ਮੁਜ਼ੱਫਰਨਗਰ ਵਿੱਚ ਪੁਲੀਸ ਨੇ ਮੁਕਾਬਲੇ ਦੌਰਾਨ 4 ਵਿਅਕਤੀ ਗ੍ਰਿਫਤਾਰ ਕੀਤੇ

ਮੁਜ਼ੱਫਰਨਗਰ, 12 ਜਨਵਰੀ (ਸ.ਬ.) ਉੱਤਰ ਪ੍ਰਦੇਸ਼ ਵਿੰਚ ਮੁਜ਼ੱਫਰਨਗਰ ਜ਼ਿਲ੍ਹੇ ਦੇ ਰਾਮਰਾਜ ਅਤੇ ਨਵੀਂ ਮੰਡੀ ਕੋਤਵਾਲੀ ਖੇਤਰ ਵਿੱਚ ਪੁਲੀਸ ਅਤੇ ਬਦਮਾਸ਼ਾਂ ਵਿੱਚ ਮੁਕਾਬਲਾ ਹੋਇਆ, ਜਿਸ ਵਿੱਚ 15 ਹਜ਼ਾਰ ਰੁਪਏ ਦੇ ਇਨਾਮ ਸਮੇਤ 4 ਬਦਮਾਸ਼ਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ| ਇਸ ਦੌਰਾਨ 2 ਬਦਮਾਸ਼ ਜ਼ਖਮੀ ਹੋ ਗਏ| ਸੀਨੀਅਰ ਪੁਲੀਸ ਅਧਿਕਾਰੀ ਸੁਧੀਰ ਕੁਮਾਰ ਸਿੰਘ ਨੇ ਦੱਸਿਆ ਹੈ ਕਿ ਜਾਣਕਾਰੀ ਦੇ ਆਧਾਰ ਤੇ ਰਾਮਰਾਜ ਦੇ ਥਾਨਾ ਮੁਖੀ ਰਜੇਂਦਰ ਗਿਰੀ ਦੀ ਅਗਵਾਈ ਵਿੱਚ ਅੱਜ ਸਵੇਰੇਸਾਰ ਪੁਲੀਸ ਨੇ ਟਿਕੋਲਾ ਨਹਿਰ ਤੇ ਮੋਟਰਸਾਈਕਲ ਸਵਾਰ 3 ਬਦਮਾਸ਼ਾਂ ਨੂੰ ਘੇਰ ਲਿਆ| ਖੁਦ ਨੂੰਘਿਰਿਆ ਦੇਖ ਕੇ ਬਦਮਾਸ਼ਾਂ ਨੇ ਪੁਲੀਸ ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ|
ਪੁਲੀਸ ਨੇ ਜਵਾਬੀ ਕਾਰਵਾਈ ਕਰਦੇ ਹੋਏ ਗੋਲੀ ਚਲਾਈ ਜਿਸ ਵਿੱਚ ਡੇਨੀ ਨਾਂ ਦਾ ਬਦਮਾਸ਼ ਜ਼ਖਮੀ ਹੋ ਗਿਆ| ਪੁਲੀਸ ਨੇ ਜ਼ਖਮੀ ਡੇਨੀ ਦੇ ਨਾਲ ਉਸ ਦੇ ਦੋ ਸਾਥੀਆ ਸ਼ੁਭਮ ਅਤੇ ਸਾਹਿਲ ਨੂੰ ਵੀ ਗ੍ਰਿਫਤਾਰ ਕਰ ਲਿਆ|

Leave a Reply

Your email address will not be published. Required fields are marked *