ਮੁੰਡਿਆਂ ਵਾਂਗ ਧੀਆਂ ਦੀ ਲੋਹੜੀ ਮਨਾਉਣ ਦੀ ਲੋੜ: ਪ੍ਰੋ.ਚੰਦੂਮਾਜਰਾ

ਮੁੰਡਿਆਂ ਵਾਂਗ ਧੀਆਂ ਦੀ ਲੋਹੜੀ ਮਨਾਉਣ ਦੀ ਲੋੜ: ਪ੍ਰੋ.ਚੰਦੂਮਾਜਰਾ
ਹਰਮਨਪ੍ਰੀਤ ਸਿੰਘ ਪ੍ਰਿੰਸ ਦੀ ਅਗਵਾਈ ਵਿੱਚ ਦੋ ਦਿਨਾਂ ਖੇਡ ਮੇਲਾ ਅਤੇ ਲੋਹੜੀ ਸਮਾਗਮ ਕਰਵਾਇਆ
ਐਸ ਏ ਐਸ ਨਗਰ, 7 ਜਨਵਰੀ (ਸ.ਬ.) ਸਾਨੂੰ ਮੁੰਡਿਆਂ ਦੇ ਨਾਲ ਨਾਲ ਧੀਆਂ ਦੀ ਵੀ ਗੱਜ ਵੱਜ ਕੇ ਲੋਹੜੀ ਮਨਾਉਣੀ ਚਾਹੀਦੀ ਹੈ, ਤਾਂ ਕਿ ਉਹਨਾਂ ਨੂੰ ਵੀ ਬਰਾਬਰਤਾ ਦਾ ਅਹਿਸਾਸ ਹੋ ਸਕੇ| ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਐਮ ਪੀ ਹਲਕਾ ਆਨੰਦਪੁਰ ਸਾਹਿਬ ਨੇ ਸੰਬੋਧਨ ਕਰਦਿਆਂ ਕੀਤਾ| ਉਹ ਸਥਾਨਕ ਫੇਜ਼ 3ਬੀ 1 ਵਿਖੇ ਯੂਥ ਅਕਾਲੀ ਦਲ ਸ਼ਹਿਰੀ ਦੇ ਜਿਲ੍ਹਾ ਪ੍ਰਧਾਨ ਸ. ਹਰਮਨਪ੍ਰੀਤ ਸਿੰਘ ਪ੍ਰਿੰਸ ਦੀ ਅਗਵਾਈ ਵਿੱਚ ਲਵਲੀ ਮੈਮੋਰੀਅਲ ਚੈਰੀਟੇਬਲ ਟਰੱਸਟ ਅਤੇ ਰੈਜੀਡਂੈਟਸ ਵੈਲਫੇਅਰ ਐਸੋਸੀਏਸ਼ਨ ਫੇਜ਼ 3ਬੀ 1 ਮੁਹਾਲੀ ਵਲੋਂ ਕਰਵਾਏ ਗਏ ਦੋ ਦਿਨਾਂ ਖੇਡ ਮੇਲੇ ਅਤੇ ਲੋਹੜੀ ਸਮਾਗਮ ਦੌਰਾਨ ਸੰਬੋਧਨ ਕਰ ਰਹੇ ਸਨ|
ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਲੋਹੜੀ ਵਰਗੇ ਸਮਾਗਮ ਸਾਨੂੰ ਭਾਈਚਾਰਕ ਸਾਂਝ ਵਧਾਉਣ ਦਾ ਸੁਨੇਹਾ ਦਿੰਦ ੇਹਨ| ਅਜਿਹੇ ਸਮਾਗਮ ਜਰੂਰ ਕਰਵਾਉਣੇ ਚਾਹੀਦੇ ਹਨ ਤਾਂ ਕਿ ਸਮਾਜ ਵਿੱਚ ਵੈਰ ਵਿਰੋਧ ਦੀ ਥਾਂ ਆਪਸੀ ਪਿਆਰ ਮੁਹੱਬਤ ਦਾ ਪਸਾਰਾ ਹੋਵੇ| ਉਹਨਾਂ ਕਿਹਾ ਕਿ ਪੁਰਾਣੀ ਰਵਾਇਤ ਹੈ ਕਿ ਲੋਹੜੀ ਸਿਰਫ ਮੁੰਡਿਆਂ ਦੀ ਹੀ ਮਨਾਈ ਜਾਂਦੀ ਹੈ ਪਰ ਸਾਨੂੰ ਧੀਆਂ ਦੀ ਵੀ ਲੋਹੜੀ ਮਨਾਉਣੀ ਚਾਹੀਦੀ ਹੈ ਅਤੇ ਧੀਆਂ ਨਾਲ ਕਿਸੇ ਤਰ੍ਹਾਂ ਦਾ ਵਿਤਕਰਾ ਨਹੀਂ ਕੀਤਾ ਜਾਣਾ ਚਾਹੀਦਾ| ਉਹਨਾਂ ਕਿਹਾ ਕਿ ਔਰਤ ਹੀ ਜਗਜਣਨੀ ਹੈ ਅਤੇ ਇਸ ਜਗਜਣਨੀ ਨੂੰ ਬਣਦਾ ਮਾਣ ਸਤਿਕਾਰ ਦੇਣ ਦੇ ਨਾਲ ਨਾਲ ਲੋਂੜੀਂਦੀ ਸੁਰਖਿਆ ਵੀ ਦੇਣੀ ਜਰੂਰੀ ਹੈ|
ਇਸ ਮੌਕੇ ਸੰਬੋਧਨ ਕਰਦਿਆਂ ਯੂਥ ਅਕਾਲੀ ਦਲ ਸ਼ਹਿਰੀ ਦੇ ਜਿਲ੍ਹਾ ਪ੍ਰਧਾਨ ਸ੍ਰ. ਹਰਮਨਪ੍ਰੀਤ ਸਿੰਘ ਪ੍ਰਿੰਸ ਨੇ ਕਿਹਾ ਕਿ ਬੱਚਿਆਂ ਦਾ ਖੇਡਾਂ ਵਿੱਚ ਹਿੱਸਾ ਲੈਣਾ ਬਹੁਤ ਜਰੂਰੀ ਹੈ ਕਿਉਂਕਿ ਇਸ ਤਰ੍ਹਾਂ ਬੱਚਿਆਂ ਦੀ ਸਿਹਤ ਠੀਕ ਰਹਿੰਦੀ ਹੈ ਅਤੇ ਉਹ ਵੱਡੇ ਹੋ ਕੇ ਚੰਗੇ ਖਿਡਾਰੀ ਬਣ ਜਾਂਦੇ ਹਨ| ਉਹਨਾਂ ਕਿਹਾ ਕਿ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਪੜਾਈ ਦੇ ਨਾਲ ਨਾਲ ਬੱਚਿਆਂ ਨੂੰ ਖੇਡਾਂ ਵਿੱਚ ਵੀ ਹਿੱਸਾ ਦਿਵਾਉਣ ਕਿਉਂਕਿ ਤੰਦਰੁਸਤ ਸਰੀਰ ਵਿੱਚ ਹੀ ਤੰਦਰੁਸਤ ਦਿਮਾਗ ਨਿਵਾਸ ਕਰਦਾ ਹੈ| ਫੇਜ਼ 3 ਬੀ 1 ਦੇ ਕੌਂਸਲਰ ਸ੍ਰ ਹਰਮਨਪ੍ਰੀਤ ਸਿੰਘ ਪ੍ਰਿੰਸ ਨੇ ਇਸ ਮੌਕੇ ਭਾਵੁਕ ਹੁੰਦਿਆਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਪਰਿਵਾਰ ਵਿੱਚ ਵਾਪਰੀ ਟ੍ਰੈਜਡੀ ਤੋਂ ਬਾਅਦ ਉਹਨਾਂ ਨੇ ਕਾਫੀ ਸਮਾਂ ਕੋਈ ਸਮਾਗਮ ਨਹੀਂ ਕਰਵਾਇਆ ਪਰੰਤੂ ਵਾਰਡ ਦੇ ਵਸਨੀਕਾਂ ਵਲੋਂ ਉਹਨਾਂ ਨੂੰ ਭਰਪੂਰ ਸਮਰਥਨ ਅਤੇ ਹੌਂਸਲਾ ਮਿਲਦਾ ਰਿਹਾ ਹੈ|
