ਮੁਹਾਲੀ ਸ਼ਹਿਰ ਨੂੰ ਪਲਾਸਟਿਕ ਮੁਕਤ ਕਰਨ ਲਈ ਸਹਿਯੋਗ ਕਰਨ ਸ਼ਹਿਰਵਾਸੀ : ਡੀ. ਕਮਲ ਗਰਗ

ਐਸ.ਏ.ਐਸ ਨਗਰ, 2 ਅਕਤੂਬਰ (ਆਰ.ਪੀ.ਵਾਲੀਆ) ਨਗਰ ਨਿਗਮ ਮੁਹਾਲੀ ਵੱਲੋਂ ਸਵੱਛ ਭਾਰਤ ਸਰਵੇਖਣ 2021 ਅਧੀਨ ਚਲਾਏ ਗਏ ਸਫਾਈ ਪੰਦਰਵਾੜੇ ਦੇ ਆਖਰੀ ਦਿਨ ਸਥਾਨਕ ਫੇਜ਼-4 ਦੇ ਬੋਗਨ ਵਿਲੀਆ ਪਾਰਕ ਵਿੱਚ ਗਾਂਧੀ ਜੈਯੰਤੀ ਅਤੇ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਲਾਲ ਬਹਾਦੁਰ ਸ਼ਾਸਤਰੀ ਦੇ ਜਨਮ ਦਿਨ ਨੂੰ ਸਮਰਪਿਤ ਪ੍ਰੋਗਰਾਮ ਦੌਰਾਨ ਇਸ ਮੁਹਿੰਮ ਦਾ ਸਮਾਪਨ ਕੀਤਾ ਗਿਆ| ਇਸ ਮੌਕੇ ਲਾਇਨਜ਼ ਕਲੱਬ ਮੁਹਾਲੀ ਦੇ ਪ੍ਰਧਾਨ ਜਤਿੰਦਰ ਸਿੰਘ ਸਹਿਦੇਵ, ਮਾਰਕੀਟ ਵੈਲਫੇਅਰ ਐਸੋਸੀਏਸ਼ਨ ਅਤੇ ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨ ਦੇ ਮੈਂਬਰ, ਭਾਈ ਘਨਈਆ ਵੈਲਫੇਅਰ ਸੁਸਾਇਟੀ ਫੇਜ਼-5 ਦੇ ਅਹੁਦੇਦਾਰਾਂ ਅਤੇ ਸ੍ਰੀਮਤੀ ਮੰਜੁਲਾ ਪਰਸਨ ਚੇਤਸ ਐਨ.ਜੀ.ਓ. ਦੇ ਨੁਮਾਇੰਦੇ ਵੀ ਹਾਜਿਰ ਹੋਏ| 
ਇਸ ਮੌਕੇ ਨਗਰ ਨਿਗਮ ਦੇ ਕਮਿਸ਼ਨਰ ਸ੍ਰੀ. ਕਮਲ ਕੁਮਾਰ ਗਰਗ ਨੇ ਸ਼ਹਿਰ ਨਿਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਮੁਹਾਲੀ ਸ਼ਹਿਰ ਨੂੰ ਪਲਾਸਟਿਕ ਮੁਕਤ ਬਣਾਉਣ ਵਿੱਚ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਵੇ ਅਤੇ ਗਿੱਲਾ ਅਤੇ ਸੁੱਕਾ ਕੂੜਾ ਵੱਖ-ਵੱਖ ਕੂੜੇਦਾਨਾਂ ਵਿੱਚ ਇਕੱਤਰ ਕਰ ਹੀ ਦਿੱਤਾ ਜਾਵੇ| ਉਹਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਸਵੱਛ ਸਰਵੇਖਣ 2021 ਨੂੰ ਮੁੱਖ ਰੱਖਦਿਆਂ ਸ਼ਹਿਰ ਨੂੰ ਸਾਫ-ਸੁਥਰਾ ਅਤੇ ਸੁੰਦਰ ਬਣਾਉਣ ਲਈ ਨਗਰ ਨਿਗਮ ਨੂੰ ਪੂਰਾ ਸਹਿਯੋਗ ਦਿੱਤਾ ਜਾਵੇ|
