ਮੁਜ਼ੱਫਰਪੁਰ ਵਿੱਚ ਆਲੂ ਕਾਰੋਬਾਰੀ ਦੀ ਗੋਲੀ ਮਾਰ ਕੇ ਹੱਤਿਆ

ਮੁਜ਼ੱਫਰਪੁਰ, 14 ਦਸੰਬਰ (ਸ.ਬ.) ਬਿਹਾਰੇ ਵਿੱਚ ਮੁਜ਼ੱਫਰਪੁਰ ਜ਼ਿਲੇ ਦੇ ਅਹਿਯਾਪੁਰ ਥਾਣਾ ਖੇਤਰ ਵਿੱਚ ਬੀਤੀ ਦੇਰ ਰਾਤ ਨੂੰ ਦੋਸ਼ੀਆਂ ਨੇ ਆਲੂ ਕਾਰੋਬਾਰੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ| ਨਗਰ ਪੁਲੀਸ ਉਪ ਪ੍ਰਧਾਨ ਆਸ਼ੀਸ਼ ਆਨੰਦ ਨੇ ਦੱਸਿਆ ਕਿ ਸਥਾਨਕ ਲੋਕਾਂ ਦੀ ਸੂਚਨਾ ਦੇ ਆਧਾਰ ਤੇ ਪੁਲੀਸ ਨੂੰ ਬਾਜ਼ਾਰ ਕਮੇਟੀ ਕੰਪਲੈਕਸ ਸਥਿਤ ਦੁਕਾਨ ਤੋਂ ਆਲੂ ਕਾਰੋਬਾਰੀ ਰਾਮੂ ਰਾਏ (40) ਦੀ ਲਾਸ਼ ਬਰਾਮਦ ਹੋਈ ਹੈ| ਦੋਸ਼ੀਆਂ ਨੇ ਉਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਹੈ| ਮ੍ਰਿਤਕ ਸੀਤਾਮੜ੍ਹੀ ਜ਼ਿਲੇ ਦੇ ਨਾਨਪੁਰ ਥਾਣਾ ਖੇਤਰ ਦਾ ਨਿਵਾਸੀ ਸੀ| ਸ਼੍ਰੀ ਆਨੰਦ ਨੇ ਦੱਸਿਆ ਕਿ ਹੱਤਿਆ ਦੇ ਕਾਰਨਾਂ ਦਾ ਤੁਰੰਤ ਪਤਾ ਨਹੀਂ ਲੱਗ ਸਕਿਆ ਹੈ| ਹਾਦਸੇ ਵਾਲੀ ਥਾਂ ਤੋਂ ਪੁਲੀਸ ਨੇ ਇਕ ਪਿਸਤੌਲ ਅਤੇ ਇਕ ਚਾਕੂ ਬਰਾਮਦ ਕੀਤਾ ਹੈ| ਲਾਸ਼ ਪੋਸਟਮਾਰਟਮ ਲਈ ਸ਼੍ਰੀਕ੍ਰਿਸ਼ਨ ਮੈਡੀਕਲ ਕਾਲਜ ਹਸਪਤਾਲ ਭੇਜ ਦਿੱਤੀ ਗਈ ਹੈ| ਪੁਲੀਸ ਮਾਮਲੇ ਦੀ ਛਾਣਬੀਨ ਕਰ ਰਹੀ ਹੈ|

Leave a Reply

Your email address will not be published. Required fields are marked *