ਇਸ ਮੌਕੇ ਰੈਜੀਡਂੈਟਸ ਵੈਲਫੇਅਰ ਐਸੋਸੀਏਸ਼ਨ ਫੇਜ਼ 3ਬੀ 1 ਮੁਹਾਲੀ ਦੇ ਚੇਅਰਮੈਨ ਸ੍ਰ. ਖੁਸ਼ਵੰਤ ਸਿੰਘ ਖਰਬੰਦਾ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ| ਐਸੋਸੀਏਸ਼ਨ ਦੇ ਪ੍ਰਧਾਨ ਸ੍ਰ. ਦਵਿੰਦਰ ਸਿੰਘ ਭਾਟੀਆ ਨੇ ਟਰੱਸਟ ਦੀਆਂ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ| ਸਟੇਜ ਦਾ ਸੰਚਾਲਨ ਐਸੋ. ਦੇ ਜਨਰਲ ਸਕੱਤਰ ਸ੍ਰੀ ਅਰਵਿੰਦ ਸ਼ਰਮਾ ਨੇ ਕੀਤਾ|
ਇਸ ਮੌਕੇ ਕਰਵਾਏ ਗਏ ਦੋ ਦਿਨਾਂ ਖੇਡ ਮੇਲੇ ਵਿੱਚ 500 ਤੋਂ ਵੱਧ ਬੱਚਿਆਂ ਨੇ ਹਿੱਸਾ ਲਿਆ| ਇਸ ਮੌਕੇ ਔਰਤਾਂ ਅਤੇ ਸੀਨੀਅਰ ਸਿਟੀਜਨਾਂ ਦੀਆਂ ਖੇਡਾਂ ਵੀ ਕਰਵਾਈਆਂ ਗਈਆਂ| ਇਸ ਮੌਕੇ ਸਾਰੀਆਂ ਔਰਤਾਂ ਲਈ ਮੁਫਤ ਮਹਿੰਦੀ ਅਤੇ ਮੁਫਤ ਨੇਲ ਆਰਟ ਦਾ ਪ੍ਰਬੰਧ ਵੀ ਕੀਤਾ ਗਿਆ|
ਸਮਾਗਮ ਦੌਰਾਨ ਅਕਾਲੀ ਦਲ ਦੇ ਹਲਕਾ ਇੰਚਾਰਜ ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ, ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਸ਼ਹਿਰੀ ਜਥੇਦਾਰ ਬਲਜੀਤ ਸਿੰਘ ਕੁੰਭੜਾ, ਜਿਲ੍ਹਾ ਇਸਤਰੀ ਦਲ ਦੀ ਪ੍ਰਧਾਨ ਬੀਬੀ ਕੁਲਦੀਪ ਕੌਰ ਕੰਗ, ਸ੍ਰੀਮਤੀ ਨੈਨਸੀ ਪ੍ਰਿੰਸ ਵਾਲੀਆ, ਫਤਹਿ ਸਿੱਧੂ, ਕਂੌਸਲਰ ਬੀਬੀ ਰਜਿੰਦਰ ਕੌਰ ਕੁੰਭੜਾ, ਸ੍ਰ.