ਮੁਹਾਲੀ ਵਿੱਚ ਕਾਂਗਰਸ ਪਾਰਟੀ ਦੀ ੪ਾਨਦਾਰ ਜਿੱਤ, ਦੋ ਤਿਹਾਈ ਸੀਟਾਂ ਤੇ ਕਬਜਾ, ਜੀਤੀ ਸਿੱਧੂ ਦਾ ਮੇਅਰ ਬਣਨਾ ਤੈਅ ਆਜਾਦ ਗਰੁੱਪ ਦੇ ਮੁਖੀ ਕੁਲਵੰਤ ਸਿੰਘ 267 ਵੋਟਾਂ ਨਾਲ ਹਾਰੇ, ਅਕਾਲੀ ਦਲ ਅਤੇ ਭਾਜਪਾ ਦਾ ਸਫਾਇਆ

ਐਸ ਏ ਐਸ ਨਗਰ, 18 ਫਰਵਰੀ (ਸ.ਬ.) ਨਗਰ ਨਿਗਮ ਚੋਣਾਂ ਦੇ ਅੱਜ ਐਲਾਨੇ ਗਏ ਨਤੀਜਿਆਂ ਵਿੱਚ ਵੱਡਾ ਉਲਟਫੇਰ ਹੋਇਆ ਹੈ। ਆਜਾਦ ਗਰੁੱਪ ਦੇ ਮੁਖੀ ਅਤੇ ਸਾਬਕਾ ਮੇਅਰ ਸzy ਕੁਲਵੰਤ ਸਿੰਘ ਕਾਂਗਰਸ ਪਾਰਟੀ ਦੇ ਉਮੀਦਵਾਰ ਅਤੇ ਸਾਬਕਾ ਕੌਂਸਲਰ ਸzy ਅਮਰੀਕ ਸਿੰਘ ਸੋਮਲ ਹੱਥੋਂ ਚੋਣ ਹਾਰ ਗਏ ਹਨ। ਇਸ ਦੌਰਾਨ ਕਾਂਗਰਸ ਪਾਰਟੀ ਨੂੰ ਦੋ ਤਿਹਾਈ ਦੇ ਲਗਭਗ ਬਹੁਮਤ ਮਿਲ ਗਿਆ ਹੈ ਅਤੇ ਕਾਂਗਰਸ ਪਾਰਟੀ ਦੇ ਮੇਅਰ ਦੇ ਅਹੁਦੇ ਦੇ ਦਾਅਵੇਦਾਰ ਅਤੇ ਕੈਬਿਨਟ ਮੰਤਰੀ ਸzy ਬਲਬੀਰ ਸਿੰਘ ਸਿੱਧੂ ਦੇ ਭਰਾ ਅਮਰਜੀਤ ਸਿੰਘ ਜੀਤੀ ਸਿੱਧੂ ਵੀ ਚੋਣ ਜਿੱਤ ਗਏ ਹਨ ਅਤੇ ਉਹਨਾਂ ਦਾ ਮੇਅਰ ਬਣਨਾ ਲਗਭਗ ਤੈਅ ਹੋ ਗਿਆ ਹੈ।

ਇਹਨਾਂ ਚੋਣਾਂ ਦੌਰਾਨ ਅਕਾਲੀ ਦਲ ਅਤੇ ਭਾਜਪਾ ਦਾ ਪੂਰੀ ਤਰ੍ਹਾਂ ਸਫਾਇਆ ਹੋ ਗਿਆ ਹੈ। ਆਮ ਆਦਮੀ ਪਾਰਟੀ ਵਲੋਂ ਸਾਬਕਾ ਮੇਅਰ ਸzy ਕੁਲਵੰਤ ਸਿੰਘ ਦੀ ਅਗਵਾਈ ਵਾਲੇ ਆਜਾਦ ਗਰੁੱਪ ਨੂੰ ਸਮਰਥਨ ਦਿੱਤਾ ਗਿਆ ਸੀ। ਆਜਾਦ ਗਰੁੱਪ ਦੇ ਉਮੀਦਵਾਰ 8 ਸੀਟਾਂ ਜਿੱਤਣ ਵਿੱਚ ਕਾਮਯਾਬ ਰਹੇ ਹਨ।

