ਮੁਹੰਮਦ ਕੈਫ ਨੂੰ ਆਗਾਮੀ ਰਣਜੀ ਟਰਾਫੀ ਸੈਸ਼ਨ ਲਈ ਛੱਤੀਸਗੜ੍ਹ ਦੀ ਸੂਬਾ ਕ੍ਰਿਕਟ ਟੀਮ ਦਾ ਕਪਤਾਨ ਚੁਣਿਆ

ਨਵੀਂ ਦਿੱਲੀ, 19 ਜੁਲਾਈ (ਸ.ਬ.) ਸਾਬਕਾ ਭਾਰਤੀ ਬੱਲੇਬਾਜ਼ ਮੁਹੰਮਦ ਕੈਫ ਨੂੰ ਆਗਾਮੀ ਰਣਜੀ ਟਰਾਫੀ ਸੈਸ਼ਨ ਲਈ ਛੱਤੀਸਗੜ੍ਹ ਦੀ ਸੂਬਾ ਕ੍ਰਿਕਟ ਟੀਮ ਦਾ ਕਪਤਾਨ ਚੁਣਿਆ ਗਿਆ ਹੈ| ਛੱਤੀਸਗੜ੍ਹ ਕ੍ਰਿਕਟ ਸੰਘ ਦੇ ਅਧਿਕਾਰੀਆਂ ਅਤੇ ਕੋਚ ਸੁਲਖਣ ਕੁਲਕਰਣੀ ਨਾਲ ਤਸਵੀਰਾਂ ਟਵਿੱਟਰ ਤੇ ਪਾਉਂਦੇ ਹੋਏ ਕੈਫ ਨੇ ਲਿਖਿਆ ਕਿ ਛੱਤੀਸਗੜ੍ਹ ਦਾ ਪਹਿਲਾ ਕਪਤਾਨ ਚੁਣੇ ਜਾਣ ਦੀ ਖੁਸ਼ੀ ਹੈ| ਨਵੀਂ ਰੋਮਾਂਚਕ ਯਾਤਰਾ ਅਤੇ ਨੌਜਵਾਨ ਪ੍ਰਤਿਭਾ ਨਾਲ ਕੰਮ ਕਰਨ ਲਈ ਬੇਤਾਬ ਹਾਂ|’ ਸਾਲ 2002 ਵਿਚ ਨੈਟਵੇਸਟ ਟਰਾਫੀ ਫਾਈਨਲ ਵਿਚ ਭਾਰਤ ਦੀ ਖਿਤਾਬੀ ਜਿੱਤ ਵਿਚ ਅਹਿਮ ਭੁਮਿਕਾ ਨਿਭਾਉਣ ਵਾਲੇ ਕੈਫ ਭਾਰਤ ਵਲੋਂ ਪਿਛਲੀ ਵਾਰ 10 ਸਾਲ ਪਹਿਲਾਂ ਖੇਡੇ ਸੀ| ਹੁਣ ਉਹ ਘਰੇਲੂ ਕ੍ਰਿਕਟ ਵਿਚ ਜ਼ਿਆਦਾ ਨਜ਼ਰ ਆਉਂਦੇ ਹਨ| ਕੈਫ ਨੇ ਭਾਰਤ ਵਲੋਂ 13 ਟੈਸਟ ਵਿਚ 624 ਦੌੜਾਂ ਬਣਾਈਆਂ ਹਨ| ਜਿਸ ਵਿਚ ਵੈਸਟ ਇੰਡੀਜ਼ ਦੇ ਵਿਰੁੱਧ 148 ਦੌੜਾਂ ਦਾ ਉਨ੍ਹਾਂ ਦਾ ਬਿਹਤਰੀਨ ਪ੍ਰਦਰਸ਼ਨ ਹੈ| ਉਨ੍ਹਾਂ ਨੇ 125 ਵਨਡੇ ਮੈਚਾਂ ਵਿਚ 2753 ਦੌੜਾਂ ਵੀ ਬਣਾਈਆਂ|

 

Leave a Reply

Your email address will not be published. Required fields are marked *