ਮੁੰਗੇਰ ਵਿੱਚ ਪੱਥਰ ਮਾਫੀਆ ਨੇ ਏ.ਐਸ.ਆਈ. ਨੂੰ ਟਰੈਕਟਰ ਨਾਲ ਕੁਚਲਿਆ

ਮੁੰਗੇਰ, 15 ਦਸੰਬਰ (ਸ.ਬ.) ਬਿਹਾਰ ਵਿੱਚ ਮੁੰਗੇਰ ਜਿਲੇ ਦੇ ਮੁਫੱਸਿਲ ਥਾਣਾ ਖੇਤਰ ਵਿੱਚ ਅੱਜ ਤੜਕੇ ਇਕ ਪੁਲੀਸ ਦੇ ਸੀਨੀਅਰ ਇੰਸਪੈਕਟਰ                                       (ਏ.ਐਸ.ਆਈ.) ਤੇ ਪੱਥਰ ਮਾਫੀਆ ਨੇ ਟਰੈਕਟਰ ਚੜ੍ਹਾ ਦਿੱਤਾ, ਜਿਸ ਵਿੱਚ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ| ਪੁਲੀਸ ਸੂਤਰਾਂ ਨੇ ਇੱਥੇ ਦੱਸਿਆ ਕਿ ਸ਼ੰਕਰਪੁਰ ਪਿੰਡ ਵਿੱਚ ਗੈਰ-ਕਾਨੂੰਨੀ ਪੱਥਰ ਪੁੱਟਣ ਦੀ ਸੂਚਨਾ ਤੇ ਪਹੁੰਚੀ ਪੁਲੀਸ ਟੀਮ ਵਿੱਚ ਸ਼ਾਮਲ ਏ.ਐਸ.ਆਈ ਜੈ ਪ੍ਰਕਾਸ਼ ਸਿੰਘ ਨੇ ਜਦੋਂ ਮਿੱਟੀ ਨਾਲ ਲੋਡ ਇਕ ਟਰੈਕਟਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਮਾਫੀਆ ਨੇ ਟਰੈਕਟਰ ਚਾਲਕ ਨੂੰ ਉਨ੍ਹਾਂ ਉੱਪਰ ਟਰੈਕਟਰ ਚੜ੍ਹਾਉਣ ਲਈ ਕਿਹਾ| ਇਸ ਘਟਨਾ ਵਿੱਚ ਸ਼੍ਰੀ ਜੈ ਪ੍ਰਕਾਸ਼ ਸਿੰਘ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ| ਸੂਤਰਾਂ ਨੇ ਦੱਸਿਆ ਕਿ ਜ਼ਖਮੀ ਏ.ਐਸ.ਆਈ. ਨੂੰ ਮੁੰਗੇਰ ਦੇ ਮੁੱਖ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਹੈ| ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਟਰੈਕਟਰ ਚਾਲਕ ਅਤੇ ਪੱਥਰ ਮਾਫੀਆ ਮੌਕੇ ਤੋਂ ਫਰਾਰ ਹੋ ਗਏ| ਪੁਲੀਸ ਅਪਰਾਧੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕਰ ਰਹੀ ਹੈ|

Leave a Reply

Your email address will not be published. Required fields are marked *