ਇਸ ਵਾਰ ਵੱਡੀ ਗਿਣਤੀ ਵਿੱਚ ਨਵੇਂ ਚਿਹਰਿਆਂ ਨੂੰ ਜਿੱਤ ਹਾਸਿਲ ਹੋਈ ਹੈ। ਪਿਛਲੀ ਵਾਰ ਦੇ ਨਗਰ ਨਿਗਮ ਦੇ ਕੌਂਸਲਰਾਂ ਵਿੱਚੋਂ ਜਸਪ੍ਰੀਤ ਕੌਰ, ਮਨਜੀਤ ਸਿੰਘ ਸੇਠੀ, ਰਜਿੰਦਰ ਸਿੰਘ ਰਾਣਾ, ਕੁਲਜੀਤ ਸਿੰਘ ਬੇਦੀ, ਰਾਜਰਾਨੀ ਜੈਨ, ਰਿ੪ਵ ਜੈਨ, ਜਸਬੀਰ ਸਿੰਘ ਮਣਕੂ, ਰਵਿੰਦਰ ਸਿੰਘ ਬਿੰਦਰਾ, ਰਮਨਪ੍ਰੀਤ ਕੌਰ ਕੁੰਭੜਾ, ਸੁਖਦੇਵ ਸਿੰਘ ਪਟਵਾਰੀ, ਸਰਬਜੀਤ ਸਿੰਘ, ਕਰਮਜੀਤ ਕੌਰ, ਕੁਲਵੰਤ ਕੌਰ, ਅਮਰੀਕ ਸਿੰਘ ਸੋਮਲ, ਸੁਮਨ, ਨਰੈਣ ਸਿੰਘ ਸਿੱਧੂ ਅਤੇ ਚੋਣ ਜਿੱਤਣ ਵਿੱਚ ਕਾਮਯਾਬ ਰਹੇ ਹਨ ਅਤੇ 33 ਸੀਟਾਂ ਤੇ ਨਵੇਂ ਚਿਹਰੇ ਨਜਰ ਆਉਣੇ ਹਨ। ਇਹਨਾਂ ਨਵੇਂ ਚਿਹਰਿਆਂ ਵਿੱਚ ਸਾਬਕਾ ਕੌਂਸਲਰ ਪਰਵਿੰਦਰ ਕੌਰ ਸੋਹਾਣਾ ਦੀ ਪਤਨੀ ਹਰਜਿੰਦਰ ਕੌਰ ਸੋਹਾਣਾ, ਸਤਵੀਰ ਸਿੰਘ ਧਨੋਆ ਦੀ ਪਤੀ ਕੁਲਦੀਪ ਕੌਰ ਧਨੋਆ ਦੇ ਨਾਮ ਵੀ ੪ਾਮਿਲ ਹਨ।

