ਮੁਹਾਲੀ ਸ਼ਹਿਰ ਦੇ ਜੰਮਪਲ ਏ ਆਈ ਜੀ ਹਰਗੋਬਿੰਦ ਸਿੰਘ ਨੂੰ ਮਿਲੇਗਾ ਰਾਸ਼ਟਰਪਤੀ ਮੈਡਲ

ਮੁਹਾਲੀ ਸ਼ਹਿਰ ਦੇ ਜੰਮਪਲ ਏ ਆਈ ਜੀ ਹਰਗੋਬਿੰਦ ਸਿੰਘ ਨੂੰ ਮਿਲੇਗਾ ਰਾਸ਼ਟਰਪਤੀ ਮੈਡਲ
ਇਸਤੋਂ ਪਹਿਲਾਂ ਪਿਤਾ ਅਤੇ ਵੱਡੇ ਭਰਾ ਨੂੰ ਵੀ ਮਿਲ ਚੁੱਕਿਆ ਹੈ ਰਾਸ਼ਟਰਪਤੀ ਮੈਡਲ
ਐਸ.ਏ.ਐਸ.ਨਗਰ, 14 ਅਗਸਤ (ਸ.ਬ.) ਪੰਜਾਬ ਪੁਲੀਸ ਦੇ ਵਿਜੀਲੈਂਸ ਵਿਭਾਗ ਦੇ ਏ ਆਈ ਜੀ ਅਤੇ ਮੁਹਾਲੀ ਸ਼ਹਿਰ ਦੇ ਜੰਮਪਲ ਸ੍ਰ. ਹਰਗੋਬਿੰਦ ਸਿੰਘ ਨੂੰ ਵਿਸ਼ੇਸ਼ ਸੇਵਾ ਲਈ ਰਾਸ਼ਟਰਪਤੀ ਮੈਡਲ ਦਿੱਤਾ ਜਾਵੇਗਾ| ਸ੍ਰ. ਹਰਗੋਬਿੰਦ ਸਿੰਘ ਇਸ ਵੇਲੇ                     ਏ ਆਈ ਜੀ ਵਿਜੀਲੈਂਸ ਫਲਾਇੰਗ ਸਕੁਐਡ ਮੁਹਾਲੀ ਵਿਖੇ ਤੈਨਾਤ ਹਨ| 
ਮੁਹਾਲੀ ਦੇ ਫੇਜ਼ 7 ਦੇ ਵਸਨੀਕ ਸ੍ਰ. ਹਰਗੋਬਿੰਦ ਸਿੰਘ ਪੁਲੀਸ ਪਰਿਵਾਰ ਨਾਲ ਹੀ ਸੰਬੰਧ ਰੱਖਦੇ ਹਨ ਅਤੇ ਉਹਨਾਂ ਤੋਂ ਪਹਿਲਾਂ ਉਹਨਾਂ ਦੇ ਪਿਤਾ ਅਤੇ ਵੱਡੇ ਭਰਾ ਨੂੰ ਵੀ ਵਧੀਆ                  ਸੇਵਾਵਾਂ ਲਈ ਰਾਸ਼ਟਰਪਤੀ ਮੈਡਲ ਮਿਲ ਚੁੱਕਿਆ ਹੈ| ਉਹਨਾਂ ਦੇ ਪਿਤਾ ਸ੍ਰ. ਬਲਕਾਰ ਸਿੰਘ ਡੀ ਐਸ ਪੀ ਦੇ ਅਹੁਦੇ ਤੋਂ ਰਿਟਾਇਰ ਹੋਏ ਸਨ ਅਤੇ ਉਹਨਾਂ ਨੂੰ 1983 ਵਿਚ ਰਾਸ਼ਟਰਪਤੀ ਮੈਡਲ ਮਿਲਿਆ ਸੀ| ਉਹਨਾਂ ਦੇ ਵੱਡੇ ਭਰਾ ਸ੍ਰ. ਰਾਮ ਸਿੰਘ (ਇੰਸਪੈਕਟਰ ਲੁਧਿਆਣਾ ਪੁਲੀਸ) ਨੂੰ ਵੀ ਦੋ ਵਾਰ ਮੈਡਲ ਮਿਲ ਚੁੱਕਿਆ ਹੈ| ਸ੍ਰ. ਹਰਗੋਬਿੰਦ ਸਿੰਘ ਦਾ ਬੇਟਾ ਵੀ ਪੰਜਾਬ ਪੁਲੀਸ ਵਿੱਚ ਹੈ| 
ਸ੍ਰ. ਹਰਗੋਬਿੰਦ ਸਿੰਘ ਸ਼ਹਿਰ ਵਾਸੀਆਂ ਲਈ ਜਾਣਿਆ ਪਹਿਚਾਨਿਆ ਚਿਹਰਾ ਹਨ| ਉਹ ਕਈ ਸਾਲ ਪਹਿਲਾਂ ਮੁਹਾਲੀ ਦੇ ਡੀ ਐਸ ਪੀ ਵਜੋਂ ਵੀ ਸੇਵਾ ਨਿਭਾ ਚੁੱਕੇ ਹਨ| ਮੁਹਾਲੀ ਤੋਂ ਇਲਾਵਾ ਉਹ ਗਿੱਦੜਬਾਹਾ, ਫਾਜਿਲਕਾ, ਮਾਨਸਾ, ਡੇਰਾ ਬਾਬਾ ਨਾਨਕ ਦੇ ਡੀ ਐਸ ਪੀ ਵੀ ਰਹੇ ਹਨ| 
ਇਸਤੋਂ ਇਲਾਵਾ ਉਹ ਮੁਹਾਲੀ ਵਿੱਚ ਐਸ ਪੀ ਵਿਜੀਲੈਂਸ ਫਲਾਇੰਗ ਸਕਵੈਡ ਦੀ ਜਿੰਮੇਵਾਰੀ ਵੀ ਨਿਭਾ ਚੁੱਕੇ ਹਨ ਅਤੇ ਉਹਨਾਂ ਵਲੋਂ ਵੱਡੇ ਪੱਧਰ ਤੇ ਭ੍ਰਿਸ਼ਟ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਖਿਲਾਫ ਕੀਤੀ ਗਈ ਕਾਰਵਾਈ ਕਾਰਨ ਉਹਨਾਂ ਦੇ ਨਾਮ ਦਾ ਇੰਨਾ ਦਬਦਬਾ ਹੈ ਕਿ ਉਹਨਾਂ ਦਾ ਨਾਮ ਸੁਣਦਿਆਂ ਹੀ ਭ੍ਰਿਸ਼ਟ ਅਫਸਰਾਂ ਨੂੰ ਕੰਬਨੀ ਛਿੜ ਜਾਂਦੀ ਹੈ|

Leave a Reply

Your email address will not be published. Required fields are marked *