ਮੁੜ ਉਸਾਰੀ ਲਈ ‘ਸੇਵਾ ਇੰਟਰਨੈਸ਼ਨਲ’ ਨੂੰ ਮਿਲਿਆ 500,000 ਅਮਰੀਕੀ ਡਾਲਰ ਦਾ ਫੰਡ

ਵਾਸ਼ਿੰਗਟਨ, 8 ਅਗਸਤ (ਸ.ਬ.) ਭਾਰਤ ਦੇ ਇਕ ਗੈਰ ਲਾਭਕਾਰੀ ਸੰਗਠਨ ਸੇਵਾ ਇੰਟਰਨੈਸ਼ਨਲ ਨੂੰ 500,000 ਅਮਰੀਕੀ ਡਾਲਰ ਦਾ ਫੰਡ ਦਿੱਤਾ ਗਿਆ ਹੈ| ਇਹ ਫੰਡ ਸੰਗਠਨ ਨੂੰ ਬੀਤੇ ਸਾਲ ਅਮਰੀਕਾ ਦੇ ਟੈਕਸਾਸ ਸੂਬੇ ਵਿਚ ਆਏ ਹਾਰਵੇ ਤੂਫਾਨ ਕਾਰਨ ਤਬਾਹ ਹੋ ਚੁੱਕੇ ਘਰਾਂ ਦੀ ਮੁੜ ਉਸਾਰੀ ਲਈ ਦਿੱਤਾ ਗਿਆ ਹੈ| ਅਮਰੀਕਾ ਦੀ ਰੈਡ ਕ੍ਰਾਸ ਸੋਸਾਇਟੀ ਨੇ ਸੇਵਾ ਇੰਟਰਨੈਸ਼ਨਲ ਨੂੰ ਟੈਕਸਾਸ ਦੀ ਬ੍ਰਾਜੋਰੀਆ ਕਾਊਂਟੀ ਵਿਚ ਰੋਸ਼ਰਾਨ ਪਿੰਡ ਦੀ ਮੁੜ ਉਸਾਰੀ ਲਈ ਫੰਡ ਦਿੱਤਾ ਹੈ| ਇਹ ਸੰਗਠਨ ਅਗਲੇ 18 ਮਹੀਨਿਆਂ ਵਿਚ ਪੂਰੀ ਤਰ੍ਹਾਂ ਨਾਲ ਤਬਾਹ ਹੋ ਚੁੱਕੇ 11 ਘਰਾਂ ਅਤੇ ਅੰਸ਼ਕ ਰੂਪ ਨਾਲ ਨੁਕਸਾਨੇ ਗਏ 24 ਘਰਾਂ ਦੀ ਮੁੜ ਉਸਾਰੀ ਵਿਚ ਮਦਦ ਕਰੇਗਾ| ਇਸ ਕੰਮ ਨਾਲ 154 ਲੋਕਾਂ ਨੂੰ ਲਾਭ ਪਹੁੰਚੇਗਾ| ਸੇਵਾ ਇੰਟਰਨੈਸ਼ਨਲ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਹ ਫੰਡ ਸੰਗਠਨ ਵੱਲੋਂ ਕੀਤੇ ਗਏ ਚੰਗੇ ਕੰਮਾਂ ਦੀ ਪੁਸ਼ਟੀ ਕਰਦਾ ਹੈ|

Leave a Reply

Your email address will not be published. Required fields are marked *