ਮੁਜ਼ੱਫਰਪੁਰ ਤੋਂ ਭਾਰੀ ਮਾਤਰਾ ਵਿੱਚ ਵਿਦੇਸ਼ੀ ਸ਼ਰਾਬ ਸਮੇਤ 1 ਗ੍ਰਿਫਤਾਰ

ਮੁਜ਼ੱਫਰਪੁਰ, 9 ਜਨਵਰੀ (ਸ.ਬ.) ਬਿਹਾਰ ਵਿੱਚ ਮੁਜ਼ੱਫਰਪੁਰ ਜ਼ਿਲੇ ਦੇ ਹਥੌੜੀ ਥਾਣੇ ਦੇ ਬੇਰਈ ਪਿੰਡ ਤੋਂ ਬੀਤੀ ਰਾਤ ਨੂੰ ਪੁਲੀਸ ਨੇ 308 ਬੋਤਲਾਂ ਵਿਦੇਸ਼ੀ ਸ਼ਰਾਬ ਦੇ ਨਾਲ ਹੀ ਇਸ ਧੰਦੇ ਵਿੱਚ ਸ਼ਾਮਿਲ 1 ਆਦਮੀ ਨੂੰ ਗ੍ਰਿਫਤਾਰ ਕੀਤਾ ਹੈ| ਪੁਲੀਸ ਸੂਤਰਾਂ ਨੇ ਦੱਸਿਆ ਕਿ ਸੂਚਨਾ ਦੇ ਆਧਾਰ ਤੇ ਜ਼ਿਲੇ ਦੇ ਬੇਰਈ ਪਿੰਡ ਦੇ ਰਹਿਣ ਵਾਲੇ ਸ਼ਿਬੂ ਮੰਡਲ ਅਤੇ ਉਸ ਦੇ ਗੁਆਂਢੀ ਮੁਕੇਸ਼ ਸਿੰਘ ਦੇ ਘਰ ਵਿੱਚ ਛਾਪੇਮਾਰੀ ਕੀਤੀ ਗਈ| ਤਲਾਸ਼ੀ ਮੁਹਿੰਮ ਦੌਰਾਨ ਦੋਹਾਂ ਦੇ ਘਰ ਪਿਛੇ ਲੁਕਾ ਕੇ ਰੱਖੀਆਂ ਗਈਆਂ 308 ਬੋਤਲਾਂ ਵਿਦੇਸ਼ੀ ਸ਼ਰਾਬ ਦੀਆਂ ਬਰਾਮਦ ਕੀਤੀਆਂ| ਛਾਪੇਮਾਰੀ ਦੀ ਭਣਕ ਲੱਗਦੇ ਹੀ ਸ਼ਿਬੂ ਅਤੇ ਮੁਕੇਸ਼ ਫਰਾਰ ਹੋ ਗਏ| ਸੂਤਰਾਂ ਨੇ ਦੱਸਿਆ ਕਿ ਛਾਣਬੀਨ ਤੋਂ ਬਾਅਦ ਸ਼ਿਬੂ ਅਤੇ ਮੁਕੇਸ਼ ਨੂੰ ਵਿਦੇਸ਼ੀ ਸ਼ਰਾਬ ਦੀ ਸਪਲਾਈ ਕੀਤੇ ਜਾਣ ਨੂੰ ਲੈ ਕੇ ਅਨਿਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ|

Leave a Reply

Your email address will not be published. Required fields are marked *