ਮੁੰਬਈ : ਇਮਾਰਤ ਵਿੱਚ ਅੱਗ ਲੱਗਣ ਕਾਰਨ 4 ਵਿਅਕਤੀਆਂ ਦੀ ਮੌਤ, 16 ਝੁਲਸੇ

ਮੁੰਬਈ, 22 ਅਗਸਤ (ਸ.ਬ.) ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ਦੇ ਪਰੇਲ ਇਲਾਕੇ ਵਿੱਚ ਅੱਜ ਇਕ ਬਹੁਮੰਜ਼ਿਲਾ ਇਮਾਰਤ ਨੂੰ ਅੱਗ ਲੱਗਣ ਕਾਰਨ 4 ਵਿਅਕਤੀਆਂ ਦੀ ਮੌਤ ਹੋ ਗਈ 16 ਜਖਮੀ ਹੋ ਗਏ| ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ ਹੈ| ਅੱਗ ਲੱਗਣ ਦੀ ਸੂਚਨਾ ਤੁਰੰਤ ਫਾਇਰ ਬਿਗ੍ਰੇਡ ਵਿਭਾਗ ਨੂੰ ਦੇ ਦਿੱਤੀ ਗਈ ਹੈ| ਜਾਣਕਾਰੀ ਮਿਲਦੇ ਹੀ ਫਾਇਰ ਬਿਗ੍ਰੇਡ ਦੀਆਂ ਗੱਡੀਆਂ ਮੌਕੇ ਉਤੇ ਪੁੱਜ ਗਈਆਂ ਹਨ | ਇਮਾਰਤ ਵਿੱਚ ਫਸੇ ਲੋਕਾਂ ਨੂੰ ਕਰੇਨ ਦੀ ਮਦਦ ਨਾਲ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ| ਹੁਣ ਤੱਕ 10-15 ਵਿਅਕਤੀਆਂ ਨੂੰ ਇਮਾਰਤ ਤੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ|
ਇਹ ਅੱਗ ਪਰੇਲ ਦੇ ਹਿੰਦਮਾਤਾ ਸਿਨੇਮਾ ਨੇੜੇ ਲੱਗੀ ਹੈ| ਕ੍ਰਿਸਟਲ ਟਾਵਰ ਨਾਂ ਦੀ ਇਮਾਰਤ ਦੀ 12ਵੀਂ ਮੰਜ਼ਿਲ ਵਿੱਚ ਇਹ ਹਾਦਸਾ ਹੋਇਆ ਹੈ| ਇਸ ਮੰਜ਼ਿਲ ਉਤੇ ਲੋਕ ਅਜੇ ਫਸੇ ਹੋਏ ਹਨ| ਅੱਗ ਉਤੇ ਕਾਬੂ ਪਾ ਲਿਆ ਹੈ| ਫਾਇਰ ਬਿਗ੍ਰੇਡ ਦੀਆਂ 10 ਗੱਡੀਆਂ ਮੌਕੇ ਉਤੇ ਮੌਜੂਦ ਹਨ| ਮੀਡੀਆ ਰਿਪੋਰਟ ਮੁਤਾਬਕ ਅੱਗ ਸ਼ਾਰਟ ਸਰਕਟ ਦੇ ਕਾਰਨ ਲੱਗੀ ਹੋਵੇਗੀ|

Leave a Reply

Your email address will not be published. Required fields are marked *