ਮੁਹਾਲੀ ਵਿੱਚ ਅਨੁਸੂਚਿਤ ਜਾਤਾਂ ਦੀ ਜਨਗਣਨਾ ਮੁੜ ਕਰਵਾਉਣ ਦੀ ਮੰਗ

ਐਸ ਏ ਐਸ ਨਗਰ, 7 ਸਤੰਬਰ (ਸ.ਬ.) ਗਰੀਬ ਚੇਤਨਾ ਮੰਚ ਨੇ ਮੰਗ ਕੀਤੀ ਹੈ ਕਿ ਮੁਹਾਲੀ ਵਿੱਚ ਅਨੁਸੂਚਿਤ ਜਾਤਾਂ ਦੀ ਜਨਗਣਨਾ ਮੁੜ ਕਰਵਾਈ ਜਾਵੇ|
ਮੁੱਖ ਮੰਤਰੀ ਪੰਜਾਬ ਨੂੰ ਲਿਖੇ ਇਕ ਪੱਤਰ ਵਿੱਚ ਮੰਚ ਦੇ ਪ੍ਰਧਾਨ ਹਰਨੇਕ ਸਿੰਘ ਭੜੀ ਨੇ ਲਿਖਿਆ ਹੈ ਕਿ ਸਾਲ 2011 ਵਿੱਚ ਮੁਹਾਲੀ ਵਿਚ ਜਾਤੀ ਆਧਾਰ ਤੇ ਜਨਗਣਨਾ ਹੋਈ ਸੀ, ਜਿਸ ਵਿੱਚ ਮੁਹਾਲੀ ਵਿਚ ਰਹਿੰਦੇ ਐਸ ਸੀ ਲੋਕਾਂ ਦੀ ਆਬਾਦੀ 24936 ਦੱਸੀ ਗਈ ਸੀ| ਉਹਨਾਂ ਲਿਖਿਆ ਹੈ ਕਿ ਅਨੁਸੂਚਿਤ ਜਾਤੀ ਦੇ ਲੋਕਾਂ ਦੀ ਗਿਣਤੀ ਇਸ ਤੋਂ ਵੱਧ ਹੈ ਇਸ ਲਈ ਮੁਹਾਲੀ ਵਿਚ ਇਹ ਜਨਗਣਨਾ ਮੁੜ ਕੀਤੀ ਜਾਵੇ ਅਤੇ ਜਿਹੜੇ ਲੋਕਾਂ ਨੇ ਆਪਣੀ ਜਾਤੀ ਸਹੀ ਨਹੀਂ ਲਿਖਾਈ ਉਹਨਾਂ ਨੂੰ ਮਿਲਦੀਆਂ ਸਹੂਲਤਾਂ ਬੰਦ ਕੀਤੀਆਂ ਜਾਣ|

Leave a Reply

Your email address will not be published. Required fields are marked *