ਦਲਜੀਤ ਸਿੰਘ ਵਾਲੀਆ, ਸ੍ਰ. ਪੀ ਐਸ ਵਿਰਦੀ, ਪ੍ਰਿੰਸੀਪਲ ਸਵਰਨ ਚੌਧਰੀ, ਸ੍ਰ. ਕਰਮ ਸਿੰਘ ਬਬਰਾ, ਸ੍ਰ. ਨਰਿੰਦਰ ਸਿੰਘ ਸੰਧੂ ਸਾਹਿਬਜਾਦਾ ਟਿੰਬਰ, ਸ੍ਰ. ਜਸਪਾਲ ਸਿੰਘ ਟੀਵਾਣਾ, ਸ੍ਰ. ਸੁਰਜਨ ਸਿੰਘ ਗਿੱਲ, ਸ੍ਰ. ਅਮਰੀਕ ਸਿੰਘ ਭਾਟੀਆ, ਸ੍ਰ. ਮਹਿੰਦਰ ਸਿੰਘ ਤੰਬੜ, ਸ੍ਰ. ਸਤਪਾਲ ਸਿੰਘ ਸੈਣੀ, ਸ੍ਰ. ਨਿਰਮਲ ਸਿੰਘ, ਸ੍ਰ. ਆਰ ਐਸ ਸੱਚਰ, ਸ੍ਰੀ ਅਰਵਿੰਦ ਗੋਇਲ, ਰਮਨ ਸ਼ੈਲੀ, ਸ੍ਰੀ ਨਾਨਕ ਸਿੰਘ, ਸ੍ਰ. ਪਲਵਿੰਦਰ ਸਿੰਘ ਢਿਲੋਂ, ਸ੍ਰੀ ਅਸ਼ੋਕ ਕੁਮਾਰ, ਐਡਵੋਕੇਟ ਆਰ ਐਸ ਰਾਠੋੜ, ਸ੍ਰ. ਸਤਨਾਮ ਸਿੰਘ ਮਲਹੋਤਰਾ, ਸ੍ਰ. ਐਚ ਐਸ ਮਹਿੰਦੀਰੱਤਾ, ਸ੍ਰ. ਇਕਬਾਲ ਸਿੰਘ, ਸ੍ਰ. ਭੁਪਿੰਦਰ ਸਿੰਘ ਕਾਕਾ, ਵਰਿੰਦਰ ਕੌਰ, ਪਰਮਿੰਦਰ ਕੌਰ, ਸ੍ਰ. ਹਰਪ੍ਰੀਤ ਸਿੰਘ ਲਾਲੀ, ਸ੍ਰ. ਹਰਮੋਹਿੰਦਰ ਸਿੰਘ ਸਿਆਲ, ਡਾ. ਮਹਿੰਦਰ ਸਿੰਘ ਹੋਮਿਓਪੈਥੀ, ਸ੍ਰ. ਗੁਰਪ੍ਰੀਤ ਸਿੰਘ ਹੁੰਦਲ, ਪ੍ਰਭਲੀਨ ਕੌਰ, ਸ੍ਰ. ਸੰਤੋਖ ਸਿੰਘ ਸੰਧੂ, ਸ੍ਰੀ ਦਿਨੇਸ਼ ਕੁਮਾਰ ਡਬਹਾਲ, ਸ੍ਰ. ਧਰਮ ਸਿੰਘ, ਸ੍ਰ. ਹਰਦੇਵ ਸਿੰਘ ਸੋਢੀ, ਸ੍ਰੀ ਅਸ਼ੌਕ ਅਗਰਵਾਲ, ਸ੍ਰੀ ਧਨਜੈ ਕੁਮਾਰ ਅਤੇ ਵੱਡੀ ਗਿਣਤੀ ਇਲਾਕਾ ਵਾਸੀ ਮੌਜੂਦ ਸਨ|

Leave a Reply

Your email address will not be published. Required fields are marked *