ਇਸ ਮੌਕੇ ਸ੍ਰੀ ਗਰਗ ਵਲੋਂ ਸ਼ਹਿਰ ਵਿੱਚ ਵੇਸਟ ਕੁਲੈਕਸ਼ਨ ਅਤੇ ਸਫਾਈ ਦਾ ਕੰਮ ਕਰਨ ਵਾਲੇ 8 ਮੁਲਾਜ਼ਮਾ ਨੂੰ  ਵਧੀਆ ਕੰਮ ਕਰਨ ਤੇ ਇਨਾਮ ਵਜੋਂ   2100/-ਰੁਪਏ ਪ੍ਰਤੀ ਮੁਲਾਜ਼ਮ ਚੈੱਕ ਭੇਂਟ ਕੀਤੇ ਗਏ| ਇਸਦੇ ਨਾਲ ਹੀ ਸ੍ਰੀ ਗਰਗ ਵਲੋਂ ਪਰਸਨ ਚੇਤਸ ਸਮਾਜਸੇਵੀ ਸੰਸਥਾ ਨੂੰ ਅਖਬਾਰਾਂ ਦੀ ਰੱਦੀ ਦਿੱਤੀ ਗਈ ਤਾਂ ਜੋ ਪਲਾਸਟਿਕ ਲਿਫਾਫਿਆਂ ਦੀ ਥਾਂ ਅਖਬਾਰਾਂ ਦੇ ਲਿਫਾਫੇ ਬਣਾ ਕੇ ਦੁਕਾਨਦਾਰਾਂ ਨੂੰ ਵੰਡੇ ਜਾ ਸਕਣ| ਇਸ ਦੌਰਾਨ ਸੰਸਥਾ ਵੱਲੋਂ ਲਾਈਨਜ਼ ਸਰਵਿਸ ਦੀਆਂ ਮਹਿਲਾ ਮੁਲਾਜ਼ਮਾਂ ਨੂੰ ਸਨੈਟਰੀ ਪੈਡ ਵੀ ਵੰਡੇ ਗਏ| 
ਇਸ ਮੌਕੇ ਨਗਰ ਨਿਗਮ ਵੱਲੋਂ 11 ਟੀਮਾਂ ਬਣਾ ਕੇ ਸ਼ਹਿਰ ਵਿੱਚੋਂ ਪਲਾਸਟਿਕ ਕੂੜਾ ਇਕੱਤਰ ਕੀਤਾ ਜਾਵੇਗਾ ਅਤੇ ਇਕੱਤਰ ਕੀਤਾ ਪਲਾਸਟਿਕ ਕੂੜਾ ਪਰਸਨ ਸੰਸਥਾ ਨੂੰ ਦਿੱਤਾ ਜਾਵੇਗਾ ਤਾਂ ਜੋ ਸੰਸਥਾ ਵੱਲੋਂ ਪਲਾਸਟਿਕ ਵੇਸਟ ਨੂੰ ਰੀ-ਸਾਈਕਲ ਕਰਵਾ ਕੇ ਇਸ ਨਾਲ ਘਰੇਲੂ ਕੰਮਾਂ ਵਿੱਚ ਵਰਤੇ ਜਾਣ ਵਾਲਾ ਸਮਾਨ ਤਿਆਰ ਕਰਵਾਇਆ ਜਾਵੇ| ਨਗਰ ਨਿਗਮ ਦੇ ਬੁਲਾਰੇ ਨੇ ਦੱਸਿਆ ਕਿ ਨਿਗਮ ਵਲੋਂ ਇਸ ਦੌਰਾਨ ਸ਼ਹਿਰ ਦੇ ਵੱਖ-ਵੱਖ ਕੂੜਾ ਕੁਲੈਕਸ਼ਨ ਸਥਾਨਾਂ ਤੇ ਦਰਖਤ ਵੀ ਲਗਾਏ ਜਾ ਰਹੇ ਹਨ| 
ਇਸ ਮੌਕੇ ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਡਾ.ਕਨੂੰ ਥਿੰਦ, ਹੈਲਥ ਅਫਸਰ ਡਾ. ਤਮੰਨ ਐਸ. ਈ. ਸ੍ਰੀ ਮੁਕੇਸ਼ ਗਰਗ, ਸਹਾਇਕ ਕਮਿਸ਼ਨਰ ਸ੍ਰ. ਸੁਰਜੀਤ ਸਿੰਘ, ਐਕਸੀਅਨ ਸ੍ਰ. ਨਰਿੰਦਰ ਸਿੰਘ ਦਾਲਮ, ਸਕੱਤਰ ਸ੍ਰੀ. ਰਣਜੀਵ ਕੁਮਾਰ, ਐਕਸੀਅਨ ਸ੍ਰ. ਹਰਪ੍ਰੀਤ ਸਿੰਘ, ਐਕਸੀਅਨ ਸ੍ਰੀਮਤੀ ਅਵਨੀਤ ਕੌਰ, ਐਸ. ਡੀ.ਓ. ਸ੍ਰੀਮਤੀ ਨੀਲਮ ਮਹਿਮੀ, ਸੁਪਰਡੈਂਟ ਜਸਵਿੰਦਰ ਸਿੰਘ ਅਤੇ ਸਤਵੀਰ ਕੌਰ, ਸੈਨੀਟੇਸ਼ਨ ਬਰਾਂਚ ਦੇ ਚੀਫ ਸੈਨੇਟਰੀ ਇੰਸਪੈਕਟਰ ਸ੍ਰ. ਹਰਵੰਤ ਸਿੰਘ, ਸਰਬਜੀਤ ਸਿੰਘ, ਸ੍ਰ. ਰਜਿੰਦਰਪਾਲ ਸਿੰਘ, ਸ੍ਰੀ ਸ਼ਾਮ ਲਾਲ ਅਤੇ ਨਗਰ ਨਿਗਮ ਦਾ ਹੋਰ ਸਟਾਫ ਹਾਜ਼ਿਰ ਸੀ|

Leave a Reply

Your email address will not be published. Required fields are marked *