ਮੁੰਬਈ: ਕਰੀਨਾ ਕਪੂਰ ਦੇ ਆਈ.ਟੀ. ਅਕਾਉਂਟ ਹੈਕਿੰਗ ਦੇ ਮਾਮਲੇ ਵਿੱਚ 1 ਵਿਅਕਤੀ ਗ੍ਰਿਫਤਾਰ

ਨਵੀਂ ਦਿੱਲੀ, 3 ਜਨਵਰੀ (ਸ.ਬ.) ਕਰੀਨਾ, ਏਕਤਾ ਕਪੂਰ ਸਮੇਤ ਕੁੱਲ 5 ਸੈਲੇਬ੍ਰਿਟੀ ਦੇ ਇਨਕਮ ਟੈਕਸ ਅਕਾਉਂਟ ਹੈਕ ਕਰਨ ਵਾਲੇ ਵਿਅਕਤੀ ਨੂੰ ਮੁੰਬਈ ਪੁਲੀਸ ਨੇ ਗ੍ਰਿਫਤਾਰ ਕਰ ਲਿਆ| ਜਾਣਕਾਰੀ ਮੁਤਾਬਕ ਹੈਕਰ ਪੈਰਾ ਮਿਲਟਰੀ ਫਾਰਮ ਵਿੱਚ ਕੰਮ ਕਰਦਾ ਹੈ ਅਤੇ ਖੁਦ ਨੂੰ ਅਦਾਕਾਰ ਦਾ ਫੈਨ ਦੱਸਦਾ ਹੈ| ਫੈਨ ਅਦਾਕਾਰ ਦਾ ਮੋਬਾਇਲ ਨੰਬਰ ਹਾਸਲ ਕਰਨ ਦੇ ਲਈ ਇਸ ਤਰ੍ਹਾਂ ਕਰ ਰਿਹਾ ਸੀ| ਪ੍ਰਾਪਤ ਜਾਣਕਾਰੀ ਦੇ ਮੁਤਾਬਕ ਦੋਸ਼ੀ ਨੂੰ ਹੈਦਰਾਬਾਦ ਵਿੱਚ ਫੜਿਆ ਗਿਆ| ਦੋ ਮਹੀਨੇ ਪਹਿਲਾਂ ਕਰੀਨਾ ਦੇ ਚਾਰਟਰਡ ਅਕਾਉਂਟ ਨੇ ਪੁਲੀਸ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ| ਸ਼ਿਕਾਇਤ ਵਿੱਚ ਕਿਹਾ ਗਿਆ ਸੀ ਕਿ ਕਿਸੇ ਨੇ ਕਰੀਨਾ ਕਪੂਰ ਦਾ ਇਨਕਮ ਟੈਕਸ ਅਕਾਉਂਟ ਹੈਕ ਕੀਤਾ ਹੈ ਅਤੇ ਸਾਲ 2016-17 ਦਾ ਆਈ.ਟੀ. ਰਿਟਰਨ ਵੀ ਦਾਖਲ ਕਰ ਦਿੱਤਾ ਹੈ|

Leave a Reply

Your email address will not be published. Required fields are marked *