ਮੁਜ਼ੱਫਰਨਗਰ ਰੇਪ: ਵਿਰੋਧੀ ਦਲਾਂ ਦੀ ਅਗਵਾਈ ਵਿੱਚ ਅੱਜ ਬਿਹਾਰ ਬੰਦ ਰਿਹਾ

ਪਟਨਾ, 2 ਅਗਸਤ (ਸ.ਬ.) ਬਿਹਾਰ ਦੇ ਮੁਜ਼ੱਫਰਨਗਰ ਦੇ ਸ਼ੈਲਟਰ ਹੋਮ ਵਿੱਚ ਲੜਕੀਆ ਨਾਲ ਰੇਪ ਦੀ ਘਟਨਾ ਨੇ ਬਿਹਾਰ ਦੀ ਰਾਜਨੀਤੀ ਵਿੱਚ ਹੜਕੰਪ ਮਚਾ ਦਿੱਤਾ ਹੈ| ਇਸ ਮਾਮਲੇ ਵਿੱਚ ਵਿਰੋਧੀ ਪਾਰਟੀਆਂ ਦੀ ਅਗਵਾਈ ਵਿੱਚ ਅੱਜ ਬਿਹਾਰ ਬੰਦ ਹੈ| ਬਿਹਾਰ ਬੰਦ ਨੂੰ ਆਰ.ਜੇ.ਡੀ. ਅਤੇ ਕਾਂਗਰਸ ਦਾ ਵੀ ਸਮਰਥਨ ਹੈ| ਵਿਰੋਧੀ ਪਾਰਟੀਆਂ ਸ਼ੈਲਟਰ ਹੋਮ ਮਾਮਲੇ ਵਿੱਚ ਸੀ.ਐਮ ਨਿਤੀਸ਼ ਕੁਮਾਰ ਤੋਂ ਅਸਤੀਫੇ ਦੀ ਮੰਗ ਕਰ ਰਹੀਆਂ ਹਨ| ਸਾਰੇ ਸਕੂਲਾ ਨੂੰ ਬੰਦ ਕਰ ਦਿੱਤਾ ਗਿਆ ਹੈ| ਪ੍ਰਦੇਸ਼ ਵਿੱਚ ਕਈ ਜਗ੍ਹਾ ਟ੍ਰੇਨਾਂ ਵੀ ਰੋਕੀਆਂ ਗਈਆਂ ਹਨ| ਮੁਜ਼ੱਫਰਨਗਰ ਦੇ ਬਾਲਿਕਾ ਗ੍ਰਹਿ ਵਿੱਚ 34 ਲੜਕੀਆਂ ਨਾਲ ਰੇਪ ਦੀ ਖਬਰ ਦੇ ਬਾਅਦ ਰਾਜ ਵਿੱਚ ਸਿਆਸੀ ਯੁੱਧ ਸ਼ੁਰੂ ਹੋ ਗਿਆ ਹੈ|
ਵਿਰੋਧੀ ਧਿਰ ਰਾਜ ਸਰਕਾਰ ਉੱਤੇ ਲਗਾਤਾਰ ਹਮਲੇ ਕਰ ਰਹੇ ਹਨ| ਬੰਦ ਦੌਰਾਨ ਰਾਜਧਾਨੀ ਪਟਨਾ ਵਿੱਚ ਸੁਰੱਖਿਆ ਕਰਮਚਾਰੀਆਂ ਅਤੇ ਪ੍ਰਦਰਸ਼ਨਕਾਰੀਆਂ ਨਾਲ ਝੜਪ ਅਤੇ ਹਾਥਾਪਾਈ ਦੀ ਵੀ ਖਬਰਾਂ ਹਨ| ਪਟਨਾ ਵਿੱਚ ਸਾਰੇ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਸ਼ਹਿਰ ਵਿੱਚ ਆਟੋ ਵੀ ਨਹੀਂ ਚੱਲ ਰਹੇ ਹਨ| ਜਹਾਨਾਬਾਦ, ਮਧੁਬਨੀ ਅਤੇ ਦਰਭੰਗਾ ਵਿੱਚ ਟ੍ਰੇਨਾਂ ਨੂੰ ਵੀ ਰੋਕਿਆ ਗਿਆ ਹੈ|

Leave a Reply

Your email address will not be published. Required fields are marked *