ਜਾਰੀ ਨਤੀਜਿਆਂ ਅਨੁਸਾਰ ਵਾਰਡ ਨੰਬਰ 1 ਤੋਂ ਜਸਪ੍ਰੀਤ ਕੌਰ, ਵਾਰਡ ਨੰਬਰ 2 ਤੋਂ ਸਾਬਕਾ ਡਿਪਟੀ ਮੇਅਰ ਮਨਜੀਤ ਸਿੰਘ ਸੇਠੀ, ਵਾਰਡ ਨੰਬਰ 3 ਤੋਂ ਦਵਿੰਦਰ ਕੌਰ ਵਾਲੀਆ, ਵਾਰਡ ਨੰਬਰ 4 ਤੋਂ ਰਜਿੰਦਰ ਸਿੰਘ ਰਾਣਾ, ਵਾਰਡ ਨੰਬਰ 5 ਤੋਂ ਰੁਪਿੰਦਰ ਕੌਰ ਰੀਨਾ, ਵਾਰਡ ਨੰਬਰ 6 ਤੋਂ ਜਸਪ੍ਰੀਤ ਸਿੰਘ ਗਿਲ, ਵਾਰਡ ਨੰਬਰ 7 ਤੋਂ ਬਲਜੀਤ ਕੌਰ, ਵਾਰਡ ਨੰਬਰ 8 ਤੋਂ ਕੁਲਜੀਤ ਸਿੰਘ ਬੇਦੀ, ਵਾਰਡ ਨੰਬਰ 9 ਤੋਂ ਬਲਰਾਜ ਕੌਰ ਧਾਲੀਵਾਲ, ਵਾਰਡ ਨੰਬਰ 10 ਤੋਂ ਅਮਰਜੀਤ ਸਿੰਘ ਜੀਤੀ ਸਿੱਧੂ, ਵਾਰਡ ਨੰਬਰ 11 ਤੋਂ ਅਨੁਰਾਧਾ ਆਨੰਦ, ਵਾਰਡ ਨੰਬਰ 12 ਤੋਂ ਪਰਮਜੀਤ ਸਿੰਘ ਹੈਪੀ, ਵਾਰਡ ਨੰਬਰ 13 ਤੋਂ ਨਮਰਤਾ ਸਿੰਘ ਢਿੱਲੋਂ, ਵਾਰਡ ਨੰਬਰ 14 ਤੋ ਕਮਲਜੀਤ ਸਿੰਘ ਬੰਨੀ, ਵਾਰਡ ਨੰਬਰ 15 ਤੋਂ ਨਿਰਮਲ ਕੌਰ, ਵਾਰਡ ਨੰਬਰ 16 ਤੋਂ ਨਰਪਿੰਦਰ ਸਿੰਘ ਰੰਗੀ, ਵਾਰਡ ਨੰਬਰ 17 ਤੋਂ ਰਾਜਬੀਰ ਕੌਰ ਗਿਲ, ਵਾਰਡ ਨੰਬਰ 18 ਤੋਂ ਕੁਲਵੰਤ ਸਿੰਘ ਕਲੇਰ, ਵਾਰਡ ਨੰਬਰ 19 ਤੋਂ ਰਾਜਰਾਨੀ ਜੈਨ, ਵਾਰਡ ਨੰਬਰ 20 ਤੋਂ ਸਾਬਕਾ ਸੀਨੀਅਰ ਡਿਪਟੀ ਮੇਅਰ ਰਿ੪ਵ ਜੈਨ, ਵਾਰਡ ਨੰਬਰ 21 ਤੋਂ ਹਰ੪ਪ੍ਰੀਤ ਕੌਰ ਭੰਮਰਾ, ਵਾਰਡ ਨੰਬਰ 22 ਤੋਂ ਜਸਬੀਰ ਸਿੰਘ ਮਣਕੂ, ਵਾਰਡ ਨੰਬਰ 23 ਤੋਂ ਜਤਿੰਦਰ ਕੌਰ, ਵਾਰਡ ਨੰਬਰ 24 ਤੋਂ ਚਰਨ ਸਿੰਘ ਅਤੇ ਵਾਰਡ ਨੰਬਰ 25 ਤੋਂ ਮਨਜੀਤ ਕੌਰ ਜੇਤੂ ਰਹੇ ਹਨ।

