ਮੁਹਾਲੀ ਜ਼ਿਲ੍ਹੇ ਵਿੱਚ ਰਜਿਸਟਰਡ ਵਪਾਰਕ ਵਾਹਨਾਂ ਦਾ ਫੀਸ ਕਾਲਮ ਟੋਲ ਪਲਾਜ਼ਾ ਕੰਪਨੀ ਨੇ ਡਿਸਪਲੇ ਬੋਰਡ ਤੋਂ ਕੀਤਾ ਗਾਇਬ

ਮੁਹਾਲੀ ਜ਼ਿਲ੍ਹੇ ਵਿੱਚ ਰਜਿਸਟਰਡ ਵਪਾਰਕ ਵਾਹਨਾਂ ਦਾ ਫੀਸ ਕਾਲਮ ਟੋਲ ਪਲਾਜ਼ਾ ਕੰਪਨੀ ਨੇ ਡਿਸਪਲੇ ਬੋਰਡ ਤੋਂ ਕੀਤਾ ਗਾਇਬ
ਟੋਲ ਪਲਾਜੇ ਤੋਂ ਲੰਘਣ ਵਾਲੇ ਵਾਹਨਾਂ ਤੋਂ ਵਸੂਲ ਰਹੇ ਹਨ ਵੱਧ ਪੈਸੇ
ਬਨੂੜ, 8 ਸਤੰਬਰ (ਅਭਿਸ਼ੇਕ ਸੂਦ) ਬਨੂੜ ਜ਼ੀਰਕਪੁਰ ਮੁੱਖ ਮਾਰਗ ਤੇ ਪਿੰਡ ਅਜੀਜਪੁਰ ਕੋਲ ਸਥਿਤ ਟੋਲ ਪਲਾਜ਼ਾ ਉੱਤੇ ਮੁਹਾਲੀ ਜ਼ਿਲ੍ਹੇ ਵਿੱਚ ਰਜਿਸਟਰਡ ਵਪਾਰਕ ਵਾਹਨਾਂ ਦੀ ਲੁੱਟ ਦਾ ਸਿਲਸਿਲਾ ਲਗਾਤਾਰ ਜਾਰੀ ਹੈ|
ਟੋਲ ਪਲਾਜ਼ਾ ਉੱਤੇ ਲਗਾਏ ਗਏ ਡਿਸਪਲੇ ਬੋਰਡ ਤੋਂ ਵਪਾਰਕ ਵਾਹਨਾਂ ਦੀ ਫੀਸ ਦਰਸਾਉਂਦੇ ਕਾਲਮ ਹੀ ਗਾਇਬ ਕਰ ਦਿੱਤੇ ਗਏ ਹਨ ਜਿਸ ਕਾਰਨ ਮੁਹਾਲੀ ਜ਼ਿਲ੍ਹੇ ਦੇ ਵਪਾਰਕ ਵਾਹਨਾਂ ਦੇ ਮਾਲਕ ਲੁੱਟ ਦਾ ਸ਼ਿਕਾਰ ਹੋ ਰਹੇ ਹਨ|
ਇਸ ਸੰਬੰਧੀ ਸੂਚਨਾ ਦੇ ਅਧਿਕਾਰ ਤਹਿਤ ਜਾਣਕਾਰੀ ਹਾਸਿਲ ਕਰਨ ਵਾਲੇ ਟੀਮ ਅੰਨਾ ਹਜ਼ਾਰੇ ਦੇ ਕਰਨਵੀਰ ਸੈਂਟੀ ਥਮਣ ਨੇ ਕਿਹਾ ਕਿ ਮੁਹਾਲੀ ਜ਼ਿਲ੍ਹੇ ਵਿੱਚ ਰਜਿਸਟਰਡ ਹੋਏ ਵਪਾਰਕ ਵਾਹਨਾਂ ਦੇ ਲਈ ਨੈਸ਼ਨਲ ਅਥਾਰਿਟੀ ਆਫ਼ ਇੰਡੀਆ ਨੇ ਅਲੱਗ ਤੋਂ ਟੋਲ ਫੀਸ ਵਿੱਚ ਛੂਟ ਦਿੱਤੀ ਹੈ| ਪਰ ਇਸ ਫੀਸ ਨੂੰ ਟੋਲ ਪਲਾਜ਼ਾ ਦੇ ਡਿਸਪਲੇ ਬੋਰਡ ਵਿੱਚੋਂ ਹੀ ਗਾਇਬ ਕਰ ਦਿੱਤਾ ਗਿਆ ਹੈ|
ਇਸ ਮਾਮਲੇ ਬਾਰੇ ਜਦੋਂ ਐਨ ਐਚ ਆਈ ਏ ਦੇ ਪ੍ਰੋਜੈਕਟ ਡਾਇਰੈਕਟਰ ਕੇ ਐਲ ਸਚਦੇਵਾ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਟੋਲ ਪਲਾਜ਼ਾ ਉੱਤੇ ਜੋ ਟੋਲ ਫੀਸ ਬੋਰਡ ਡਿਸਪਲੇ ਕੀਤਾ ਗਿਆ ਹੈ| ਉਸ ਵਿੱਚ ਗਲਤੀ ਨਾਲ ਜ਼ਿਲ੍ਹਾ ਮੁਹਾਲੀ ਦੇ ਵਪਾਰਕ ਵਾਹਨਾਂ ਦੀ ਫੀਸ ਕਾਲਮ ਡਿਸਪਲੇ ਨਹੀਂ ਹੋਈ ਹੈ ਅਤੇ ਇਸ ਬੋਰਡ ਨੂੰ ਜਲਦ ਹੀ ਠੀਕ ਕਰ ਦਿੱਤਾ ਜਾਵੇਗਾ|

Leave a Reply

Your email address will not be published. Required fields are marked *