ ਹੈ| ਮੁਹਾਲੀ ਵਿਚਂੋ ਉਹਨਾਂ ਨੂੰ ਬਹੁਤ ਸਨੇਹ ਮਿਲਿਆ ਹੈ| ਇੱਥੇ ਜਿਕਰਯੋਗ ਹੈ ਕਿ ਸ੍ਰੀ ਦੀਪਕ ਆਨੰਦ ਮੁਹਾਲੀ ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ ਦੇ ਖਜਾਨਚੀ ਸ੍ਰੀ ਜਤਿੰਦਰ ਆਨੰਦ ਦੇ ਚਾਚੇ ਦੇ ਪੁੱਤਰ ਹਨ|
ਐਮ ਪੀ ਸੀ ਏ ਦੇ ਜਨਰਲ ਸਕੱਤਰ ਸ੍ਰ. ਹਰਪ੍ਰੀਤ ਸਿੰਘ ਡਡਵਾਲ ਨੇ ਦੱਸਿਆ ਕਿ ਸ੍ਰੀ ਆਨੰਦ ਆਪਣੀ ਨਿੱਜੀ ਫੇਰੀ ਤੇ ਮੁਹਾਲੀ ਆਏਹੋਏ ਹਨ ਅਤੇ ਇਸ ਦੌਰਾਨ ਸੰਸਥਾ ਵਲੋਂ ਉਹਨਾਂ ਨੂੰ ਸਨਮਨਿਤ ਕਰਨ ਦਾ ਫੈਸਲਾ ਕੀਤਾ ਗਿਆ| ਜਿਸਦੇ ਤਹਿਤ ਐਸੋਸੀਏਸ਼ਨ ਦੇ ਪ੍ਰਧਾਨ ਸ੍ਰ. ਭੁਪਿੰਦਰ ਸਿੰਘ ਸਭਰਵਾਲ ਦੀ ਅਗਵਾਈ ਵਿੱਚ ਉਹਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਹੈ|
ਇਸ ਮੌਕੇ ਸੰਸਥਾ ਦੇ ਚੇਅਰਮੈਨ ਸ੍ਰੀ ਏ ਕੇ ਪਵਾਰ ਗੋਗੀ, ਮੁੱਖ ਸਰਪ੍ਰਸਤ ਸ੍ਰੀ ਹਰਜਿੰਦਰ ਸਿੰਘ ਧਵਨ, ਪ੍ਰਮੋਦ ਧਵਨ, ਦੀਪਕ ਉਬਰਾਏ, ਬਸੰਤ ਚੌਧਰੀ, ਰੋਬਿਨ, ਸੰਜੀਵ, ਮਨਜੀਤ ਸਿੰਘ, ਧਰਮਿੰਦਰ ਆਨੰਦ, ਵਿਕੀ ਅਤੇ ਹੋਰ ਵੱਡੀ ਗਿਣਤੀ ਮੈਂਬਰ ਹਾਜਿਰ ਸਨ|

Leave a Reply

Your email address will not be published. Required fields are marked *