ਮੁਹਾਲੀ ਸਿਟੀਜਨ ਵੈਲਫੇਅਰ ਕੌਂਸਲ ਫੇਜ਼ 11 ਦੀ ਮੀਟਿੰਗ ਹੋਈ

ਐਸ ਏ ਐਸ ਨਗਰ, 2 ਅਗਸਤ (ਸ.ਬ.) ਮੁਹਾਲੀ ਸਿਟੀਜਨ ਵੈਲਫੇਅਰ ਕੌਂਸਲ ਫੇਜ਼-11 ਦੀ ਮੀਟਿੰਗ ਪ੍ਰਧਾਨ ਸ੍ਰ. ਕੁਲਵਿੰਦਰ ਸਿੰਘ ਦੀ ਅਗਵਾਈ ਵਿੱਚ ਫੇਜ਼-11 ਵਿਖੇ ਹੋਈ, ਜਿਸ ਵਿੱਚ ਵੱਖ ਵੱਖ ਮੁਦਿਆਂ ਉੱਪਰ ਚਰਚਾ ਕੀਤੀ ਗਈ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਕੌਂਸਲ ਦੇ ਜਨਰਲ ਸਕੱਤਰ ਸ੍ਰ. ਜਗਦੀਸ਼ ਸਿੰਘ ਨੇ ਦੱਸਿਆ ਕਿ ਇਸ ਮੌਕੇ ਵੱਖ ਵੱਖ ਮਤੇ ਪਾ ਕੇ ਮੰਗ ਕੀਤੀ ਗਈ ਕਿ ਸਰਕਾਰੀ ਡਿਸਪੈਂਸਰੀ ਫੇਜ਼ 11 ਵਿੱਚ ਚੌਂਕੀਦਾਰ ਰੱਖਿਆ ਜਾਵੇ, ਨੇਬਰ ਹੁਡ ਪਾਰਕ ਫੇਜ਼ 11 ਵਿੱਚ ਲਾਈਬ੍ਰੇਰੀ ਨੂੰ ੰਚਾਲੂ ਕੀਤਾ ਜਾਵੇ, ਸੀਵਰੇਜ ਲਾਈਨ ਨੂੰ ਸਾਫ ਕੀਤਾ ਜਾਵੇ, ਕੋਠੀ ਨੰਬਰ 299-300 ਅਤੇ 534-556 ਦੇ ਸਾਹਮਣੇ ਬਣੇ ਪਾਰਕਾਂ ਦੀਆਂ ਗ੍ਰਿਲਾਂ ਨੂੰ ਅੰਦਰ ਕਰਕੇ ਪਾਰਕਿੰਗ ਲਈ ਸਪੇਸ ਵਧਾਈ ਜਾਵੇ, ਬਿਜਲੀ ਪਾਣੀ ਦੇ ਵਧੇ ਰੇਟ ਵਾਪਸ ਲਏ ਜਾਣ, ਆਵਾਰਾ ਡੰਗਰਾਂ ਤੇ ਕੁੱਤਿਆਂ ਨੂੰ ਕਾਬੂ ਕੀਤਾ ਜਾਵੇ, ਘਾਹ ਫੂਸ ਅਤੇ ਜੰਗਲੀ ਬੂਟੀ ਸਾਫ ਕਰਵਾਈ ਜਾਵੇ| ਇਸ ਮੌਕੇ ਜਸਵੀਰ ਸਿੰਘ ਜਾਫਰਾ, ਰਣਜੀਤ ਸਿੰਘ ਮਾਨ, ਸੁਰਜੀਤ ਸਿੰਘ ਮਠਾਰੂ, ਸੁਰਿੰਦਰ ਸਿੰਘ, ਜਸਰਾਜ ਸਿੰਘ ਸੋਨੂੰ, ਹਰਪਾਲ ਸਿੰਘ, ਜੋਗਿੰਦਰ ਸਿੰਘ, ਰਣਜੀਤ ਸਿੰਘ ਢਿੱਲੋਂ, ਹਰਦੇਵ ਸਿੰਘ, ਕਰਨੈਲ ਸਿੰਘ ਅਤੇ ਹਰਜੀਤ ਸਿੰਘ ਵੀ ਮੌਜੂਦ ਸਨ|

Leave a Reply

Your email address will not be published. Required fields are marked *