ਵਾਰਡ ਨੰਬਰ 26 ਤੋਂ ਰਵਿੰਦਰ ਸਿੰਘ ਬਿੰਦਰਾ, ਵਾਰਡ ਨੰਬਰ 27 ਤੋਂ ਪਰਵਿੰਦਰ ਕੌਰ, ਵਾਰਡ ਨੰਬਰ 28 ਤੋਂ ਰਮਨਪ੍ਰੀਤ ਕੌਰ ਕੁੰਭੜਾ, ਵਾਰਡ ਨੰਬਰ 29 ਤੋਂ ਕੁਲਦੀਪ ਕੌਰ ਧਨੋਆ, ਵਾਰਡ ਨੰਬਰ 30 ਤੋਂ ਵਿਨੀਤ ਮਲਿਕ, ਵਾਰਡ ਨੰਬਰ 31 ਤੋਂ ਕੁਲਜਿੰਦਰ ਕੌਰ ਵਾਛਲ, ਵਾਰਡ ਨੰਬਰ 32 ਤੋਂ ਹਰਜੀਤ ਸਿੰਘ ਘੋਲੂ, ਵਾਰਡ ਨੰਬਰ 33 ਤੋਂ ਹਰਜਿੰਦਰ ਕੌਰ ਕੁੰਭੜਾ, ਵਾਰਡ ਨੰਬਰ 34 ਤੋਂ ਸੁਖਦੇਵ ਸਿੋੰਘ ਪਟਵਾਰੀ, ਵਾਰਡ ਨੰਬਰ 35 ਤੋਂ ਅਰੁਣਾ ੪ਰਮਾ, ਵਾਰਡ ਨੰਬਰ 36 ਤੋਂ ਪ੍ਰਮੋਦ ਮਿਤਰਾ, ਵਾਰਡ ਨੰਬਰ 37 ਤੋਂ ਗੁਰਪ੍ਰੀਤ ਕੌਰ, ਵਾਰਡ ਨੰਬਰ 38 ਤੋਂ ਸਰਬਜੀਤ ਸਿੰਘ ਸਮਾਣਾ, ਵਾਰਡ ਨੰਬਰ 39 ਤੋਂ ਕਰਮਜੀਤ ਕੌਰ, ਵਾਰਡ ਨੰਬਰ 40 ਤੋਂ ਸੁੱਚਾ ਸਿੰਘ ਕਲੌੜ, ਵਾਰਡ ਨੰਬਰ 41 ਤੋਂ ਕੁਲਵੰਤ ਕੌਰ, ਵਾਰਡ ਨੰਬਰ 42 ਤੋਂ ਅਮਰੀਕ ਸਿੰਘ ਸੋਮਲ, ਵਾਰਡ ਨੰਬਰ 43 ਤੋਂ ਹਰਵਿੰਦਰ ਕੌਰ, ਵਾਰਡ ਨੰਬਰ 44 ਤੋਂ ਜਗਦੀ੪ ਸਿੰਘ ਜੱਗਾ, ਵਾਰਡ ਨੰਬਰ 45 ਤੋਂ ਮੀਨਾ ਕੌਂਡਲ, ਵਾਰਡ ਨੰਬਰ 46 ਤੋਂ ਰਵਿੰਦਰ ਸਿੰਘ, ਵਾਰਡ ਨੰਬਰ 47 ਤੋਂ ਸੁਮਨ, ਵਾਰਡ ਨੰਬਰ 48 ਤੋਂ ਨਰੈਣ ਸਿੰਘ ਸਿੱਧੂ, ਵਾਰਡ ਨੰਬਰ 49 ਤੋਂ ਗੁਰਪ੍ਰੀਤ ਕੌਰ ਅਤੇ ਵਾਰਡ ਨੰਬਰ 50 ਤੋਂ ਗੁਰਮੀਤ ਕੌਰ ਜੇਤੂ ਰਹੇ ਹਨ।

ਨਤੀਜਿਆਂ ਦਾ ਐਲਾਨ ਹੁੰਦਿਆਂ ਹੀ ਜੇਤੂ ਉਮੀਦਵਾਰਾਂ ਦੇ ਸਮਰਥਕਾਂ ਵਲੋਂ ਜ੪ਨ ਮਣਾਉਣੇ ੪ੁਰੂ ਕਰ ਦਿੱਤੇ ਸਨ ਅਤੇ ਢੋਲ ਢਮੱਕੇ ਨਾਲ ਜੇਤੂ ਉਮੀਦਵਾਰਾਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਸਨ। ਇਸਦੇ ਨਾਲ ਹੀ ਜੇਤੂ ਉਮੀਦਵਾਰਾਂ ਵਲੋਂ ਆਪਣੇ ਸਮਰਥਕਾਂ ਨਾਲ ਗਾਜੇ ਵਾਜੇ ਦੇ ਨਾਲ ਜਲੂਸ ਵੀ ਕੱਢੇ ਗਏ ਹਨ।

Leave a Reply

Your email address will not be published. Required fields are marked *